5 Dariya News

ਸਮਾਰਟ ਇੰਡੀਆ ਹੈਕਾਥਨ ਦਾ ਕੌਮੀ ਗ੍ਰੈਂਡ ਫਿਨਾਲੇ-2023 ਦਾ ਸੀਨੀਅਰ ਸਾਫ਼ਟਵੇਅਰ ਐਡੀਸ਼ਨ ਸੀ ਜੀ ਸੀ ਝੰਜੇੜੀ ਵਿਚ ਹੋਇਆ ਸਮਾਪਨ

ਹਰੇਕ ਜੇਤੂ ਟੀਮ ਨੂੰ 1,00,000/- ਰੁਪਏ ਦਾ ਨਕਦ ਇਨਾਮ ਦਿੱਤਾ ਗਿਆ, ਦੇਸ਼ ਭਰ ਤੋਂ ਆਏ ਸਭ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਜੇਤੂ ਟਰਾਫ਼ੀਆਂ, ਸਰਟੀਫਿਕੇਟ ਦਿਤੇ ਗਏ

5 Dariya News

ਮੋਹਾਲੀ 21-Dec-2023

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ  ਵਿਖੇ  ਹੋ ਰਹੀ ਦੋ ਦਿਨਾਂ ਕੌਮੀ ਸਮਾਰਟ ਇੰਡੀਆ ਹੈਕਾਥਨ ਦਾ ਗ੍ਰੈਂਡ ਫਿਨਾਲੇ-2023 ਦਾ ਸੀਨੀਅਰ ਸਾਫ਼ਟਵੇਅਰ ਐਡੀਸ਼ਨ ਸਮਾਪਤ ਹ ਗਿਆ।ਸਿਰਜਣਾਤਮਿਕਤਾ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰ ਦੇ ਇਸ ਈਵੇਂਟ ਵਿਚ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਤੋਂ ਫਾਈਨਲ ਵਿਚ ਪਹੁੰਚੇ ਵਿਦਿਆਰਥੀਆਂ ਨੇ ਹਿੱਸਾ ਲੈਦੇ ਹੋਏ ਇਕ ਦੂਜੇ ਨੂੰ ਕਰੜੀ ਟੱਕਰ ਦਿਤੀ।  

ਇਸ ਦੌਰਾਨ ਜੱਜਾਂ ਦੇ ਪੈਨਲ ਡੂੰਘਾਈ ਨਾਲ ਬਿਹਤਰੀਨ ਟੀਮਾਂ ਨੂੰ ਚੁਣਦੇ ਹੋਏ ਉਨ੍ਹਾਂ ਦੇ ਬੇਮਿਸਾਲ ਹੱਲਾਂ ਲਈ ਸ਼ਾਨਦਾਰ ਜੇਤੂ ਟੀਮਾਂ ਨੂੰ ਮਾਨਤਾ ਦਿਤੀ। ਅਖੀਰੀ ਦਿਨ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ, ਵਾਈ.ਕੇ. ਪਾਠਕ, ਵਧੀਕ ਸੀ.ਈ.ਓ., ਵਣਜ ਅਤੇ ਉਦਯੋਗ ਮੰਤਰਾਲਾ, ਕੇਂਦਰ ਸਰਕਾਰ ਸਨ। ਜਿਨ੍ਹਾਂ ਝੰਜੇੜੀ ਕੈਂਪਸ ਦੀ ਮੈਨੇਜਮੈਂਟ ਨੂੰ ਇਸ ਸਮਾਰੋਹ ਦੀ ਕਾਮਯਾਬੀ ਅਤੇ ਜੇਤੂ ਟੀਮਾਂ ਨੂੰ ਉਨ੍ਹਾਂ ਦੀ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ। ਸਭ ਟੀਮਾਂ ਨੂੰ ਵੱਖ ਵੱਖ ਵਿਸ਼ੇ ਤੇ ਇਕ ਵਿਸ਼ੇ ਦੀ ਸਮੱਸਿਆ ਦਿੰਦੇ ਹੋਏ ਉਸ ਦੇ ਤਕਨੀਕੀ ਸਮਾਧਾਨ ਲਈ ਕਿਹਾ ਗਿਆ।

ਫਾਈਨਲ ਵਿਚ ਪਹੁੰਚਣ ਅਤੇ ਜੇਤੂ ਰਹਿਣ ਵਾਲੀਆਂ ਟੀਮਾਂ ਵਿਚ ਪਹਿਲੀ ਤਕਨੀਕੀ  ਸਮੱਸਿਆ "ਹੈਲਪ ਡੈਸਕ 'ਤੇ ਇਨਕਮਿੰਗ ਕਾਲ ਦਾ ਸੰਵੇਦਨਾ ਵਿਸ਼ਲੇਸ਼ਣ" ਸੀ, ਜਿਸ ਦੀ ਜੇਤੂ ਟੀਮ ਜੀ ਐਮ ਆਰ ਇੰਸਟੀਚਿਊਟ ਆਫ਼ ਟੈਕਨਾਲੋਜੀ, ਰਾਜਮ, ਆਂਧਰਾ ਪ੍ਰਦੇਸ਼ ਤੋਂ ਐਵੇਂਜਰਸ ਰਹੇ। ਜਦ ਕਿ ਦੂਜੀ ਤਕਨੀਕੀ ਸਮੱਸਿਆ "ਸੋਸ਼ਲ ਮੀਡੀਆ ਦੀ ਮੌਜੂਦਗੀ ਦਾ ਸੰਵੇਦਨਾ ਵਿਸ਼ਲੇਸ਼ਣ", ਦੀ ਵਿਜੇਤਾ ਟੀਮ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਸੋਸਾਇਟੀ ਦੇ ਮੁਕਤੀਦਾਤਾ ਰਹੇ। 

ਇਸੇ ਤਰਾਂ ਤੀਜੀ ਤਕਨੀਕੀ ਸਮੱਸਿਆ ''ਮਾਰਕੀਟ ਪਲੇਸ 'ਤੇ ਇੱਕ ਉਤਪਾਦ ਲਈ ਚਿੱਤਰ ਦੀ ਸ਼ੁੱਧਤਾ'' ਦੀ ਵਿਜੇਤਾ ਟੀਮ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਸਾਇੰਸ, ਐੱਲ ਪੀ ਐੱਸ ਅਕੈਡਮੀ, ਇੰਦੌਰ, ਮੱਧ ਪ੍ਰਦੇਸ਼  ਰਹੀ। ਚੌਥੀ ਤਕਨੀਕੀ ਸਮੱਸਿਆ ''ਡਿਸੀਜ਼ਨ ਟ੍ਰੀਨ ਨਾਲ ਸੰਪਰਕ ਕੇਂਦਰ ਗਿਆਨ ਪ੍ਰਬੰਧਨ ਟੂਲ'' ਸੀ, ਜਿਸ ਦੀ ਜੇਤੂ ਟੀਮ ਪੁਣੇ ਇੰਸਟੀਚਿਊਟ ਆਫ਼ ਕੰਪਿਊਟਰ ਟੈਕਨਾਲੋਜੀ, ਪੁਣੇ ਤੋਂ ਟੈਕ ਏਂਜਲਸ ਰਹੇ। 

ਅਖੀਰਲੀ ਪੰਜਵੀਂ ਤਕਨੀਕੀ ਸਮੱਸਿਆ ''ਹੋਰ ਈ-ਮਾਰਕੀਟਪਲੇਸ ਨਾਲ ਰਤਨ ਉਤਪਾਦਾਂ ਦੀ ਕੀਮਤ ਦੀ ਤੁਲਨਾ" ਦਿਤੀ ਗਈ, ਜਿਸ ਦੀ ਜੇਤੂ ਟੀਮ ਰਾਜੀਵ ਗਾਂਧੀ ਪੈਟਰੋਲੀਅਮ ਟੈਕਨਾਲੋਜੀ, ਜੈਸ, ਅਮੇਠੀ ਤੋਂ ਲੋਗਿਕਸ  ਰਹੇ। ਇਨ੍ਹਾਂ ਜੇਤੂ ਟੀਮਾਂ ਨੂੰ ਇਕ ਇਕ ਲੱਖ ਰੁਪਏ ਨਕਦ ਜੇਤੂ, ਟਰਾਫ਼ੀਆਂ ਅਤੇ ਸਰਟੀਫਿਕੇਟ ਦਿਤੇ ਗਏ। ਜਦ ਫਾਈਨਲ ਵਿਚ ਪਹੁੰਚਣ ਵਾਲੇ ਹਰ ਵਿਦਿਆਰਥੀ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦਿਤੇ ਗਏ। ਜੇਤੂ ਟੀਮਾਂ ਨੂੰ ਇਨਾਮ ਮੁੱਖ ਮਹਿਮਾਨ ਵਾਈ ਕੇ ਪਾਠਕ ਅਤੇ ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਵੱਲੋਂ ਦਿਤੇ ਗਏ।

ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਸਭ ਜੇਤੂ ਟੀਮਾਂ ਨੂੰ ਵਧਾਈ ਦਿਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਸਭ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਬੇਸ਼ੱਕ ਸਭ ਜੇਤੂ  ਪੁਜ਼ੀਸ਼ਨ ਤੇ ਨਹੀ ਪਹੁੰਚ ਸਕਦੇ ਹਨ। ਪਰ ਕੌਮੀ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਵਿਚ ਪਹੁੰਚਣਾ ਇਕ ਉਪਲਬਧੀ ਹੈ। ਇਸ ਦੇ ਨਾਲ ਹੀ ਜੋ ਨਵੀਨਤਮ ਤਕਨੀਕ ਉਹ ਇਨ੍ਹਾਂ ਮੁਕਾਬਲਿਆਂ ਵਿਚ ਸਿੱਖ ਕੇ ਜਾ ਰਹੇ ਹਨ, ਇਹ ਗਿਆਨ ਉਨ੍ਹਾਂ ਨੂੰ ਦੂਜੇ ਵਿਦਿਆਰਥੀਆਂ ਤੋਂ ਮੀਲ਼ਾਂ ਅੱਗੇ ਲੈ ਜਾਵੇਗਾ।

ਸੀ ਜੀ ਸੀ ਝੰਜੇੜੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਆਪਣੇ ਕਿਹਾ ਕਿ ਝੰਜੇੜੀ ਵਿਚ ਸਾਫ਼ਟਵੇਅਰ ਅਤੇ ਹਾਰਡਵੇਅਰ ਮੁਕਾਬਲੇ ਦਾ ਇਹ ਤਕਨੀਕੀ ਮੁਕਾਬਲਾ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਮੌਕਾ ਰਿਹਾ ਹੈ। ਜਿੱਥੇ ਝੰਜੇੜੀ ਕੈਂਪਸ ਦੇ ਹਰ ਇੰਜੀਨੀਅਰਿੰਗ ਨੇ ਵਿਦਿਆਰਥੀ ਨੇ  ਬਹੁਤ ਕੁਝ ਤਕੀਨਕੀ ਅਤੇ ਕੌਡਿੰਗ ਵਿਚ ਨਵਾਂ ਸਿੱਖਿਆਂ ਹੈ। ਅਰਸ਼ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਇਸ ਸਾਲ ਦੇ ਕੌਮੀ  ਸਮਾਰਟ ਇੰਡੀਆ ਹੈਕਾਥਨ ਦਾ ਕੌਮੀ ਗ੍ਰੈਂਡ ਫਿਨਾਲੇ-2023 ਵਿਚ 12,000+ ਪ੍ਰਤੀ ਭਾਗੀ ਨੇ ਹਿੱਸਾ ਲਿਆ ।

ਉਨ੍ਹਾਂ ਦੱਸਿਆਂ ਕਿ ਸਪੇਸ ਟੈਕਨਾਲੋਜੀ, ਸਮਾਰਟ ਐਜੂਕੇਸ਼ਨ, ਡਿਜ਼ਾਸਟਰ ਮੈਨੇਜਮੈਂਟ, ਰੋਬੋਟਿਕਸ ਅਤੇ ਡਰੋਨ, ਹੈਰੀਟੇਜ ਅਤੇ ਕਲਚਰ ਆਦਿ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਹੱਲ ਪ੍ਰਦਾਨ ਕਰਨ ਲਈ ਇਸ ਸਾਲ ਗ੍ਰੈਂਡ ਫਿਨਾਲੇ ਲਈ ਕੁੱਲ 1,282 ਟੀਮਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਦੋ ਦਿਨ ਦੇ ਈਵੈਂਟ ਵਿਚ 36 ਲਗਾਤਾਰ ਘੰਟਿਆਂ ਲਈ ਭਾਗੀਦਾਰਾਂ ਦਾ ਕੋਡ ਦੇਖਣ ਅਤੇ ਸਖ਼ਤ ਮੁਕਾਬਲੇ ਨੂੰ ਵੇਖਣ ਦਾ ਮੌਕਾ ਮਿਲਿਆਂ। ਇਸ ਮੌਕੇ ਤੇ ਐਮ ਡੀ ਅਰਸ਼ ਧਾਲੀਵਾਲ ਨੇ ਜੇਤੂ ਟੀਮਾਂ ਵੱਲੋਂ ਕੀਤੀਆਂ ਗਈਆਂ ਕੌਡਿਗ ਅਤੇ ਉਨ੍ਹਾਂ ਦੇ ਹੱਲਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਵਧਾਈ ਦਿਤੀ।