ਸੀਈਸੀ-ਸੀਜੀਸੀ ਲਾਂਡਰਾਂ ਵਿਖੇ ਐਸਆਈਐਚ-2023 ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਵਿੱਚ ਸੱਤ ਟੀਮਾਂ ਨੇ ਮਾਰੀ ਬਾਜੀ
5 Dariya News
ਲਾਂਡਰਾਂ 21-Dec-2023
ਨੋਡਲ ਕੇਂਦਰ ਸੀਈਸੀ-ਸੀਜੀਸੀ ਲਾਂਡਰਾਂ ਵਿਖੇ ਸਮਾਰਟ ਇੰਡੀਆ ਹੈਕਾਥੋਨ (ਸਾਫਟਵੇਅਰ ਐਡੀਸ਼ਨ) ਦੇ ਗ੍ਰੈਂਡ ਫਿਨਾਲੇ ਸਫਲਤਾਪੂਰਵਕ ਸਮਾਪਤੀ ਕੀਤੀ ਗਈ। ਇਸ ਦੌਰਾਨ ਸੱਤ ਟੀਮਾਂ ਨੂੰ ਜੇਤੂ ਐਲਾਨਿਆ ਗਿਆ ਜਿਨ੍ਹਾਂ ਵਿੱਚੋਂ ਪੰਜ ਟੀਮਾਂ ਨੇ ਇੱਕ-ਇੱਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ, ਜਦਕਿ ਸਾਂਝੇ ਤੌਰ ’ਤੇ ਜੇਤੂ ਐਲਾਨੀਆਂ ਗਈਆਂ ਦੋ ਟੀਮਾਂ ਨੂੰ 50,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸੀਈਸੀ ਸੀਜੀਸੀ ਲਾਂਡਰਾਂ ਵੱਲੋਂ ਲਗਾਤਾਰ ਛੇਵੇਂ ਸਾਲ ਇਸ ਕੌਮੀ ਪੱਧਰੀ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਗਈ ਹੈ।ਅਦਾਰੇ ਨੇ ਇਸ ਪ੍ਰੋਗਰਾਮ ਦੇ ਸਾਫਟਵੇਅਰ ਐਡੀਸ਼ਨ ਲਈ 12 ਭਾਰਤੀ ਰਾਜਾਂ ਦੀਆਂ 33 ਟੀਮਾਂ ਦੀ ਮੇਜ਼ਬਾਨੀ ਕੀਤੀ। ਸਾਰੀਆਂ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਡਾ.ਜਤਿੰਦਰ ਕੌਰ ਅਰੋੜਾ, ਐਗਜ਼ੈਕਟਿਵ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਨਕਦ ਚੈੱਕ, ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ.ਅਰੋੜਾ ਨੇ ਸਾਰੇ ਭਾਗੀਦਾਰਾਂ ਵੱਲੋਂ ਸਮੱਸਿਆ ਬਿਆਨਾਂ ਦੇ ਹੱਲ ਲੱਭਣ ਵਿੱਚ ਕੀਤੀ ਅਣਥੱਕ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂ ਟੀਮਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ ।ਇਸ ਦੇ ਨਾਲ ਹੀ ਉਨ੍ਹਾਂ ਨੇ ਅਸਲ ਸਮੇਂ ਦੀਆਂ ਚੁਣੌਤੀਆਂ ਨੂੰ ਸੁਲਝਾਉਣ ਲਈ ਵਿਲੱਖਣ ਹੱਲਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਭਾਗੀਦਾਰਾਂ ਨੂੰ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਨਵੀਨਤਾ ਕਰਦੇ ਰਹਿਣ ਅਤੇ ਆਪਣੀ ਹੁਨਰ ਦਾ ਉਪਯੋਗ ਕਰਨ ਲਈ ਬੜਾਵਾ ਦਿੱਤਾ।
ਕਰਨਾਟਕ ਦੀ ਟੀਮ ਬਾਈਟ ਬਸਟਰਸ ਨੇ ਇੱਕ ਅਜਿਹਾ ਸਾਫਟਵੇਅਰ ਵਿਕਸਿਤ ਕਰਨ ਲਈ ਇੱਕ ਲੱਖ ਰੁਪਏ ਜਿੱਤੇ ਜੋ ਸਰੋਤ ਸਮੱਗਰੀ ਅਤੇ ਹੋਰ ਟੈਕਸਟ ਨੂੰ ਅੰਗਰੇਜ਼ੀ ਤੋਂ ਹੋਰ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਸਕਦਾ ਹੈ। ਆਂਧਰਾ ਪ੍ਰਦੇਸ਼ ਦੀ ਟੀਮ ਟੈਕ ਟਾਈਟਨਸ ਨੇ ਇੱਕ ਸਾਫਟਵੇਅਰ ਵਿਕਸਿਤ ਕਰਨ ਲਈ ਇਨਾਮੀ ਰਾਸ਼ੀ ਵਜੋਂ ਇੱਕ ਲੱਖ ਰੁਪਏ ਜਿੱਤੇ ਹਨ ਜੋ ਅੰਗਰੇਜ਼ੀ ਤੋਂ ਹੋਰ ਭਾਰਤੀ ਖੇਤਰੀ ਭਾਸ਼ਾਵਾਂ ਵਿੱਚ ਵੀਡੀਓਜ਼ ਨੂੰ ਡਬ ਕਰਨ ਦੇ ਯੋਗ ਬਣਾਵੇਗਾ।
ਇਸੇ ਤਰ੍ਹਾਂ ਤਾਮਿਲਨਾਡੂ ਦੀ ਟੀਮ ਦ ਐਟਮਸ ਨੇ ਜੀਪੀਟੀ ਵਿੱਚ ਕੰਪਿਊਟੇਸ਼ਨਲ ਜਟਿਲਤਾ ਬਾਰੇ ਤਰਕ ਕਰਨ ਲਈ ਇੱਕ ਲੀਨ ਮੋਡੀਊਲ ਵਿਕਸਿਤ ਕਰਨ ਦਾ ਇੱਕ ਨਵੀਨਤਾਕਾਰੀ ਹੱਲ ਪ੍ਰਦਾਨ ਕਰਨ ਲਈ ਇੱਕ ਲੱਖ ਰੁਪਏ ਜਿੱਤੇ। ਰਾਜਸਥਾਨ ਦੀ ਟੀਮ ਆਵਾ ਗਾਰਡੀਅਨਜ਼ ਨੇ ਹਿਮਸਖੱਲਨ ਦਾ ਛੇਤੀ ਪਤਾ ਲਗਾਉਣ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਇੱਕ ਨਵੀਂ ਤਕਨੀਕ ਵਿਕਸਿਤ ਕਰਨ ਲਈ ਇੱਕ ਲੱਖ ਰੁਪਏ ਜਿੱਤੇ।
ਤਾਮਿਲਨਾਡੂ ਦੀ ਟੀਮ ਹੈਕਸਾ ਟੇਕ ਨੇ ਹਿਮਸਖੱਲਨ ਦੇ ਹੇਠ ਦੱਬੇ ਪੀੜਤਾਂ ਨੂੰ ਬਚਾਉਣ ਲਈ ਇੱਕ ਵਿਧੀ ਤਿਆਰ ਕਰਨ ਲਈ ਇੱਕ ਲੱਖ ਰੁਪਏ ਜਿੱਤੇ।ਇਸ ਦੇ ਨਾਲ ਹੀ ਸਾਂਝੇ ਤੌਰ ’ਤੇ ਜੇਤੂ ਐਲਾਨੀ ਤਾਮਿਲਨਾਡੂ ਦੀ ਵਰਚੁਅਲ ਵੋਏਜਰਸ ਅਤੇ ਤੇਲੰਗਾਨਾ ਤੋਂ ਟੀਮ ਕ੍ਰਿਮਸਨ ਨੂੰ ਸਕੂਲੀ ਵਿਿਦਆਰਥੀਆਂ ਲਈ ਬੌਧਿਕ ਸੰਪਦਾ ਜਾਗਰੂਕਤਾ ’ਤੇ ਇੱਕ ਇੰਟਰਐਕਟਿਵ ਗੇਮਿੰਗ ਸਾਫਟਵੇਅਰ ਮੋਬਾਈਲ ਐਪਲੀਕੇਸ਼ਨ ਵਿਕਸਿਤ ਕਰਨ ਲਈ 50,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਸੀਈਸੀ ਸੀਜੀਸੀ ਲਾਂਡਰਾਂ ਵੱਲੋਂ ਮੇਜ਼ਬਾਨੀ ਕਰਨ ਵਾਲੀਆਂ 33 ਟੀਮਾਂ ਰੱਖਿਆ ਮੰਤਰਾਲੇ (ਐਮਓਡੀ) ਅਤੇ ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਪੇਸ਼ ਕੀਤੇ ਗਏ ਸਮੱਸਿਆ ਬਿਆਨਾਂ ’ਤੇ ਕੰਮ ਕਰ ਰਹੀਆਂ ਸਨ।ਜੇਤੂ ਟੀਮਾਂ ਦੀ ਚੋਣ ਪੇਸ਼ ਕੀਤੇ ਗਏ ਸਮੱਸਿਆ ਬਿਆਨਾਂ ਦੇ ਹੱਲਾਂ ਦੇ ਦ੍ਰਿਸ਼ਟੀਕੋਣ, ਇਸ ਦੀ ਆਲੋਚਨਾ, ਪ੍ਰਭਾਵ, ਨਵੀਨਤਾ, ਅਭਿਲਾਸ਼ੀਤਾ/ਤਕਨਾਲੋਜੀ, ਯੋਜਨਾ ਲਾਗੂ ਕਰਨ ਦੇ ਡੈਮੋ ਅਤੇ ਉਪਭੋਗਤਾ ਦੇ ਅਨੁਭਵ ਦੇ ਅਧਾਰ ’ਤੇ ਕੀਤੀ ਗਈ।
ਐਸਆਈਐਚ-2023 ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਹੈ, ਅਤੇ ਆਈਫੌਰਸੀ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਵੱਲੋਂ ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ ਜੋ ਵਿਿਦਆਰਥੀਆਂ ਨੂੰ ਸਰਕਾਰ, ਮੰਤਰਾਲਿਆਂ, ਵਿਭਾਗਾਂ, ਉਦਯੋਗ ਅਤੇ ਹੋਰ ਸੰਸਥਾਵਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਵਿਸ਼ੇਸ਼ ਮੰਚ ਪ੍ਰਦਾਨ ਕਰਦੀ ਹੈ। ਇਹ ਪ੍ਰੋਗਰਾਮ ਸਾਲ-2017 ਤੋਂ ਉੱਚ ਸਿੱਖਿਆ ਵਾਲੇ ਵਿਿਦਆਰਥੀਆਂ ਲਈ ਦੋ ਫਾਰਮੈਟਾਂ ਐਸਆਈਐਚ ਸਾਫਟਵੇਅਰ ਅਤੇ ਐਸਆਈਐਚ ਹਾਰਡਵੇਅਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।