5 Dariya News

‘ਅਬਾਦ ਖੇਡ ਟੂਰਨਾਮੈਂਟ’ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਖੇਡ ਟੂਰਨਾਮੈਂਟ ਦੀ ਸ਼ੁਰੂਆਤ

ਕਾਲਾ ਅਫਗਾਨਾ ਵਿਖੇ ਫੁੱਟਬਾਲ ਦੇ ਮੁਕਾਬਿਲਆਂ ਨਾਲ ਹੋਈ ਸ਼ੁਰੂਆਤ

5 Dariya News

ਬਟਾਲਾ 21-Dec-2023

ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਮੰਤਵ ਤਹਿਤ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲਾ ਉਲੰਪਿਕ ਐਸੋਸੀਏਸ਼ਨ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਅਬਾਦ ਖੇਡ ਟੂਰਨਾਮੈਂਟ-2023-24 (ਸੀਜ਼ਨ-1) ਦੀ ਅੱਜ ਸ਼ੁਰੂਆਤ ਹੋ ਗਈ ਹੈ।ਅੱਜ ਪਹਿਲੇ ਦਿਨ ਸੀਨੀਅਰ ਸੈਕੰਡਰੀ ਸਕੂਲ ਕਾਲਾ ਅਫਗਾਨਾ ਵਿਖੇ ਸ. ਬੇਅੰਤ ਸਿੰਘ, ਐਸ.ਡੀ.ਐਮ ਫਤਹਿਗੜ੍ਹ ਚੂੜੀਆਂ ਵਲੋਂ ਖੇਡ ਟੂਰਨਾਂਮੈਂਟ ਦੀ ਸ਼ੁਰੂਆਤ ਕਰਵਾਈ ਗਈ। 

ਉਨਾਂ ਫੁੱਟਬਾਲ ਟੀਮਾਂ ਦੇ ਮੁਕਬਾਲੇ ਸ਼ੁਰੂ ਕਰਨ ਤੋਂ ਪਹਿਲਾਂ, ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ , ਕੋਚ ਮਿੰਟੂ ਆਜ਼ਮਪੁਰ, ਬਲਜੀਤ ਸਿੰਘ, ਰਮੇਸ਼ ਕੁਮਾਰ ਕਾਨੂੰਗੋ, ਕੁਲਦੀਪ ਸਿੰਘ ਪਟਵਾਰੀ, ਪ੍ਰਗਟ ਸਿੰਘ, ਨਰਿੰਦਰ ਸਿੰਘ, ਬਲਦੇਵ ਸਿੰਘ ਪੰਚਾਇਤ ਅਫਸਰ, ਦਰਸ਼ਨ ਸਿੰਘ, ਗੁਰਜਾਪ ਸਿੰਘ ਕੋਚ, ਕਿਰਨਪ੍ਰੀਤ ਸਿੰਘ, ਮਨਜੋਤ ਸਿੰਘ, ਚਮਕੀਲਾ ਸਿੰਘ, ਗੁਰਮਿੰਦਰ ਸਿੰਘ, ਉਪਕਾਰ ਸਿੰਘ, ਸੋਮ ਲਾਲ, ਇੰਦਰ ਸਿੰਘ, ਸੁਖਦੇਵ ਰਾਜ ਤੇ ਸੁਖਵਿੰਦਰ ਕੋਰ ਆਦਿ ਹਾਜਰ ਸਨ। ਇਸ ਅਬਾਦ ਖੇਡ ਟੂਰਨਾਮੈਂਟ ਵਿੱਚ ਫੁੱਟਬਾਲ (ਲੜਕੇ), ਹਾਕੀ (ਲੜਕੇ), ਕਿ੍ਰਕੇਟ (ਲੜਕੇ), ਜਿਮਨਾਸਟਿਕ (ਲੜਕੇ ਤੇ ਲੜਕੀਆਂ) ਅਤੇ ਬੈਡਮਿੰਟਨ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਜਾਣਗੇ।

ਇਸ ਮੌਕੇ ਐਸ.ਡੀ.ਐਮ ਬੇਅੰਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਅਬਾਦ ਖੇਡ ਟੂਰਨਾਮੈਂਟ 21 ਦਸੰਬਰ ਤੋਂ 30 ਦਸੰਬਰ 2023 ਤੱਕ ਚੱਲੇਗਾ। ਉਨਾਂ ਖਿਡਾਰੀਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਖੇਡਾਂ ਵਿੱਚ ਹਿਸਾ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਅੱਗੇ ਦੱਸਿਆ ਕਿ ਦੱਸਿਆ ਕਿ ਕੱਲ੍ਹ 22 ਅਤੇ 23 ਦਸੰਬਰ ਨੂੰ ਵੀ ਕਾਲਾ ਅਫ਼ਗਾਨਾ ਵਿਖੇ ਲੜਕਿਆਂ ਦੇ ਫੁੱਟਬਾਲ ਦੇ ਓਪਨ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 22 ਦਸੰਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਦੇ ਹਾਕੀ ਸਟੇਡੀਅਮ ਵਿਖੇ ਹਾਕੀ ਦੇ ਓਪਨ ਮੁਕਾਬਲੇ ਹੋਣਗੇ। ਮਿਤੀ 23, 24, 25, 26 ਅਤੇ 27 ਦਸੰਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਦੇ ਕਿ੍ਰਕੇਟ ਸਟੇਡੀਅਮ ਵਿਖੇ 19 ਤੋਂ 23 ਸਾਲ ਉਮਰ ਵਰਗ ਦੇ ਖਿਡਾਰੀਆਂ ਦੇ ਕ੍ਰਿਕੇਟ ਮੁਕਾਬਲੇ ਹੋਣਗੇ।

ਉਨਾਂ ਨੇ ਅੱਗੇ ਦੱਸਿਆ ਕਿ 26 ਦਸੰਬਰ ਨੂੰ ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਲੜਕੇ ਅਤੇ ਲੜਕੀਆਂ ਦੇ ਸੀਨੀਅਰ ਵਰਗ ਵਿੱਚ ਵਿਅਕਤੀਗਤ ਮੁਕਾਬਲੇ ਹੋਣਗੇ। ਮਿਤੀ 26 ਅਤੇ 27 ਦਸੰਬਰ ਨੂੰ ਬੈਡਮਿੰਟਨ ਹਾਲ ਗੁਰਦਾਸਪੁਰ ਵਿਖੇ 17 ਸਾਲ ਤੋਂ ਉੱਪਰ ਉਮਰ ਵਰਗ ਦੇ ਵਿਅਕਤੀਗਤ ਮੁਕਾਬਲੇ ਹੋਣਗੇ। 30 ਦਸੰਬਰ ਨੂੰ ਕਿ੍ਰਕੇਟ ਅਤੇ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਗੁਰਦਾਸਪੁਰ ਵਿਖੇ ਹੋਣਗੇ ਜਦਕਿ 30 ਦਸੰਬਰ ਨੂੰ ਹਾਕੀ ਦਾ ਫਾਈਨਲ ਡੇਅ-ਨਾਈਟ ਮੈਚ ਐਸਟਰੋਟਰਫ ਹਾਕੀ ਸਟੇਡੀਅਮ ਪਿੰਡ ਮਰੜ ਵਿਖੇ ਹੋਵੇਗਾ। 

ਉਨਾਂ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਅੱਜ ਖੇਡੇ ਗਏ ਫੁੱਟਬਾਲ ਮੁਕਾਬਿਲਆਂ ਵਿੱਚ ਮੰਗਰਾਵਾਂ ਦੀ ਟੀਮ ਨੇ ਖੋਖਰ ਫੋਜੀਆਂ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਤਾਰੋਵਾਲੀ ਪਿੰਡ ਦੀ ਟੀਮ ਨੇ ਖੁਜਾਲਾ ਦੀ ਟੀਮ ਨੂੰ ਹਰਾਇਆ ਅਤੇ ਕਾਲਾ ਅਫਗਾਨਾ ਦੀ ਟੀਮ ਨੇ ਦਿਆਲਗੜ੍ਹ ਨੂੰ ਹਰਾ ਕੇ ਜਿੱਤ ਦਰਜ ਕੀਤੀ। ਫੁੱਟਬਾਲ ਟੂਰਨਾਂਮੈਂਟ ਵਿੱਚ ਅੱਠ ਟੀਮਾਂ ਹਿੱਸਾ ਲੈ ਰਹੀਆਂ।