‘ਖੁਸ਼ਹਾਲ ਪੰਜਾਬ’ - ਨਸ਼ਾ ਵਿਰੋਧੀ ਜਾਗਰੂਕਤਾ ਸਪਰੋਟਸ ਮੀਟ ਤਹਿਤ ਫੁੱਟਬਾਲ ਟੀਮਾਂ ਵਿਚਕਾਰ ਹੋਏ ਮੁਕਾਬਲੇ
ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਨੇ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ
5 Dariya News
ਬਟਾਲਾ 09-Dec-2023
ਪੁਲਿਸ ਜਿਲ੍ਹਾ ਬਟਾਲਾ ਵਲੋਂ ‘ਖੁਸ਼ਹਾਲ ਪੰਜਾਬ’ ਪ੍ਰੋਗਰਾਮ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਸਪਰੋਟਸ ਮੀਟ ਤਹਿਤ ਅੱਜ ਆਈਟੀਆਈ ਬਟਾਲਾ ਵਿਖੇ ਫੁੱਟਬਾਲ ਟੀਮਾਂ ਵਿੱਚ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੈਡਮ ਅਸ਼ਵਨੀ ਗੋਟਿਆਲ, ਐਸ.ਐਸ.ਪੀ ਬਟਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਗੁਰਬਿੰਦਰ ਸਿੰਘ ਸੰਧੂ ਐਸਪੀ (ਐੱਚ), ਗੁਰਪਰੀਤ ਸਿੰਘ ਐਸਪੀ(ਡੀ), ਡੀਐਸਪੀ ਲਲਿਤ ਕੁਮਾਰ,ਹਰਵਿੰਦਰ ਸਿੰਘ ਤੇ ਵਿਸ਼ਵ ਨਾਥ, ਐਸਐਚਓ ਸੁਖਰਾਜ ਸਿੰਘ , ਇੰਸਪੈਕਟਰ ਦਲਜੀਤ ਸਿੰਘ, ਸੁਖਜਿੰਦਰ ਸਿੰਘ,ਏਐਸਆਈ ਭਗਤ ਸਿੰਘ, ਰਾਜੇਸ਼ਵਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਮੋਜੂਦ ਸਨ।
ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਐਸਐਸਪੀ ਬਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਵਲੋਂ ਨੌਜਵਾਨਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਦੇ ਮੰਤਵ ਨਾਲ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ,ਤਾਂ ਜੋ ਵੱਧ ਤੋਂ ਵੱਧ ਨੌਜਵਾਨ ਖੇਡਾਂ ਨਾਲ ਜੁੜਨ। ਉਨ੍ਹਾਂ ਖਿਡਾਰੀਆਂ ਨੂੰ ਹੋਰ ਮਿਹਨਤ ਤੇ ਲਗਨ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪਰੇਰਿਤ ਕੀਤਾ।
ਐਸਐਸਪੀ ਬਟਾਲਾ ਨੇ ਦੱਸਿਆ ਕਿ ਖੁਸ਼ਹਾਲ ਪੰਜਾਬ’ ਨਸ਼ਾ ਵਿਰੋਧੀ ਜਾਗਰੂਕਤਾ ਸਪਰੋਟਸ ਮੀਟ ਤਹਿਤ 12 ਦਸੰਬਰ ਨੂੰ ਐਥਲੈਟਿਕਸ ਈਵੈਂਟ ਜਿਨ੍ਹਾਂ ਵਿੱਚ 100, 200 ਤੇ 400 ਮੀਟਰ ਦੀ ਦੋੜ (ਲੜਕੇ/ਲੜਕੀਆਂ), ਪੁਲਿਸ ਲਾਈਨ ਬਟਾਲਾ ਵਿਖੇ ਕਰਵਾਈ ਜਾਵੇਗੀ। ਈਵੈਂਟ ਦਾ ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਉਨ੍ਹਾਂ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਸਮੂਹ ਨੋਜਵਾਨਾਂ ਨੂੰ ਇਸ ਐਥਲੈਟਿਕਸ ਮੀਟ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ।
ਸ਼ਾਮਲ ਹੋਣ ਵਾਲੇ ਖਿਡਾਰੀ ਆਪਣੀ ਰਜਿਸ਼ਟਰੇਸ਼ਨ ਮੋਬਾਇਲ ਨੰਬਰ 97800-06017, 98554-62828 ਜਾਂ ਸਾਂਝ ਕੇਂਦਰ ਸਾਹਮਣੇ ਬੱਸ ਅੱਡਾ, ਦਫਤਰ ਐਸ.ਐਸ.ਪੀ ਬਟਾਲਾ ਵਿਖੇ ਕਰਵਾ ਸਕਦੇ ਹਨ। ਅੱਜ ਵੱਖ ਵੱਖ ਟੀਮਾਂ ਵਿੱਚ ਫੁੱਟਬਾਲ ਦੇ ਫਸਵੇਂ ਮੁਕਾਬਲੇ ਹੋਏ। ਲਾਲਪੁਰ ਅਤੇ ਜੈਤੋਸਰਜਾ ਦੀਆਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਹੋਇਆ। ਜਿਸ ਵਿੱਚ ਲਾਲਪੁਰ ਟੀਮ 4 ਦੇ ਮੁਕਾਬਲੇ 5 ਗੋਲਾਂ ਨਾਲ ਜੇਤੂ ਰਹੀ। ਇਸ ਮੌਕੇ ਪੁਲਿਸ ਵਿਭਾਗ ਦੀਆਂ ਟੀਮਾ ਵਿੱਚ ਵਿੱਚ ਦੋਸਤਾਨਾ ਮੁਕਾਬਲੇ ਵੀ ਹੋਏ।