5 Dariya News

ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੀ 42ਵੀ ਸਲਾਨਾ ਐਥਲੈਟਿਕ ਮੀਟ ਮੌਕੇ ਮਣੀ ਧਾਲੀਵਾਲ ਅਤੇ ਮੱਖਣ ਬਰਾੜ ਨੇ ਕੀਤੀ ਸ਼ਿਰਕਤ

5 Dariya News

ਕੋਟਕਪੂਰਾ 07-Dec-2023

ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਪ੍ਰਿੰਸੀਪਲ ਡਾ.ਜਤਿੰਦਰ ਕੁਮਾਰ ਅਤੇ ਵਾਇਸ ਪ੍ਰਿੰਸੀਪਲ ਡਾ ਹਰੀਸ਼ ਸ਼ਰਮਾ ਜੀ ਦੀ ਯੋਗ ਅਗਵਾਈ ਵਿੱਚ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ. ਸਤਨਾਮ ਸਿੰਘ ਦੁਆਰਾ ਮਿਤੀ 5-12- 2023 ਨੂੰ 42ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਅਥਲੈਟਿਕ ਮੀਟ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕਰਕੇ ਅਤੇ ਪ੍ਰਿੰਸੀਪਲ ਸਾਹਿਬ ਨੂੰ ਸਲਾਮੀ ਦੇ ਕੇ ਕੀਤੀ ਗਈ। 

ਪ੍ਰਿੰਸੀਪਲ ਸਾਹਿਬ ਵੱਲੋ ਅਥਲੈਟਿਕ ਮੀਟ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਇਸ ਮੌਕੇ ਤੇ ਬੋਲਦਿਆ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸ਼ਨ ਦੀ ਭਾਵਨਾ ਲੈ ਕੇ ਆਉਦੀਆਂ ਹਨ। ਖੇਡਾਂ ਰਾਹੀ ਹੀ ਵਿਦਿਆਰਥੀਆਂ ਵਿੱਚ ਇੱਕ ਟੀਮ ਨਾਲ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਆਏ ਹੋਏ ਮਹਿਮਾਨਾ ਦਾ ਸਵਾਗਤ ਅਤੇ ਮੰਚ ਸੰਚਾਲਨ ਦੀ ਭੂਮਿਕਾ  ਪ੍ਰੋ. ਅੰਮ੍ਰਿਤਪਾਲ ਸਿੰਘ ਦੁਆਰਾ ਬਾਖੂਬੀ ਕੀਤੀ ਗਈ।  

ਇਸ ਐਥਲੈਟਿਕ ਮੀਟ ਵਿੱਚ ਰਿਟਾਇਰ ਪ੍ਰੋਫੈਸਰ ਸ.ਦਰਸ਼ਨ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਮਾਣਯੋਗ ਵਿਧਾਨ ਸਭਾ ਸਪੀਕਰ ਪੰਜਾਬ ਦੇ ਪੀ.ਆਰ.ਓ ਸ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਉੱਘੇ ਲੇਖਕ ਸ.ਮੱਖਣ ਸਿੰਘ ਬਰਾੜ ਨੇ ਵੀ ਵਿਦਿਆਰਥੀਆਂ ਨੂੰ ਆਪਣੀ ਕਲਮ ਦੇ ਅਲਫਾਜਾਂ ਨਾਲ ਉਤਸ਼ਾਹਿਤ ਕੀਤਾ। ਇਸ ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀ ਅਤੇ ਵਿਦਿਆਰਥਣਾ ਵੱਲੋ 200, 400, ਅਤੇ 1500 ਮੀਟਰ, ਦੌੜ ਵਿੱਚ ਵੱਧ ਚੜ ਕੇ ਹਿੱਸਾ ਲਿਆ।

ਇਸ ਦੇ ਨਾਲ ਸ਼ਾਟਪੁਟ, ਲੌਂਗ ਜੰਪ, ਡਿਸਕਸ ਥਰੋਅ, ਮਟਕਾ ਰੇਸ, ਰੱਸਾ ਖਿੱਚਣ ਆਦਿ ਖੇਡਾਂ ਵਿੱਚ ਭਾਗ ਲਿਆ। ਹਰ ਗੇਮ ਦੇ ਜੇਤੂ ਵਿਦਿਆਰਥੀਆਂ ਨੂੰ ਕੈਂਸ਼ ਪ੍ਰਾਇਸ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸ਼ਹਿਰ ਦੇ ਸੀਨੀ. ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਜੀ ਨੇ ਵਿਦਿਆਰਥੀਆਂ ਨੂੰ ਖੇਡ ਸਮਾਗਮ ਦੀ ਵਧਾਈ  ਦੇਣ ਦੇ ਨਾਲ ਨਾਲ ਖੁਸ਼ਹਾਲ ਪੰਜਾਬ ਅਤੇ ਸਿਹਤਮੰਦ ਸਮਾਜ ਨੂੰ ਸਿਰਜਨ ਲਈ ਅਤੇ ਨਸ਼ਿਆਂ ਤੋ ਦੂਰ ਰਹਿਣ ਦਾ ਸੰਦੇਸ਼ ਦਿੱਤਾ।  

ਪ੍ਰੋ. ਦਰਸ਼ਨ ਸਿੰਘ ਦੁਆਰਾ ਖਿਡਾਰੀਆਂ ਨੂੰ ਅਤੇ ਇੰਟਰ ਜੋਨਲ ਵਿੱਚ ਸੋਨ ਤਗਮਾ ਜੇਤੂ ਮਲਵਈ ਗਿੱਧੇ ਦੀ ਟੀਮ ਨੂੰ ਵੀ ਨਕਦ ਇਨਾਮ ਦੇ ਕੇ ਉਤਸਾਹਿਤ ਕੀਤਾ ਗਿਆ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਸ਼ਿਆਂ ਤੋਂ ਬਚਣ ਦਾ ਸੰਦੇਸ਼ ਦਿੱਤਾ ਗਿਆ। ਕਾਲਜ ਦੇ ਹੀ ਰਿਟਾਇਰਡ ਪ੍ਰੋਫੈਸਰ ਡਾ. ਅੰਮ੍ਰਿਤਪਾਲ ਕੌਰ, ਸ੍ਰੀ ਰੋਸ਼ਨ ਲਾਲ, ਸ੍ਰੀਮਤੀ ਵਿਮਲਾ ਦੇਵੀ, ਸ੍ਰੀ ਹਰਬੰਸ ਸਿੰਘ ਪਦਮ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। 

ਇਸ ਮੌਕੇ ਤੇ ਪੰਜਾਬ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਚਾਨਾ ਨੇ ਵੀ ਖੇਡ ਸਮਾਗਮ ਵਿੱਚ ਸ਼ਿਰਕਤ ਕੀਤੀ। ਅੰਤ ਵਿੱਚ ਕਾਲਜ ਦੀ ਇੰਟਰ ਜੋਨਲ  ਸੋਨ ਤਗਮਾ ਜੇਤੂ ਮਲਵਈ ਗਿੱਧੇ ਦੀ ਟੀਮ ਨੇ ਵੀ ਆਪਣੀ ਸ਼ਾਨਦਾਰ ਪ੍ਰਫਾਰਮੈਸ ਨਾਲ ਸਭ ਦਾ ਮਨ ਮੋਹ ਲਿਆ। ਇਸ ਅਥਲੈਟਿਕ ਮੀਟ ਦੇ ਬੈਸਟ ਅਥਲੀਟ (ਲੜਕਾ) ਪਵਨਦੀਪ ਸਿੰਘ ਬੀ.ਏ ਭਾਗ ਪਹਿਲਾ ਅਤੇ ਬੈਸਟ ਅਥਲੀਟ (ਲੜਕੀ) ਪੂਜਾ ਕੌਰ ਬੀ.ਏ ਭਾਗ ਦੂਜਾ ਰਹੇ। 

ਪ੍ਰੋ. ਹਰਜਿੰਦਰ ਸਿੰਘ ਸਰਕਾਰੀ ਬਲਜਿੰਦਰਾ ਕਾਲਜ ਫਰੀਦਕੋਟ ਸ਼੍ਰੀ ਸਿਮਰਨਜੀਤ ਸਿੰਘ ਕੋਚ ਫਰੀਦਕੋਟ ਦਾ ਇਸ ਐਥਲੈਟਿਕ ਮੀਟ ਨੂੰ ਕਰਵਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਖੇਡ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਕਾਲਜ ਦੇ ਪ੍ਰੋ. ਪਿੱਪਲ ਸਿੰਘ, ਪ੍ਰੋ. ਹਰਜਿੰਦਰਪਾਲ ਕੌਰ, ਪ੍ਰੋ. ਪੂਨਮ ਅਰੋੜਾ, ਪ੍ਰੋ. ਰਣਜੀਤ ਸਿੰਘ, ਪ੍ਰੋ. ਜਰਨੈਲ ਸਿੰਘ, ਪ੍ਰੋ. ਅਨੀਤਾ ਬੇਦੀ, ਪ੍ਰੋ. ਸ਼ਹਿਨਾਜ਼ ਬੇਗਮ, ਪ੍ਰੋ. ਸ਼ਮਾ ਪ੍ਰੋ. ਅੰਮ੍ਰਿਤਪਾਲ ਕੌਰ, ਪ੍ਰੋ. ਅਜੈ ਕੁਮਾਰ, ਪ੍ਰੋ. ਮਨਤਾਰ ਸਿੰਘ, ਪ੍ਰੋ. ਗਰੀਸ਼ ਸ਼ਰਮਾ, ਪ੍ਰੋ. ਹਰਦੀਪ ਸਿੰਘ, ਪ੍ਰੋ. ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਖੇਡ ਸਮਾਰੋਹ ਦੀ ਸਮਾਪਤੀ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ।