ਸਿਹਤ ਵਿਭਾਗ ਤਰਨਤਾਰਨ ਵਲੋਂ ਵਿਸ਼ਵ ਏਡਜ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ
5 Dariya News
ਤਰਨ ਤਾਰਨ 01-Dec-2023
ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਜੀ ਦੀ ਪ੍ਰਧਾਨਗੀ ਹੇਠ ਅਨੈਕਸੀ ਹਾਲ ਤਰਨਤਾਰਨ ਵਿਖੇ, ਵਿਸ਼ਵ ਏਡਜ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਐਚ.ਆਈ.ਵੀ./ਏਡਜ ਸੰਬਧੀ ਜਾਣਕਾਰੀ ਅਤੇ ਸਾਵਧਾਨੀ ਹੀ ਇਸਦਾ ਦਾ ਇਲਾਜ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਦੇ ਕੋਈ ਵੀ ਲੱਛਣ ਨਜਰ ਆਉਣ ਤਾਂ ਉਹ ਤੁਰੰਤ ਨਜਦੀਕੀ ਸਰਕਾਰੀ ਹਸਪਤਾਲ ਜਾਂ ਆਈ.ਸੀ.ਟੀ.ਸੀ. ਸ਼ੈਂਟਰ ਤੇ ਜਾ ਕੇ ਆਪਣੀ ਜਾਂਚ ਕਰਵਾ ਕੇ, ਏ.ਆਰ.ਟੀ ਸੈਂਟਰ ਤੋਂ ਆਪਣਾਂ ਇਲਾਜ ਕਰਵਾ ਸਕਦਾ ਹੈ।
ਇਹਨਾਂ ਸੈਂਟਰਾਂ ਵਿਚ ਮੁਫਤ ਜਾਂਚ, ਇਲਾਜ ਅਤੇ ਕੌਸਲਿਗ ਕੀਤੀ ਜਾਂਦੀ ਹੈ ਅਤੇ ਮਰੀਜ ਦਾ ਨਾਮ- ਪਤਾ ਅਤੇ ਰਿਕਾਰਡ ਗੁਪਤ ਰਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਏਡਜ ਦੇ ਮਰੀਜਾ ਨਾਲ ਬਿਨਾਂ ਕਿਸੇ ਭੇਦ ਭਾਵ ਦੇ ਪੇਸ਼ ਆਉਣਾ ਚਾਹੀਦਾ ਹੈ ਅਤੇ ਉਹਨਾਂ ਦੇ ਇਲਾਜ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਡਾ ਸੁਨੈਨਾ ਵਲੋਂ ਲੋਕਾਂ ਨੂੰ ਏਡਜ ਦੇ ਕਾਰਣ, ਲੱਛਣ ਅਤੇ ਬਚਾਓ ਸੰਬਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।
ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਸੀਨੀਅਰ ਮੈਡੀਕਲ ਅਫਸਰ ਡਾ ਕੰਵਲਜੀਤ ਸਿੰਘ, ਜਿਲਾ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ, ਜਿਲਾ੍ਹ ਐਮ.ਈ.ਆਈ ਓ. ਅਮਰਦੀਪ ਸਿੰਘ ਡਾ ਰਿਪੂਦਮਨ ਸਿੰਘ, ਸੰਦੀਪ ਸਿੰਘ, ਦੀਪੀਕਾ ਸ਼ਰਮਾਂ, ਕਰਮਜੀਤ ਕੌਰ, ਮਨਹਾਸ ਅਰੋੜਾ, ਮਮਤਾ ਸ਼ਰਮਾ ਅਤੇ ਸਮੂਹ ਸਟਾਫ ਹਾਜਰ ਸਨ।