5 Dariya News

ਚਿਤਕਾਰਾ ਯੂਨੀਵਰਸਿਟੀ ਵਿੱਚ ਬਾਹਾ ਐਸ.ਏ.ਈ. ਇੰਡੀਆ-2024 ਦੇ ਵਰਚੁਅਲ ਰਾਊਂਡ ਦੀ ਸ਼ਾਨਦਾਰ ਸ਼ੁਰੂਆਤ

‘‘ਮਲਟੀਵਰਸ ਆਫ਼ ਮੋਬਿਲਿਟੀ” ਥੀਮ ਵਾਲੀ ਪ੍ਰਤੀਯੋਗਤਾ ਵਿੱਚ ਦੇਸ਼-ਵਿਦੇਸ਼ ਦੀਆਂ 164 ਟੀਮਾਂ ਲੈ ਰਹੀਆਂ ਹਨ ਭਾਗ

5 Dariya News

ਚੰਡੀਗਡ਼੍ਹ 01-Dec-2023

ਆਟੋਮੋਟਿਵ ਇੰਜੀਨੀਅਰਜ਼ ਦੀ ਪੇਸ਼ੇਵਰ ਸੋਸਾਇਟੀ ਐਸ.ਏ.ਈ. ਇੰਡੀਆ ਦੀ ਵਕਾਰੀ ਫ਼ਲੈਗਸ਼ਿਪ ਪ੍ਰਤੀਯੋਗਤਾ ਬਾਹਾ ਐਸ.ਏ.ਈ.ਇੰਡੀਆ-2024 ਦੇ ਆਗਾਜ਼ ਦੀ ਅੱਜ ਘੋਸ਼ਣਾ ਕੀਤੀ ਗਈ। ਬਾਹਾ ਐਸ.ਏ.ਈ. ਇੰਡੀਆ 2024 ਦੇ ਵਰਚੁਅਲ ਰਾਊਂਡ ਦੀ ਮੇਜ਼ਬਾਨ ਚਿਤਕਾਰਾ ਯੂਨੀਵਰਸਿਟੀ ਵੱਲੋਂ ਚੰਡੀਗਡ਼੍ਹ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਐਸ.ਏ.ਈ ਇੰਡੀਆ, ਈ.ਈ.ਬੀ ਦੇ ਚੇਅਰਮੈਨ ਅਤੇ ਟੀ.ਈ.ਆਈ.ਆਰ ਦੇ ਵਿਸ਼ੇਸ਼ ਫੈਲੋ ਸ੍ਰੀ ਆਈ.ਵੀ.ਰਾਓ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਤੀਯੋਗਤਾ ਇਸ ਵੇਰ ਤਿੰਨ ਭਾਗਾਂ ਵਿੱਚ ਆਯੋਜਿਤ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਹਰੇਕ ਪਡ਼ਾਅ ਪਹਿਲੇ ਪਡ਼ਾਅ ਨਾਲੋਂ ਵੱਧ ਚੁਣੌਤੀਪੂਰਣ ਹੋਵੇਗਾ। ਇਸ ਸਾਲ ਇਸ ਵਿੱਚ ਦੇਸ਼-ਵਿਦੇਸ਼ ਤੋਂ 164 ਟੀਮਾਂ ਭਾਗ ਲੈ ਰਹੀਆਂ ਹਨ।ਵਰਚੁਅਲ ਰਾਊਂਡ ਬਾਹਾ ਐਸ.ਏ.ਈ.ਇੰਡੀਆ ਦਾ ਦੂਜਾ ਪਡ਼ਾਅ ਹੈ। ਇਹ ਆਯੋਜਿਨ ਪਹਿਲੀ ਤੋਂ ਤਿੰਨ ਦਸੰਬਰ ਤੱਕ ਚਿਤਕਾਰਾ ਯੂਨੀਵਰਸਿਟੀ ਵਿਖੇ ਤਿੰਨ ਦਿਨ ਚੱਲੇਗਾ। ਇਸ ਵਿੱਚ ਵਰਚੁਅਲ ਸੇਲਜ਼ ਇਵੈਂਟ, ਗੋ ਗਰੀਨ ਇਵੈਂਟ ਅਤੇ ਵਰਚੁਅਲ ਡਾਇਨੇਮਿਕ ਇਵੈਂਟ ਆਫ਼ ਮੈਨੂਯੂਵੇਰੇਬਿਲਿਟੀ ਇਵੈਂਟ ਸ਼ਾਮਿਲ ਹਨ, ਜੋ ਕਿ ਪ੍ਰਤੀਯੋਗਤਾ ਦੇ ਪਹਿਲੇ ਦਿਨ ਆਯੋਜਿਤ ਕੀਤੇ ਜਾਣਗੇ।

ਇਸ ਤੋਂ ਬਾਅਦ ਵਰਚੁਅਲ ਡਿਜ਼ਾਇਨ ਇਵੈਯੂਲੇਸ਼ਨ ਇਵੈਂਟ, ਕਾਸਟ ਇਵੈਂਟ ਅਤੇ ਵਰਚੁਅਲ ਡਾਇਨੇਮਿਕ ਆਲ ਟੈਰੇਨੇ ਪਰਫ਼ਾਰਮੈਂਸ ਇਵੈਂਟ ਆਯੋਜਿਤ ਕੀਤੇ ਜਾਣਗੇ।ਬਾਹਾ ਐਸਏਈ ਇੰਡੀਆ ਕਾਲਜ ਪੱਧਰ ਉੱਤੇ ਇੰਜਨੀਅਰਿੰਗ ਡਿਜ਼ਾਇਨ ਪ੍ਰਤੀਯੋਗਤਾ ਵਿੱਚ ਅੱਜ ਸਿਖ਼ਰ ਉੱਤੇ ਹੈ। ਇਸ ਪ੍ਰਤੀਯੋਗਤਾ ਵਿੱਚ ਇਛੁੱਕ ਇੰਜੀਨੀਅਰਾਂ ਨੂੰ ਤਲਾਸ਼ਿਆ ਜਾਂਦਾ ਹੈ। ਪ੍ਰਤੀਯੋਗਤਾ ਵਿੱਚ ਸਿੰਗਲ ਸੀਟਰ ਆਲ ਟੇਰੇਨ ਵਹੀਕਲ(ਏਟੀਵੀ) ਦੀ ਅਵਧਾਰਣਾ, ਡਿਜ਼ਾਇਨ, ਮਾਡਲਿੰਗ, ਵਿਸ਼ਲੇਸ਼ਣ, ਨਿਰਮਾਣ, ਸਥਾਪਿਤ ਕਰਨਾ ਅਤੇ ਇਸ ਆਲ ਟੇਰੇਨ ਵਹੀਕਲ ਦੀ ਪ੍ਰਰਦਰਸ਼ਨੀ ਕਰਨਾ ਸ਼ਾਮਿਲ ਹੈ।

ਹਰੇਕ ਸਾਲ ਬਾਹਾ ਐਸਏਈ ਇੰਡੀਆ ਵਿੱਚ 5000 ਤੋਂ 10000 ਇੰਜਨੀਅਰਿੰਗ ਵਿਦਿਆਰਥੀਆਂ ਦਾ ਵੱਡਾ ਸਮੂਹ ਇਕੱਠਾ ਜੁਡ਼ਦਾ ਹੈ। ਵਰਚੁਅਲ ਇਵੈਂਟ ਦੀ ਨਿਰੰਤਰਤਾ ਦੇ ਕਾਰਣ ਅੰਤਰ-ਰਾਸ਼ਟਰੀ ਟੀਮਾਂ ਦੀ ਭਾਗੀਦਾਰੀ ਨੂੰ ਵੀ ਯਕੀਨੀ ਬਣਾਇਆ ਜਾ ਸਕਿਆ ਹੈ, ਜੋ ਇਸ ਪ੍ਰਤੀਯੋਗਤਾ ਦੇ ਵਿਸ਼ਾਲ ਘੇਰੇ ਨੂੰ ਪ੍ਰਦਰਸ਼ਿਤ ਕਰਦੀ ਹੈ।  ਇਸ ਵੇਰ ਪ੍ਰਤੀਯੋਗਤਾ ਦਾ ਥੀਮ ‘‘ਮਲਟੀਵਰਸ ਆਫ਼ ਮੋਬਿਲਿਟੀ” ਰੱਖਿਆ ਗਿਆ ਹੈ।

ਮੋਬਿਲਿਟੀ ਦੇ ਖੇਤਰ ਵਿੱਚ ਬਾਹਾ ਐਸਏਈ ਇੰਡੀਆ ਦਾ ਉਦੇਸ਼ ਮੁਕਾਬਲੇ ਦੇ ਦਾਇਰੇ ਨੂੰ ਵਿਭਿੰਨਤਾ ਅਤੇ ਵਿਸਤ੍ਰਿਤ ਕਰਨਾ ਅਤੇ ਵਿਦਿਆਰਥੀ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ। ਪ੍ਰਤੀਯੋਗਤਾ ਉੱਭਰਦੇ ਆਟੋਮੋਬਾਈਲ ਇੰਜਨੀਅਰਾਂ ਨੂੰ ਵਿਭਿੰਨ ਚੁਣੌਤੀਆਂ ਅਤੇ ਰੁਕਾਵਟਾਂ ਨੂੰ ਪਾਰ ਕਰਨ ਲਈ ਲੋਡ਼ੀਂਦੇ ਹੁਨਰਾਂ ਨਾਲ ਲੈਸ ਕਰਨ ਵਿੱਚ ਸਹਾਇਤਾ ਕਰਦੀ ਹੈ। ਜਿਸ ਨਾਲ ਉਹ ਤਕਨੀਕੀ ਮੁਹਾਰਤ ਅਤੇ ਗਤੀਸ਼ੀਲ ਕੰਮ ਵਾਲੀ ਥਾਂ ਦੇ ਲੈਂਡਸਕੇਪ ਲਈ ਤਿਆਰ ਹੋ ਸਕਣ। ਅੱਜ ਬਾਹਾ ਐਸਈਈ ਇੰਡੀਆ ਦੇ ਸਾਬਕਾ ਵਿਦਿਆਰਥੀ ਦੁਨੀਆ ਭਰ ਦੀਆਂ ਵਾਹਨ ਨਿਰਮਾਤਾਵਾਂ ਕੰਪਨੀਆਂ ਵਿੱਚ ਸਫ਼ਲਤਾ ਪੂਰਵਕ ਕੰਮ ਕਰ ਰਹੇ ਹਨ।

ਅਧਿਕ ਸਮਾਰਟ, ਸੁਰੱਖਿਅਤ ਅਤੇ ਟਿਕਾਊ ਭਵਿੱਖ ਦੇ ਦ੍ਰਿਸ਼ਟੀਕੋਣ ਦੇ ਨਾਲ, ਐਸਏਈ ਇੰਡੀਆ ਨੇ ਹਾਈਡਰੋਜਨ-ਅਧਾਰਿਤ ਅੰਦਰੂਨੀ ਬਲਣ ਇੰਜਣ ਦੇ ਵਿਕਾਸ ਦੇ ਵਿਕਲਪਾਂ ਦੀ ਖੋਜ ਕਰਨ ਲਈ ਆਪਣਾ ਧਿਆਨ ਫੋਕਸ ਕੀਤਾ ਕੀਤਾ ਹੈ। ਵਰਤਮਾਨ ਵਿੱਚ ਵਿਦਿਆਰਥੀ ਟੀਮਾਂ ’ਤੇ ਦਬਾਅ ਨੂੰ ਘੱਟ ਕਰਨ ਲਈ, ਐਸਏਈ ਇੰਡੀਆ ਨੇ 2024 ਸੀਜ਼ਨ ਲਈ ਸੀਐਨਜੀ ਅਧਾਰਤ ਦੋ-ਇੰਧਨ ਇੰਜੈਕਟਡ ਇੰਜਣ ਪੇਸ਼ ਕੀਤੇ ਹਨ, ਜੋ ਅੱਗੇ ਚੱਲ ਕੇ ਹਾਈਡਰੋਜ਼ਨ ਵੱਲ ਜਾਵੇਗਾ। ਐਚ ਬਾਹਾ ਕੈਟਾਗਰੀ ਨੂੰ ਪ੍ਰਤੀਯੋਗਤਾ ਵਿੱਚ ਸ਼ਾਮਿਲ ਕਰਨਾ ਨਿਸ਼ਚਿਤ ਰੂਪ ਵਿੱਚ ਸਹੀ ਦਿਸ਼ਾ ਵੱਲ ਇੱਕ ਕਦਮ ਹੈ।

ਇਸੇ ਤਰਾਂ ਵਿਕਸਿਤ ਹੋ ਰਹੀ ਤਕਨਾਲੋਜੀ ਅਤੇ ਐਡਵਾਂਸ ਡਰਾਈਵਰ ਐਸਿਸਟੈਂਟ ਸਿਸਟਮ ਏ.ਡੀ.ਏ.ਐਸ. ਅਤੇ ਆਰਟੀਫ਼ੀਸੀਅਲ ਇੰਟੈਲੀਜੈਂਸ ਦੇ ਵੱਧਦੇ ਪ੍ਰਭਾਵ ਦੇ ਚੱਲਦਿਆਂ ਅਤੇ ਵਿਦਿਆਰਥੀਆਂ ਨੂੰ ਇਸ ਵਿਕਾਸ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਬਾਹਾ ਐਸਏਈ ਇੰਡੀਆ ਨੇ ਉਦਯੋਗ ਜਗਤ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ, ਆਟੋਨੋਮਸ ਬਾਹਾ (ਏ-ਬਾਹਾ) ਨੂੰ ਵੀ ਇਸ ਵਾਰ ਨਵੀਂ ਸ਼੍ਰੇਣੀ ਵਜੋਂ ਆਰੰਭ ਕੀਤਾ ਹੈ।

ਬਾਹਾ ਐਸਏਈ ਇੰਡੀਆ, ਈਈਬੀ ਦੇ ਚੇਅਰਮੈਨ ਅਤੇ ਟੀਈਆਰਆਈ ਦੇ ਵਿਸ਼ੇਸ਼ ਫੈਲੋ ਸ੍ਰੀ ਆਈਵੀ ਰਾਓ ਨੇ ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਕਿਵੇਂ ਬਾਹਾ ਐਸਏਈ ਇੰਡੀਆ ਅਗਲੀ ਪੀਹਡ਼ੀ ਦੇ ਮੋਬਿਲਿਟੀ ਇੰਜਨੀਅਰਾਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ। ਬਾਹਾ ਐਸਏਈ ਇੰਡੀਆ ਦੇ ਸਲਾਹਕਾਰ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਪ੍ਰੈਕਟਿਸ ਆਫ਼ ਪ੍ਰੋਫੈਸਰ ਡਾ ਕੇਸੀ ਵੋਹਰਾ ਨੇ ਕਿਹਾ ਕਿ ਬਾਹਾ ਇੰਡੀਆ ਉਦਯੋਗ ਅਤੇ ਸਿੱਖਿਆ ਜਗਤ ਵਿਚਾਲੇ ਦੇ ਪਾਡ਼ੇ ਨੂੰ ਪੂਰਾ ਲਈ ਸਮਰਪਿਤ ਹੈ।

ਇਹ ਮੁਕਾਬਲਾ ਇੰਜਨੀਅਰਿੰਗ ਦੇ ਅੰਡਰਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ, ਜੋ ਇੱਕ ਸਿੰਗਲ ਸੀਟਰ ਏਟੀਵੀ ਬਣਾਉਣ ਦੀ ਪ੍ਰਕਿਰਿਆ ਵਿੱਚ, ਲਗੇ ਹੋਏ ਹਨ ਲਈ ਮਹੱਤਵਪੂਰਨ ਤਕਨੀਕੀ ਅਤੇ ਗੈਰ ਤਕਨੀਕੀ ਹੁਨਰ ਨੂੰ ਸਿਖਾਉਣ ਲਈ ਜ਼ਮੀਨ ਤਿਆਰ ਕਰਦਾ ਹੈ, ਤਾਂ ਕਿ ਉਨ੍ਹਾਂ ਨੂੰ ਸਹੀ ਵਾਤਾਵਰਣ ਪ੍ਰਦਾਨ ਕਰਕੇ ਉਦਯੋਗ ਜਗਤ ਲਈ ਤਿਆਰ ਕੀਤਾ ਜਾ ਸਕੇ।

ਉਨ੍ਹਾਂ ਕਿਹਾ, ‘‘ਇਸ ਸਾਲ, ਬਾਹਾ ਐਸਏਈ ਇੰਡੀਆ ਦੀ ਥੀਮ ਮਲਟੀਵਰਸ ਆਫ਼ ਮੋਬਿਲਿਟੀ ਹੈ, ਜਿੱਥੇ ਐਮ-ਬਾਹਾ ਅਤੇ ਈ-ਬਾਹਾ ਦੇ ਨਾਲ ਏ-ਬਾਹਾ(ਆਟੋਨੋਮਸ ਬਾਹਾ) ਅਤੇ ਐਚ-ਬਾਹਾ (ਹਾਈਡਰੋਜਨ ਬਾਹਾ) ਪੇਸ਼ ਕੀਤੀ ਹੈ। ਪ੍ਰਤੀਯੋਗਤਾ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਬਾਹਾ ਐਸਏਈ ਇੰਡੀਆ ਐਚਆਰ ਮਿਲਣੀ ਦੇ ਦੌਰਾਨ ਭਾਗ ਲੈ ਰਹੀਆਂ ਸਰਵ ਸ਼੍ਰੇਸ਼ਟ ਟੀਮਾਂ ਅਤੇ ਉਨ੍ਹਾਂ ਦੇ ਮੈਂਬਰਾਂ ਨੂੰ ਮੌਕੇ ਉੱਤੇ ਹੀ  ਪਲੇਸਮੈਂਟ ਆਫ਼ਰ ਦੇਣ ਦਾ ਵੀ ਮੌਕਾ ਮਿਲੇਗਾ।

ਬਾਹਾ ਐਸਏਈ ਇੰਡੀਆ ਆਪਣੇ ਸਮਰਥਕਾਂ ਅਤੇ ਭਾਈਵਾਲਾਂ ਤੋਂ ਬਿਨਾਂ ਕੁਝ ਵੀ ਨਹੀਂ ਹੈ ਅਤੇ ਚਿਤਕਾਰਾ ਯੂਨੀਵਰਸਿਟੀ ਪਿਛਲੇ ਕਈ ਸਾਲਾਂ ਤੋਂ ਬਾਹਾ ਐਸਏਈ ਇੰਡੀਆ ਨਾਲ ਜੁਡ਼ੀ ਹੋਈ ਹੈ। ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਕਿਹਾ, ‘‘ਇੱਕ ਹੁਨਰਮੰਦ ਸਮਾਜ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਦੇ ਨਾਲ ਸਹਿਯੋਗ ਦੇ ਮਾਧਿਅਮ ਨਾਲ ਖੋਜ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਲਈ ਅਸੀਂ ਵਚਨਬੱਧ ਹਾਂ।

ਚਿਤਕਾਰਾ ਯੂਨੀਵਰਸਿਟੀ ਬਾਹਾ ਐਸਏਈ ਇੰਡੀਆ ਦੇ ਦ੍ਰਿਸ਼ਟੀਕੋਣ ਨਾਲ ਸਹਿਜਤਾ ਨਾਲ ਜੁਡ਼ੀ ਹੋਈ ਹੈ। 2015 ਵਿੱਚ ਆਰੰਭ ਹੋਈ ਸਾਡੀ ਸਾਂਝੇਦਾਰੀ, ਸਾਡੇ ਸਾਂਝੇ ਸਮਰਪਣ ਨੂੰ ਦਰਸਾਉਂਦੀ ਹੈ। ਪਿਛਲੇ ਛੇ ਸਾਲ ਤੋਂ ਵਰਚੁਅਲ ਬਾਹਾ ਐਸਏਈ ਇੰਡੀਆ ਲਈ ਮੇਜ਼ਬਾਨ ਸੰਸਥਾ ਵਜੋਂ ਕੰਮ ਕਰਦੇ ਹੋਏ, ਅਸੀਂ ਇਸ ਪ੍ਰੋਗਰਾਮ ਲਈ ਸਾਡੇ ਚੱਲ ਰਹੇ ਸਮਰਥਨ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਉਭਰਦੇ ਇੰਜੀਨੀਅਰਾਂ ਨੂੰ ਸਮਰੱਥ ਬਣਾਉਣ, ਨਵੀਨਤਾ ਨੂੰ ਹੁਲਾਰਾ ਦੇਣ, ਭਾਰਤ ਵਿੱਚ ਆਟੋਮੋਟਿਵ ਲੈਂਡਸਕੇਪ ਵਿੱਚ ਵਾਧਾ ਕਰਨ, ਅਤੇ ਇਸ ਵਿੱਚ ਯੋਗਦਾਨ ਪਾਉਣ ਦੇ ਆਪਣੇ ਸੰਕਲਪ ਵਿੱਚ ਦ੍ਰਿਡ਼ ਵਿਸ਼ਵਾਸ ਰੱਖਦੇ ਹਾਂ।

ਉੱਤਮਤਾ ਨੂੰ ਚਲਾਉਣ ਅਤੇ ਗਤੀਸ਼ੀਲਤਾ ਦੇ ਭਵਿੱਖ ਨੂੰ ਆਕਾਰ ਦੇਣ ਲਈ ਬਾਹਾ ਐਸਏਈ ਇੰਡੀਆ ਦਾ ਅਨਿੱਖਡ਼ਵਾਂ ਅੰਗ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ।”ਇਹ ਇਵੈਂਟ ਦੁਨੀਆ ਭਰ ਦੇ ਵੱਖ-ਵੱਖ ਇੰਜੀਨੀਅਰਿੰਗ ਪਿਛੋਕਡ਼ਾਂ ਦੇ ਵਿਦਿਆਰਥੀਆਂ ਨੂੰ ਇਕੱਠਾ ਕਰਦਾ ਹੈ। ਜਿਸ ਵਿੱਚ ਉਹ ਸਿੱਖਣ, ਨਵੇਂ ਤਜ਼ਰਬਿਆਂ ਨੂੰ ਅਪਣਾਉਣ ਅਤੇ ਸਪੋਰਟਸਮੈਨਸ਼ਿਪ ਦੀ ਭਾਵਨਾ ਨੂੰ ਮੂਰਤੀਮਾਨ ਕਰਨ ਲਈ ਸਾਂਝੇ ਜਨੂਨ ਹੇਠ ਇਕੱਤਰ ਹੁੰਦੇ ਹਨ।

ਬਾਹਾ ਐਸਈਈ ਇੰਡੀਆ ਅਤੇ ਮੋਬਾਇਲਿਟੀ  ਉਦਯੋਗ ਦੇ ਅੰਦਰ ਵਿਭਿੰਨਤਾ ਦੇ ਮਹੱਤਵ ਉੱਤੇ ਜ਼ੋਰ ਪਾਉਂਦੇ ਹੋਏ ਰੇਨਾਲਟ ਨਿਸ਼ਾਨ ਟੈਕਨਾਲੋਜੀ ਅਤੇ ਬਿਜ਼ਨਸ ਸੈਂਟਰ ਦੀ ਉੱਪ ਪ੍ਰਧਾਨ, ਸਾਫ਼ਟਵੇਅਰ ਅਤੇ ਏਡੀਏਐਸ ਸ਼੍ਰੀਮਤੀ ਅਰਮਲੇ ਗੁਰਿਨ ਨੇ ਕਿਹਾ, ‘‘ਹਰੇਕ ਬਾਹਾ ਐਸਏਈ ਇੰਡੀਆ ਇਵੈਂਟ ਨੌਜਵਾਨ ਦਿਮਾਗਾਂ ਵਿੱਚ ਸਖ਼ਤ ਮਿਹਨਤ, ਸਿਰਜਣਾਤਮਕਤਾ ਅਤੇ ਤਕਨੀਕੀ ਪ੍ਰਤਿਭਾ ਦੇ ਮੇਲ ਨੂੰ ਦਰਸਾਉਂਦਾ ਹੈ। ਇਹ ਨਵੀਨਤਾ ਅਤੇ ਕੱਲ ਦੇ ਆਟੋਮੋਟਿਵ ਲੀਡਰਾਂ ਨੂੰ ਤਿਆਰ ਕਰਨ ਲਈ ਇੱਕ ਸਫ਼ਲ ਮੰਚ ਹੈ।”  

ਇਸ ਮੌਕੇ ਉਨ੍ਹਾਂ ਦੱਸਿਆ ਕਿ, ‘‘ਉਨ੍ਹਾਂ ਦੀ ਕੰਪਨੀ ਰੇਨਾਲਟ ਨਿਸ਼ਾਨ ਟੈੱਕ ਇਸ ਵੇਰ ਪਹਿਲੀ ਵੇਰ ਚੋਟੀ ਦੀਆਂ ਕੁਡ਼ੀਆਂ ਦੀ ਟੀਮ ਨੂੰ ਵਿਸ਼ੇਸ਼ ਪੁਰਸਕਾਰ ਦੇਣ ਦੇ ਨਾਲ ਨਾਲ ਰੇਨਾਲਟ ਨਿਸ਼ਾਨ ਟੈੱਕ ਤਕਨੀਕੀ ਕੇਂਦਰ ਵਿੱਚ ਇੰਟਰਨਸ਼ਿਪ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗੀ। ਇਹ ਪਹਿਲ ਬਰਾਬਰ ਦੇ ਮੌਕਿਆਂ ਲਈ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਦਾ ਉਦੇਸ਼ ਮਹਿਲਾ ਇੰਜੀਨੀਅਰਾਂ ਦੀ ਅਗਲੀ ਪੀਡ਼੍ਹੀ ਨੂੰ ਪ੍ਰੇਰਿਤ ਅਤੇ ਸਸ਼ਕਤ ਕਰਨਾ ਹੈ।”ਬਾਹਾ ਐਸਏਈ ਇੰਡੀਆ ਦਾ ਤੀਜਾ ਪਡ਼ਾਅ ਮੁਕਾਬਲੇ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਤਿਆਰ ਹੈ, ਜਿਸ ਵਿੱਚ ਜਨਵਰੀ 2024 ਵਿੱਚ ਪੀਥਮਪੁਰ ਇੰਦੌਰ ਵਿੱਚ ਨਾਟਰੈਕਸ ਐਮ-ਬਾਹਾ ਅਤੇ ਐਚ-ਬਾਹਾ ਇਵੈਂਟ ਹੋਣਗੇ।

ਜਿਸ ਤੋਂ ਬਾਅਦ ਮਾਰਚ 2024 ਵਿੱਚ ਬੀਵੀ ਰਾਜੂ ਇੰਸਟੀਚਿਊਟ ਆਫ਼ ਟੈਕਨਾਲੋਜੀ ਹੈਦਰਾਬਾਦ, ਵਿੱਚ ਈ-ਬਾਹਾ ਇਵੈਂਟ ਹੋਵੇਗਾ ਅਤੇ ਜੂਨ 2024 ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ(ਏਆਰਏਆਈ), ਪੂਣੇ, ਮਹਾਂਰਾਸ਼ਟਰ ਨੇਡ਼ੇ ਟਾਕਵੇ ਵਿਖੇ ਏ-ਬਾਹਾ ਦੇ ਨਾਲ ਇਸ ਸਮਾਰੋਹ ਦਾ ਸ਼ਾਨਦਾਰ ਸਮਾਪਤੀ ਸਮਾਰੋਹ ਹੋਵੇਗਾ। ਰਣਨੀਤਕ ਤੌਰ ’ਤੇ ਚੁਣੇ ਗਏ ਇਹ ਸਥਾਨ ਤਕਨੀਕੀ ਉੱਤਮਤਾ ਅਤੇ ਉਤਸ਼ਾਹੀ ਮੁਕਾਬਲੇ ਦੀ ਸਮਾਪਤੀ ਦਾ ਵਾਅਦਾ ਕਰਦੇ ਹੋਏ, ਗਤੀਸ਼ੀਲਤਾ ਦੇ ਭਵਿੱਖ ਨੂੰ ਆਕਾਰ ਦੇਣ ਲਈ ਇਸ ਪ੍ਰਤੀਯੋਗਤਾ ਦੀ ਮਹੱਤਤਾ ਨੂੰ ਦਰਸਾਉਂਦੇ ਹਨ।