ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਸੁਖਵਿੰਦਰ ਕੌਰ ਜਟਾਣਾ ਦੇ ਭੋਗ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ
5 Dariya News
ਫਰੀਦਕੋਟ 01-Dec-2023
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਜਟਣਾ ਦੇ ਭੋਗ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਵਿਦਿਆ ਦੇ ਖੇਤਰ ਵਿੱਚ ਡਾ. ਜਟਾਨਾ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਸੀ। ਉਨ੍ਹਾਂ ਦਾ ਬੇਵਕਤੇ ਜਹਾਨ ਤੋਂ ਤੁਰ ਜਾਣ ਨਾਲ ਇਸ ਖਿੱਤੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਡਾ. ਸੁਖਵਿੰਦਰ ਕੌਰ ਬਤੌਰ ਪ੍ਰਿੰਸੀਪਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਿਜ, ਸੁਖਾਨੰਦ ਵਿਖੇ ਸੇਵਾਵਾ ਨਿਭਾ ਰਹੇ ਸਨ ਤੇ ਕੁਝ ਦਿਨ ਪਹਿਲਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਟਨਾਂ ਵਿੱਚ ਜਾ ਵਿਰਾਜੇ ਸਨ।
ਸਪੀਕਰ ਸੰਧਵਾਂ ਨੇ ਆਖਿਆ ਕਿ ਡਾ. ਜਟਾਣਾ ਨਾ ਕੇਵਲ ਇੱਕ ਚੰਗੇ ਪ੍ਰਬੰਧਕ ਤੇ ਆਦਰਸ਼ ਅਧਿਆਪਕ ਹੀ ਸਨ ਬਲਕਿ ਉਨ੍ਹਾਂ ਨੇ ਆਪਣੇ ਆਪ ਵਿੱਚ ਇੱਕ ਚੰਗੇ ਇੰਨਸਾਨ ਦੇ ਗੁਣਾਂ ਨੂੰ ਵੀ ਕੁੱਟ-ਕੁੱਟ ਕੇ ਭਰ ਰੱਖਿਆ ਸੀ। ਇਸ ਮੌਕੇ ਸਪੀਕਰ ਸੰਧਵਾਂ ਦੇ ਪੀ ਆਰ ਓ ਮਨਪ੍ਰੀਤ ਧਾਲੀਵਾਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ, ਅਧਿਆਪਕ, ਬੁੱਧੀਜੀਵੀ ਵਰਗ, ਵੱਖ-ਵੱਖ ਪਾਰਟੀਆਨ ਦੇ ਨੁਮਾਇੰਦੇ, ਪਤਵੰਤੇ ਸੱਜਣਾਂ ਤੋਨ ਇਲਾਵਾ ਵੱਡੀ ਗਿਣਤੀ ਵਿੱਚ ਉਨ੍ਹਾਂ ਵੱਲੋਂ ਪੜਾਏ ਗਏ ਵਿਦਿਆਰਥੀ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਨ ।