5 Dariya News

ਹਥਿਆਰਬੰਦ ਸੈਨਾ ਝੰਡਾ ਦਿਵਸ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਅਗਲੇ ਪੜਾਅ ਲਈ ਕੀਤਾ ਰਵਾਨਾ

5 Dariya News

ਸ੍ਰੀ ਮੁਕਤਸਰ ਸਾਹਿਬ 28-Nov-2023

ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਾਈਕਲ ਰੈਲੀ ਨੂੰ ਅਗਲੇ ਪੜਾਅ ਕੋਟਕਪੂਰਾ ਜਿਲ੍ਹਾ ਫਰੀਦਕੋਟ ਲਈ ਸ਼ਹੀਦ ਪ੍ਰਭਜੋਤ ਸਿੰਘ ਦੇ ਪਿਤਾ ਸ੍ਰੀ ਹਰਦੀਪ ਸਿੰਘ ਵਾਸੀ ਪਿੰਡ-ਬੂੜਾਗੁੱਜਰ ਵੱਲੋਂ ਹਰੀ ਝੰਡਾ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਉਦੇਕਰਨ, ਝਬੇਲਵਾਲੀ, ਵੜਿੰਗ, ਸਰਾਏਨਾਗਾ ਹੁੰਦੀ ਹੋਈ ਕੋਟਕਪੂਰਾ ਪਹੁੰਚੀ। ਰੈਲੀ ਵੱਲੋਂ ਰਾਸਤੇ ਵਿੱਚ ਪਿੰਡ-ਵੜਿੰਗ ਵਿਖੇ ਸ਼ਹੀਦ ਨਾਇਕ ਇਕਬਾਲ ਸਿੰਘ ਦੇ ਬੁੱਤ ਤੇ ਸਰੋਪਾ ਪਾਇਆ ਅਤੇ ਸ਼ਹੀਦ ਦੀ ਪਤਨੀ ਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ।

ਇਸ ਰੈਲੀ ਦਾ ਉਦੇਸ਼ ਲੋਕਾਂ ਨੂੰ ਸੈਨਾ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਨੋਜਵਾਨਾਂ ਨੂੰ ਦੂਰ ਰਹਿ ਕੇ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਝੰਡਾ ਦਿਵਸ ਨੂੰ ਸਮਰਪਿਤ ਜਰੂਰਤਮੰਦ ਅਤੇ ਵੀਰ ਨਾਰੀਆਂ ਦੀ  ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾ ਸਕੇ। 

ਇਹ ਸਾਈਕਲ ਰੈਲੀ 07 ਦਸੰਬਰ 2023 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਚੰਡੀਗੜ੍ਹ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਸੁਪਰਡੰਟ ਅਨੂ ਬਾਲਾ, ਜਗਦੀਪ ਸਿੰਘ ਜੂਨੀਅਰ ਸਹਾਇਕ , ਜਸਵੀਰ ਸਿੰਘ ਸੈਨਿਕ ਭਲਾਈ ਪ੍ਰਬੰਧਕ, ਮਨਜੀਤ ਕੁਮਾਰ ਕਲਰਕ, ਸ਼ਿਵਾਲੀ ਰਾਣੀ ਅਸਿਸਟੈਂਟ ਪ੍ਰੋਫੈਸਰ, ਰਾਜੇਸ਼ ਕੁਮਾਰ ਅਸਿਸਟੈਂਟ ਪ੍ਰੋਫੈਸਰ, ਕਵਿਤਾ ਰਾਣੀ ਲੈਬ ਅਸਿਸਟੈਂਟ ਅਤੇ ਸੈਨਿਕ ਰੈਸਟ ਹਾਊਸ ਸਟਾਫ ਮੌਜੂਦ ਸੀ।