5 Dariya News

ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਜਾਗਰੂਕਤਾ ਸਾਈਕਲ ਰੈਲੀ ਫਾਜਿ਼ਲਕਾ ਪੁੱਜੀ

5 Dariya News

ਫਾਜਿ਼ਲਕਾ 23-Nov-2023

ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਜਾਗਰੂਕਤਾ ਸਾਈਕਲ ਰੈਲੀ ਅੱਜ ਬਾਅਦ ਦੁਪਹਿਰ ਫਾਜਿ਼ਲਕਾ ਪੁੱਜੀ। ਇਹ ਹਥਿਆਰਬੰਦ ਸੈਨਾ ਝੰਡਾ ਦਿਵਸ ਜਾਗਰੁਕਤਾ ਸਾਈਕਲ ਰੈਲੀ ਅੱਜ ਸਵੇਰੇ ਫਿਰੋਜਪੁਰ ਤੋਂ ਰਵਾਨਾ ਹੋਈ ਸੀ ਅਤੇ ਇੱਥੇ ਪੁੱਜਣ ਤੇ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ। ਫਾਜਿ਼ਲਕਾ ਦੇ ਸੈਨਿਕ ਭਲਾਈ ਆਰਗੇਨਾਇਜਰ ਸ੍ਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿੱਚੋਂ ਹੁੰਦੀ ਹੋਈ 07 ਦਸੰਬਰ, 2023 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਚੰਡੀਗੜ੍ਹ ਵਿਖੇ ਸਮਾਪਤ ਹੋਵੇਗੀ।ਇਸਦਾ ਉਦੇਸ਼ ਲੋਕਾਂ ਨੂੰ ਸੈਨਾ ਝੰਡਾ ਦਿਵਸ ਦੇ ਮਹੱਤਵ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ।

ਇਸ ਮੌਕੇ ਫਿਰੋਜਪੁਰ ਸੈਨਿਕ ਭਲਾਈ ਦਫ਼ਤਰ ਦੇ ਸੁਪਰਡੈਂਟ ਅਮਰੀਕ ਸਿੰਘ ਦੀ ਅਗਵਾਈ ਵਿਚ ਇਹ ਰੈਲੀ ਫਿਰੋਜਪੁਰ ਤੋਂ ਫਾਜਿ਼ਲਕਾ ਪਹੁੰਚੀ ਸੀ। ਇੱਥੇ ਗੁਰਚਰਨ ਸਿੰਘ ਤੋਂ ਇਲਾਵਾ ਸੀਨੂ ਪੂੰਛੀ, ਅਮਨਦੀਪ, ਸੁਖਵੰਤ ਸਿੰਘ, ਨਿਪੁੰਨ ਖੂੰਗਰ ਅਤੇ ਸਮੂਚੇ ਸਟਾਫ ਨੇ ਯਾਤਰਾ ਦਾ ਸਵਾਗਤ ਕੀਤਾ। ਇਹ ਯਾਤਰਾ 24 ਨਵੰਬਰ ਨੂੰ ਸਵੇਰੇ 7:30 ਵਜੇ ਫਾਜਿ਼ਲਕਾ ਡੀਸੀ ਦਫ਼ਤਰ ਤੋਂ ਆਪਣੇ ਅਗਲੇ ਪੜਾਅ ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਵੇਗੀ ਅਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਇਸ ਨੂੰ ਇੱਥੋ ਝੰਡੀ ਵਿਖਾ ਕੇ ਰਵਾਨਾ ਕਰਣਗੇ।