ਜਪਜੀ ਡੈਂਟਲ ਕਲੀਨਿਕ ਦੀ ਸ਼ੁਰੂਆਤ ਮੌਕੇ ਆਏ ਮਹਿਮਾਂਨਾਂ ਨੂੰ ਵੰਡੇ ਗਏ ਪੌਦੇ
ਇਸ ਮੌਕੇ ਉਤੇ ਪੰਜਾਬ ਕੈਬਿਨਟ ਦੇ ਵੱਖ-ਵੱਖ ਮੰਤਰੀ ਰਹੇ ਮੌਜੂਦ
5 Dariya News
ਮੋਹਾਲੀ 22-Nov-2023
ਅੱਜ ਇੱਥੇ ਮੋਹਾਲੀ ਦੇ ਸੈਕਟਰ 79 ਵਿੱਚ ਏਅਰਪੋਰਟ ਰੋਡ ਉਤੇ ਸਥਿਤ ਜਪਜੀ ਡੈਂਟਲ ਕਲੀਨਿਕ ਦੀ ਸ਼ੁਰੂਆਤ ਹੋਈ। ਇਸ ਮੌਕੇ ਉਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਭੈਣ ਮਨਪ੍ਰੀਤ ਕੌਰ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਹਰਜੋਤ ਸਿੰਘ ਬੈਂਸ, ਡਾ. ਬਲਬੀਰ ਸਿੰਘ, ਚੇਤਨ ਸਿੰਘ ਜੌੜੇਮਾਜਰਾ, ਬਲਕਾਰ ਸਿੰਘ, ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਐਮਐਲਏ ਪ੍ਰਿੰਸੀਪਲ ਬੁੱਧ ਰਾਮ ਸਿੰਘ, ਮੋਹਾਲੀ ਤੋਂ ਐਮਐਲਏ ਕੁਲਵੰਤ ਸਿੰਘ, ਆਮ ਆਦਮੀ ਪਾਰਟੀ ਦੇ ਹੋਰ ਐਮਐਲਏ ਅਤੇ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਉਤੇ ਜਪਜੀ ਡੈਂਟਲ ਕਲੀਨਿਕ ਦੇ ਡਾਇਰੈਕਟਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ-ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਜਪਜੀ ਡੈਂਟਲ ਕਲੀਨਿਕ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਰਾਗੀ ਜੱਥੇ ਵਲੋਂ ਕੀਰਤਨ ਕੀਤਾ ਗਿਆ।
ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਵਲੋਂ ਆਏ ਹੋਏ ਮਹਿਮਾਨਾਂ ਨੂੰ ਪੌਦੇ ਵੀ ਵੰਡੇ ਗਏ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣ ਦੀ ਬਹੁਤ ਜ਼ਿਆਦਾ ਜਰੂਰਤ ਹੈ। ਵਾਤਾਵਰਣ ਨੂੰ ਹੋਰ ਰੁੱਖ ਲਗਾ ਕੇ ਹੀ ਸਾਫ਼ ਰੱਖਿਆ ਜਾ ਸਕਦਾ ਹੈ। ਵਾਤਾਵਰਣ ਨੂੰ ਸਾਫ਼ ਰੱਖ ਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸਵਾਰ ਸਕਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਲੇ–ਦੁਆਲੇ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਹਨ।
ਡਾ. ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਪਜੀ ਡੈਂਟਲ ਕਲੀਨਿਕ ਦੇ ਵਿੱਚ 72 ਘੰਟਿਆਂ ਦੇ ਵਿੱਚ ਕਰਾਊਨ ਦੇ ਨਾਲ ਦੰਦ ਇੰਪਲਾਂਟ ਕੀਤੇ ਜਾਂਦੇ ਹਨ। ਦੰਦਾਂ ਦੇ ਨੇੜੇ ਕਿਸੇ ਵੀ ਤਰ੍ਹਾਂ ਦੀ ਰਸੋਲੀ ਆਦਿ ਨੂੰ ਲੇਜ਼ਰ ਟ੍ਰੀਟਮੈਂਟ ਰਾਂਹੀ ਹਟਾਇਆ ਜਾ ਸਕਦਾ ਹੈ। ਟੁੱਟੇ ਹੋਏ ਜਬਾੜਿਆਂ ਨੂੰ ਬਹੁਤ ਘੱਟ ਸਮੇਂ ਵਿੱਚ ਦੁਬਾਰਾ ਤੋਂ ਸਹੀ ਕੀਤਾ ਜਾਂਦਾ ਹੈ ਅਤੇ ਰੂਟ ਕਨਾਲ ਇੱਕੋ ਸਿਟਿੰਗ ਵਿੱਚ ਕੀਤੀ ਜਾਂਦੀ ਹੈ।
ਦੱਸ ਦਈਏ ਕਿ ਡਾ. ਆਹਲੂਵਾਲੀਆ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਮਾਹਰ ਹਨ। ਉਹ ਸੰਨ 2000 ਤੋਂ ਡੈਂਟਟਿਸਟ ਦੇ ਖੇਤਰ ਵਿੱਚ ਭੂਮਿਕਾ ਨਿਭਾ ਰਹੇ ਹਨ। ਡਾ. ਆਹਲੂਵਾਲੀਆ ਬੀਡੀਐਸ ਹਨ ਅਤੇ ਉਹ ਓਰਲ ਅਤੇ ਮੈਕਸੀਲੋਫੇਸ਼ੀਅਲ ਸਰਜਰੀ ਵਿੱਚ ਐਮਡੀਐਸ ਹਨ। ਉਨ੍ਹਾਂ ਨੇ ਸੰਨ 2000 ਵਿੱਚ ਯੂਐਸੱਏ ਵਿੱਚ ਇੰਪਲਾਂਟ ਡੈਂਟਿਸਟਰੀ ਵਿੱਚ ਮੈਕਸੀ ਕੋਰਸ ਅਤੇ ਐਮਐਮਐਸ ਤੋਂ ਇੰਪਲਾਂਟ ਡੈਂਟਿਸਟਰੀ ਵਿੱਚ ਐਡਵਾਂਸਡ ਕੋਰਸ ਕੀਤਾ ਹੈ।