5 Dariya News

ਜ਼ਿਲ੍ਹਾ ਅਥਲੈਟਿਕ ਮੀਟ ਬਾਬਾ ਕਾਲਾ ਮਹਿਰ ਸਟੇਡੀਅਮ 'ਚ ਸ਼ੁਰੂ

100 ਮੀਟਰ ਦੌੜ 'ਚ ਸ਼ਹਿਣਾ ਦਾ ਹਰਦੀਪ ਤੇ 400 ਮੀਟਰ ਦੌੜ 'ਚ ਪੱਖੋ ਕਲਾਂ ਦੀ ਨਵਨੀਤ ਜੇਤੂ

5 Dariya News

ਬਰਨਾਲਾ 17-Nov-2023

ਸਰਦ ਰੁੱਤ ਸਕੂਲ ਖੇਡਾਂ ਤਹਿਤ ਜ਼ਿਲ੍ਹਾ  ਬਰਨਾਲਾ ਦੀ 2 ਰੋਜਾ ਅਥਲੈਟਿਕ ਮੀਟ ਅੱਜ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਸ਼ੁਰੂ ਹੋ ਗਈ ਹੈ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੰਡਰ 17 ਸਾਲ ਉਮਰ ਵਰਗ ਲੜਕੀਆਂ ਦੀ 400 ਮੀਟਰ ਦੌੜ ਵਿੱਚੋਂ ਨਵਨੀਤ ਕੌਰ ਲੌਂਗਪੁਰੀ ਸਕੂਲ ਪੱਖੋ ਕਲਾਂ, ਸੁਖਪ੍ਰੀਤ ਕੌਰ ਸਸਸ ਸਕੂਲ ਪੱਖੋ ਕਲਾਂ ਤੇ ਪ੍ਰਭਜੋਤ ਕੌਰ ਢਿੱਲਵਾਂ ਸਕੂਲ, ਲੰਬੀ ਛਾਲ ਵਿੱਚ ਹੁਸਨਪ੍ਰੀਤ ਕੌਰ ਸਿੱਧੂ ਭੋਇ ਅਕੈਡਮੀ ਰੂੜੇਕੇ ਕਲਾਂ, ਮਨਜੋਤ ਕੌਰ ਸ.ਸ.ਸ. ਸਕੂਲ ਧੌਲਾ ਤੇ ਖੂਬਸੂਰਤ ਕੌਰ ਸ.ਸ.ਸ.ਸਕੂਲ ਸੁਖਪੁਰਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। 

ਜਦਕਿ ਲੜਕਿਆਂ ਦੇ ਵਰਗ ਵਿੱਚ ਉੱਚੀ ਛਾਲ ਵਿੱਚੋਂ ਹਰਪ੍ਰੀਤ ਸਿੰਘ ਪੈਰਾਡਾਈਜ਼ ਅਕੈਡਮੀ, ਸੁਖਪ੍ਰੀਤ ਸਿੰਘ ਸਸਸ ਸਕੂਲ ਮਹਿਲ ਕਲਾਂ ਤੇ ਖੁਸ਼ਵਿੰਦਰ ਸਿੰਘ ਸਹਸ ਗਹਿਲ, ਡਿਸਕਸ ਥ੍ਰੋ ਵਿੱਚ ਏਕਮਪਾਲ ਸਿੰਘ ਹੋਲੀ ਹਾਰਟ ਸਕੂਲ ਮਹਿਲ ਕਲਾਂ, ਕੇਸ਼ਵ ਸਹਿਜੜਾ ਮਦਰ ਟੀਚਰ ਸਕੂਲ ਬਰਨਾਲਾ ਤੇ ਦਿਲਪ੍ਰੀਤ ਸਿੰਘ ਸਸਸ ਸਕੂਲ ਖੁੱਡੀ ਖੁਰਦ, ਸ਼ਾਟਪੁੱਟ ਵਿੱਚ ਕਰਨਵੀਰ ਸਿੰਘ ਬਰਨਾਲਾ ਜੋਨ, ਡਾਰਵਿਨ ਬਚਨ ਧਨੌਲਾ ਜੋਨ ਤੇ ਹਰਪ੍ਰੀਤ ਰਾਮ ਪੱਖੋ ਕਲਾਂ ਜੋਨ, 100 ਮੀਟਰ ਦੌੜ ਵਿੱਚੋਂ ਹਰਦੀਪ ਸਿੰਘ ਸਸਸ ਸਕੂਲ ਸ਼ਹਿਣਾ, ਨਵਦੀਪ ਸਿੰਘ ਅਕਾਲ ਅਕੈਡਮੀ ਟੱਲੇਵਾਲ ਤੇ ਨਿਤਿਨ ਖੁਰਾਣਾ ਸੇਕਰਡ ਹਾਰਟ ਸਕੂਲ ਧਨੌਲਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 

ਇਸ ਮੌਕੇ ਮਲਕੀਤ ਸਿੰਘ ਭੁੱਲਰ, ਮੱਲ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ, ਪਰਮਜੀਤ ਕੌਰ, ਮਨਦੀਪ ਕੌਰ, ਰਵਿੰਦਰ ਕੌਰ, ਭੁਪਿੰਦਰ ਸਿੰਘ, ਲਖਵੀਰ ਸਿੰਘ, ਗੁਰਜੀਤ ਸਿੰਘ, ਹਰਭਜਨ ਸਿੰਘ, ਬਲਕਾਰ ਸਿੰਘ, ਮਨਦੀਪ ਸਿੰਘ, ਰਮਨਦੀਪ ਸਿੰਘ, ਕੁਲਵਿੰਦਰ ਕੌਰ, ਗੁਰਚਰਨ ਸਿੰਘ, ਲਿਵਲੀਨ ਸਿੰਘ, ਅਮਨਦੀਪ ਕੌਰ, ਵਿਕਾਸ ਗੋਇਲ, ਕਮਲਪ੍ਰੀਤ ਕੌਰ, ਸਤਨਾਮ ਸਿੰਘ, ਰਾਜਵਿੰਦਰ ਕੌਰ, ਜਤਿੰਦਰ ਕੁਮਾਰ, ਮਨਜੀਤ ਸਿੰਘ, ਹਰਦੇਵ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਰੁਪਿੰਦਰ ਕੌਰ, ਦਲਜੀਤ ਕੌਰ, ਰੇਸ਼ਮ ਸਿੰਘ, ਨਵਜੋਤ ਸਿੰਘ ਚਹਿਲ, ਪਰਮਜੀਤ ਕੌਰ, ਸੁਖਦੀਪ ਸਿੰਘ, ਸੱਤਪਾਲ ਸ਼ਰਮਾ, ਬਲਜਿੰਦਰ ਕੌਰ, ਕਮਲਦੀਪ ਸ਼ਰਮਾ, ਜਸਪ੍ਰੀਤ ਸਿੰਘ, ਦਿਨੇਸ਼ ਕੁਮਾਰ, ਦਲਜੀਤ ਸਿੰਘ, ਜਸਮੇਲ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।