5 Dariya News

ਪੰਚਕੂਲਾ ਵਿੱਚ ਪ੍ਰੀਮੀਅਮ ਸਿਹਤ ਸੰਭਾਲ ਸੇਵਾਵਾਂ ਦੇ ਨਾਲ ਨਵੇਂ ਅਪੋਲੋ ਕਲੀਨਿਕ ਦੀ ਹੋਈ ਸ਼ੁਰੂਆਤ

ਅਪੋਲੋ ਮੈਡੀਕਲ ਸਪੈਸ਼ਲਿਸਟ ਹੁਣ ਤੁਹਾਡੇ ਨੇੜੇ-ਏਸ ਸੀ ਓ# 259 ਸੈਕਟਰ 14 ਪੰਚਕੂਲਾ ਵਿਖੇ

5 Dariya News

ਪੰਚਕੂਲਾ 14-Nov-2023

ਅਪੋਲੋ ਹੈਲਥ ਐਂਡ ਲਾਈਫਸਟਾਈਲ ਲਿਮਿਟੇਡ (ਏਐਚਐਲਐਲ), ਭਾਰਤ ਦੀਆਂ ਪ੍ਰਮੁੱਖ ਰਿਟੇਲ ਹੈਲਥਕੇਅਰ ਚੇਨਾਂ ਵਿੱਚੋਂ ਇੱਕ, ਨੇ ਅੱਜ ਆਪਣਾ ਨਵਾਂ ਮਲਟੀ-ਸਪੈਸ਼ਲਿਟੀ ਕਲੀਨਿਕ -"ਅਪੋਲੋ ਕਲੀਨਿਕ" -ਏਸ ਸੀ ਓ # 259 ਸੈਕਟਰ 14 ਪੰਚਕੂਲਾ ਵਿਖੇ ਲਾਂਚ ਕੀਤਾ। ਇਸ ਲਾਂਚ ਦੇ ਜ਼ਰੀਏ, ਪੰਚਕੂਲਾ ਅਤੇ ਆਸ-ਪਾਸ ਦੇ ਖੇਤਰਾਂ ਦੇ ਵਸਨੀਕਾਂ ਨੂੰ ਅਪੋਲੋ ਕਲੀਨਿਕ ਵਿਖੇ ਸਿਖਲਾਈ ਪ੍ਰਾਪਤ ਅਤੇ ਤਜਰਬੇਕਾਰ ਟੀਮ ਦੁਆਰਾ ਪ੍ਰਦਾਨ ਕੀਤੀ ਜਾਂਦੀ ਦੇਖਭਾਲ ਅਤੇ ਇਲਾਜ ਦੇ ਅੰਤਰਰਾਸ਼ਟਰੀ ਮਿਆਰਾਂ ਦਾ ਲਾਭ ਹੋਵੇਗਾ।

ਅੱਜ ਦੇ ਉਦਘਾਟਨੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ. ਰਵਨੀਤ ਸਿੰਘ ਬਿੱਟੂ (ਸੰਸਦ ਮੈਂਬਰ, ਲੁਧਿਆਣਾ) ਸਨ। ਪ੍ਰੋਗਰਾਮ ਵਿੱਚ ਸ਼ਾਮਲ ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਸ਼੍ਰੀ ਕੁਲਭੂਸ਼ਣ ਗੋਇਲ (ਮੇਅਰ ਨਗਰ ਨਿਗਮ, ਪੰਚਕੂਲਾ), ਸ਼੍ਰੀ. ਸੁਸ਼ਾਂਤ ਕਿੰਨੜਾ ਚੀਫ਼ ਓਪਰੇਟਿੰਗ ਅਫਸਰ – ਏਐਚਐਲਐਲ, ਸ਼੍ਰੀਮਤੀ ਗੁਰਕੰਵਲ ਕੌਰ (ਸਾਬਕਾ ਕੈਬਨਿਟ ਮੰਤਰੀ, ਪੰਜਾਬ ਸਰਕਾਰ), ਸ਼੍ਰੀ ਤੇਜ ਪ੍ਰਕਾਸ਼ ਸਿੰਘ (ਸਾਬਕਾ ਕੈਬਨਿਟ ਮੰਤਰੀ, ਪੰਜਾਬ ਸਰਕਾਰ), ਏ.ਐੱਚ.ਐੱਲ.ਐੱਲ. ਹੈੱਡ ਬਿਜ਼ਨਸ ਡਿਵੈਲਪਮੈਂਟ ਤਰੁਣ ਗੁਲਾਟੀ ਅਤੇ ਖੇਤਰੀ ਮੈਨੇਜਰ ਅਮਿਤ ਸਿੰਘ ਵੀ ਮੌਜੂਦ ਸਨ।ਸਭ ਦਾ ਪਹਿਲਾਂ ਅਮਨਦੀਪ ਸਿੰਘ, ਡਾਇਰੈਕਟਰ, ਅਪੋਲੋ ਕਲੀਨਿਕ, ਪੰਚਕੂਲਾ ਅਤੇ ਡਾ: ਕ੍ਰਿਸ਼ਨ ਸਿੰਗਲਾ, ਯੂਨਿਟ ਹੈੱਡ ਦੁਆਰਾ ਸਬ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਸ ਨਵੇਂ ਅਪੋਲੋ ਕਲੀਨਿਕ ਦੇ ਮੁੱਖ ਡਾਕਟਰਾਂ ਦੀ ਟੀਮ ਅਤੇ ਸਟਾਫ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ।

ਅਪੋਲੋ ਕਲੀਨਿਕ ਪੰਚਕੂਲਾ ਇੱਕ ਏਕੀਕ੍ਰਿਤ ਮਾਡਲ ਕਲੀਨਿਕ ਹੈ ਜਿੱਥੇ ਜਨਰਲ ਫਿਜ਼ੀਸ਼ੀਅਨ, ਇੰਟਰਨਲ ਮੈਡੀਸਨ, ਗਾਇਨੀਕੋਲੋਜੀ, ਪੀਡੀਆਟ੍ਰਿਕਸ, ਈ.ਐਨ.ਟੀ., ਡਰਮਾਟੋਲੋਜੀ, ਆਰਥੋਪੈਡਿਕਸ, ਡਾਇਬੀਟੌਲੋਜੀ, ਕਾਰਡੀਓਲੋਜੀ ਆਦਿ ਦੇ ਨਾਲ-ਨਾਲ ਡਾਇਗਨੌਸਟਿਕਸ, ਫਿਜ਼ੀਓਥੈਰੇਪੀ, ਹੈਲਥਥੈਰੇਪੀ, ਪ੍ਰਿਵੇਂਟਿਵ ਕੇਅਰ ਜਾਂਚ  ਸਮੇਤ ਵੱਖ-ਵੱਖ ਵਿਸ਼ੇਸ਼ਤਾਵਾਂ ਜਿਵੇਂ ਕੀ ਟੀਕਾਕਰਨ, ਹੈਲਥ@ਹੋਮ, ਡਾਇਬੀਟੀਜ਼ ਕੇਅਰ, ਡੈਂਟਲ ਆਦਿ ਸਭ ਇੱਕੋ ਛੱਤ ਹੇਠ ਇਹ ਪ੍ਰਦਾਨ ਕੀਤੀਆਂ ਜਾਣਗੀਆਂ ਕਲੀਨਿਕ ਗਾਹਕਾਂ ਲਈ ਸਮਰਪਿਤ ਔਨਲਾਈਨ ਲੈਬ ਰਿਪੋਰਟ ਸਹਾਇਤਾ, ਔਨਲਾਈਨ ਅਤੇ ਵਟਸਐਪ ਅਪਾਇੰਟਮੈਂਟ ਬੁਕਿੰਗ ਸਹੂਲਤ, ਪਾਰਕਿੰਗ ਸੁਵਿਧਾਵਾਂ ਵੀ ਪ੍ਰਦਾਨ ਕਰੇਗਾ।

ਅਪੋਲੋ ਕਲੀਨਿਕ ਪੰਚਕੂਲਾ ਵਿੱਚ ਮਰੀਜ਼ਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿਖਲਾਈ ਪ੍ਰਾਪਤ ਅਤੇ ਤਜਰਬੇਕਾਰ ਡਾਕਟਰਾਂ ਅਤੇ ਨਰਸਾਂ ਦੀ ਇੱਕ ਕਾਬਿਲ ਟੀਮ ਸ਼ਾਮਲ ਹੈ। ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਪ੍ਰਸਿੱਧ ਮਾਹਿਰ ਵੀ ਇਸ ਕਲੀਨਿਕ ਦਾ ਹਿੱਸਾ ਹਨ।ਇਸ ਮੌਕੇ ਬੋਲਦਿਆਂ ਸ੍ਰੀ. ਸੁਸ਼ਾਂਤ ਕਿਨਰਾ ਚੀਫ਼ ਓਪਰੇਟਿੰਗ ਅਫਸਰ - ਏਐਚਐਲਐਲ ਨੇ ਕਿਹਾ, "ਉਨਤ ਸਿਹਤ ਸੰਭਾਲ ਅਤੇ ਤੰਦਰੁਸਤੀ ਸੇਵਾਵਾਂ ਸਾਰੇ ਵਿਅਕਤੀਆਂ ਲਈ ਪਹੁੰਚਯੋਗ ਹੋਣੀਆਂ ਚਾਹੀਦੀਆਂ ਹਨ। ਗੁਣਵੱਤਾ ਵਾਲੀ ਸਿਹਤ ਸੰਭਾਲ ਦੇ ਅਧਿਕਾਰ ਨੂੰ ਇੱਕ ਵਿਅਕਤੀ ਦਾ ਬੁਨਿਆਦੀ ਅਧਿਕਾਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਅਪੋਲੋ ਵਿੱਚ ਅਸੀਂ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਅਤੇ ਦੇਖਭਾਲ ਪ੍ਰਦਾਨ ਕਰਕੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਲਈ ਵਚਨਬੱਧ ਹਾਂ।

ਅਸੀਂ ਅਪੋਲੋ ਕਲੀਨਿਕਾਂ ਦੇ ਸਾਡੇ ਵਿਸ਼ਾਲ ਨੈੱਟਵਰਕ ਰਾਹੀਂ 17 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਦੀ ਸੇਵਾ ਕਰ ਰਹੇ ਹਾਂ ਅਤੇ ਹੁਣ ਨਵੰਬਰ, 2023 ਤੋਂ ਅਸੀਂ ਪੰਚਕੂਲਾ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿੱਚ ਮਿਆਰੀ ਪ੍ਰਾਇਮਰੀ ਹੈਲਥਕੇਅਰ ਦੇਖਭਾਲ ਪ੍ਰਦਾਨ ਕਰਨ ਲਈ ਆਪਣੇ ਉੱਤਮ ਯਤਨਾਂ ਨੂੰ ਯਕੀਨੀ ਬਣਾਵਾਂਗੇ। ਸਾਡੇ ਕਲੀਨਿਕਾਂ ਦੇ ਮਾਹਿਰਾਂ ਨੂੰ ਸਭ ਤੋਂ ਵਧੀਆ ਡਾਕਟਰੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਾਡੇ ਹਰੇਕ ਕਲੀਨਿਕ ਵਿੱਚ, ਟੀਮ ਦੁਆਰਾ ਰੋਗੀ ਦੀ ਭਲਾਈ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਵੇਗੀ।"