5 Dariya News

6 ਆਯੂਸ ਹੈਲਥ ਵੈਲਨੈਸ ਸੈਂਟਰਾਂ ਲਈ ਨਵ ਨਿਯੁਕਤ ਯੋਗਾ ਇੰਸਟੱਕਟਰਾਂ ਨੂੰ ਡਿਪਟੀ ਕਮਿਸਨਰ ਹਰਬੀਰ ਸਿੰਘ ਨੇ ਦਿੱਤੇ ਨਿਯੁਕਤੀ ਪੱਧਰ

ਯੋਗਾ ਇੰਸਟੱਕਟਰਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਕਾਰਜ ਕਰਨ ਲਈ ਕੀਤਾ ਪ੍ਰੇਰਿਤ

5 Dariya News

ਪਠਾਨਕੋਟ 02-Nov-2023

ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਦਫਤਰ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਇੱਕ ਵਿਸੇਸ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਮਲਕੀਤ ਸਿੰਘ, ਜਿਲ੍ਹਾ ਆਯੂਰਵੈਦਿਕ ਅਤੇ ਯੂਨਾਂਨੀ ਅਫਸਰ ਪਠਾਨਕੋਟ  ਵੱਲੋਂ ਕੀਤੀ ਗਈ। ਇਸ ਮੋਕੇ ਤੇ ਸ. ਹਰਬੀਰ ਸਿੰਘ ਜੀ, ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਵਿਸੇਸ ਤੋਰ ਤੇ ਹਾਜਰ ਹੋਏ। ਇਸ ਮੋਕੇ ਤੇ ਨਵਨਿਯੁਕਤ ਯੋਗਾ ਇੰਸਟਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੋਕੇ ਤੇ ਹੋਰਨਾਂ ਤੋਂ ਸਰਵਸ੍ਰੀ ਜਤਿੰਨ ਸਰਮਾ ਸੀਨੀਅਰ ਸਹਾਇਕ ਜਿਲ੍ਹਾ ਆਯੁਰਵੈਦਿਕ ਦਫਤਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ, ਅੰਕੁਸ ਸਰਮਾ, ਅਭਿਸੇਕ ਸਰਮਾ ਅਤੇ ਸੰਦੀਪ ਕੁਮਾਰ ਉਪਵੈਦ ਆਦਿ ਹਾਜਰ ਸਨ।

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਡਾ. ਮਲਕੀਤ ਸਿੰਘ, ਜਿਲ੍ਹਾ ਆਯੂਰਵੈਦਿਕ ਅਤੇ ਯੂਨਾਂਨੀ ਅਫਸਰ ਪਠਾਨਕੋਟ  ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਆਯੂਰਵੈਦਾ ਪੰਜਾਬ ਚੰਡੀਗੜ੍ਹ ਵੱਲੋ 316 ਯੋਗਾ ਇੰਸਟਕਟਰ, 158 ਮਹਿਲਾਵਾਂ ਅਤੇ 158 ਪੁਰਸ ਦੀ ਅਸਾਮੀਆ ਲਈ ਵਿਗਿਆਪਨ ਦਿੱਤਾ ਗਿਆ ਸੀ । ਜਿਹਨਾ ਵਿਚੋ ਜਿਲ੍ਹਾ ਪਠਾਨਕੋਟ ਲਈ 6 ਆਯੂਰਵੈਦਿਕ ਵੈਲਨੇੈਸ ਸੈਂਟਰਾ ਲਈ ਕੁਲ 12 ਯੋਗਾ ਇੰਸਟਕਟਰ (6 ਮਹਿਲਾਵਾਂ 6 ਪੁਰਸ) ਦੀ ਇੰਟਰਵਿਯੂ ਕੀਤੀ ਗਈ ਸੀ। ਜਿਹਨਾ ਵਿਚੋ ਅੱਜ ਮਿਤੀ 02.11.2023 ਨੁੂੰ ਡਾਇਰੈਕਟਰ ਆਯੂਰਵੈਦਾ ਪੰਜਾਬ ਸ੍ਰੀ ਅਭਿਨਗ ਤ੍ਰਿਖਾ, ਆਈ.ਏ.ਐਸ , ਸੰਯੂਕਤ ਡਾਇਰੈਕਟਰ ਡਾ. ਰਵੀ ਡੂਮਰਾ ਦੀ ਦਿਸ਼ਾ ਨਿਰਦੇਸ਼ ਅਨੁਸਾਰ ਨਿਯੁਕਤ ਕੀਤੇ ਗਏ ਯੋਗਾ ਇੰਸਟਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

ਇਸ ਮੋਕੇ ਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ  ਯੋਗਾ ਇੰਸਟੱਕਟਰਾਂ ਵੱਲੋਂ ਜਿਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਅੱਜ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਨਵੇਂ 6 ਆਯੂਸ ਹੈਲਥ ਵੈਲਨੈਸ ਸੈਂਟਰ ਬਣਾਏ ਗਏ ਹਨ ਅਤੇ ਨਵਨਿਯੁਕਤ ਇੰਸਟੱਕਟਰਾਂ ਨੂੰ ਉਨ੍ਹਾਂ ਸੈਂਟਰਾਂ ਅੰਦਰ ਨਿਯੁਕਤ ਕੀਤਾ ਗਿਆ ਹੈ। ਇਸ ਮੋਕੇ ਤੇ ਡਿਪਟੀ ਕਮਿਸ਼ਨਰ ਜੀ ਵੱਲੋ ਨਵ ਨਿਯੁਕਤ ਯੋਗਾ ਇੰਸਟੱਕਟਰਾਂ ਨੂੰ ਤਨਦੇਹੀ ਨਾਲ ਅਤੇ ਨਿਰਸਵਾਰਥ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਜਿੰਦਗੀ ਵਿੱਚ ਲੋਕਾਂ ਨੂੰ  ਯੋਗਾ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ ।

ਇਸ ਮੋਕੇ ਡਾ. ਮਲਕੀਤ ਸਿੰਘ, ਜਿਲ੍ਹਾ ਆਯੂਰਵੈਦਿਕ ਅਤੇ ਯੂਨਾਂਨੀ ਅਫਸਰ ਪਠਾਨਕੋਟ ਜੀ ਵੱਲੋ ਮਾਨਯੋਗ ਡਿਪਟੀ ਕਮਿਸ਼ਨਰ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਨਵ ਨਿਯੁਕਤ ਯੋਗਾ ਇੰਸਟਕਟਰਾਂ ਨੂੰ ਆਪਣੀ ਡਿਯੂਟੀ ਤਨਦੇਹੀ ਨਾਲ  ਅਤੇ ਲੋਕ ਹਿੱਤ ਵਿੱਚ ਕੰਮ ਕਰਨ ਲਈ ਆਪਣਾ ਵੱਧ ਤੋ ਵੱਧ ਸਮਾਂ ਲੋਕਾਂ ਵਿੱਚ ਗੁਜਾਰਨ ਲਈ ਕਿਹਾ ਗਿਆ ਅਤੇ ਅਪੀਲ ਕੀਤੀ ਕਿ ਅਜ ਕੱਲ ਦੀ ਤਨਾਅਪੂਰਨ ਜਿੰਦਗੀ ਵਿੱਚ ਹਰ ਵਿਅਕਤੀ ਨੂੰ ਆਪਣੇ ਆਪ ਲਈ ਸਮਾਂ ਕੱਢ ਕੇ ਰੋਜਾਨਾ ਸੈਰ ਅਤੇ ਯੋਗਾ ਅਪਣਾਉਨ ਤੇ ਜ਼ੋਰ ਦੇਣਾ ਚਾਹੀਦਾ ਹੈ।