5 Dariya News

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਦੇ ਫਾਰਮ ਪੇਂਡੂ ਖੇਤਰਾਂ ਦੇ ਸਬੰਧਤ ਪਟਵਾਰੀਆਂ ਕੋਲ ਅਤੇ ਸ਼ਹਿਰੀ ਖੇਤਰ ਦੇ ਲੋਕ ਵਾਰਡ ਨਾਲ ਸਬੰਧਤ ਥਾਵਾਂ ਤੇ ਕਰਵਾ ਸਕਦੇ ਹਨ ਜਮ੍ਹਾ : ਘਨਸ਼ਾਮ ਥੋਰੀ

5 Dariya News

ਅੰਮ੍ਰਿਤਸਰ 31-Oct-2023

ਗੁਰਦੁਆਰਾ ਚੋਣ ਕਮਿਸ਼ਨ, ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਅਗਾਮੀ ਚੋਣਾਂ ਲਈ ਵੋਟਰ ਸੂਚੀ ਦੀ ਤਿਆਰੀ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਵੋਟਰ ਸੂਚੀ ਦੀ ਤਿਆਰੀ ਲਈ ਕੇਸਾਧਾਰੀ ਵਿਆਕਤੀਆਂ ਪਾਸੋਂ 15 ਨਵੰਬਰ, 2023 ਤੱਕ ਫਾਰਮ ਪ੍ਰਾਪਤ ਕੀਤੇ ਜਾਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਖੇਤਰਾਂ ਦੇ ਲੋਕ ਆਪਣੇ ਫਾਰਮ ਸਬੰਧਤ ਪਟਵਾਰੀਆਂ ਪਾਸ ਜਮ੍ਹਾਂ ਕਰਵਾ ਸਕਦੇ ਹਨ ਅਤੇ ਸ਼ਹਿਰੀ 03 ਬੋਰਡ ਚੋਣ ਹਲਕਿਆਂ ਵਿੱਚ ਵੋਟਰ ਆਪਣੇ ਫਾਰਮ ਹੇਠ ਲਿਖਿਆਂ ਥਾਵਾਂ ’ਤੇ ਜਮ੍ਹਾਂ ਕਰਵਾ ਸਕਦੇ ਹਨ।

ਉਨਾਂ ਦੱਸਿਆ ਕਿ 96- ਅੰਮ੍ਰਿਤਸਰ ਸ਼ਹਿਰੀ (ਪੂਰਬੀ) ਬੋਰਡ ਚੋਣ ਹਲਕੇ ਲਈ ਵੋਟਰ ਵਾਰਡ ਨੰ: 7,8,9,10,11,12,13 ਦੇ ਵੋਟਰ ਆਪਣੇ ਫਾਰਮ ਪੈਨੋਰਮਾ ਕੰਪਨੀ ਬਾਗ ਵਿਖੇ ਰਾਜੀਵ ਵੱਸਲ, ਕਾ: ਇੰੰਜੀ. 9814044970 ਅਤੇ ਬਲਜਿੰਦਰ ਸਿੰਘ (ਸਹਾ: ਇੰਜੀ: ਸਿਵਲ ਅਤੇ ਓ ਐਂਡ ਐਮ.) 9814720996, ਵਾਰਡ ਨੰ: 14,15,16,17,18,51 ਦੇ ਵੋਟਰ ਆਪਣੇ ਫਾਰਮ ਜੋਨ ਨੰਬਰ 7, ਮਾਲ ਮੰਡੀ ਵਿਖੇ ਰਾਜੀਵ ਵੱਸਲ, ਕਾ: ਇੰਜੀ. 9814044970 ਅਤੇ ਰਵਿੰਦਰ ਗਿੱਲ (ਸਹਾ: ਇੰਜੀ: ਸਿਵਲ ਅਤੇ ਓ.ਐਂਡ ਐਮ.) 8968792001, ਵਾਰਡ ਨੰ: 33,34,35,36,37,38,39 ਜ਼ੋਨ ਨੰਬਰ 1 ਘਿਓ ਮੰਡੀ ਵਿਖੇ 1. ਭਲਿੰਦਰ ਸਿੰਘ, ਕਾ: ਇੰਜੀ: 9780800185 ਅਤੇ ਕਰਨ ਕੁਮਾਰ, ਸਹਾ: ਇਜੰ: ਸਿਵਲ ਅਤੇ ਓ.ਐਡ.ਐਮ. (9988811855), ਵਾਰਡ ਨੰ: 40,41,42,43,44,45,46,63 ਜ਼ੋਨ ਨੰਬਰ 1 ਘਿਓ ਮੰਡੀ ਮੇਹਰਬਾਨ ਸਿੰਘ, ਐਮ.ਟੀ.ਪੀ. 9872005000 ਅਤੇ ਵਜੀਰ ਰਾਜ, ਏ.ਟੀ.ਪੀ.,  9803502534, ਵਾਰਡ ਨੰ: 21,22,23,24,25,26,27,28,29,31,32 ਜੋਨ ਨੰਬਰ 7ਏ, ਸਾਹਮਣੇ ਡੈਂਟਲ ਕਾਲਜ, ਮਜੀਠਾ ਰੋਡ, ਕੰਪਨੀ ਬਾਗ ਵਿਖੇ ਮੇਹਰਬਾਨ ਸਿੰਘ, ਐਮ.ਟੀ.ਪੀ. 9872005000 ਅਤੇ ਪਰਮਿੰਦਰਜੀਤ ਸਿੰਘ, ਏ.ਟੀ.ਪੀ. 9875067999 ਨੂੰ ਜਮਾ ਕਰਵਾ ਸਕਦੇ ਹਨ।

ਸ੍ਰੀ ਥੋਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ 97- ਅੰਮ੍ਰਿਤਸਰ ਸ਼ਹਿਰੀ (ਕੇਂਦਰੀ) ਬੋਰਡ ਚੋਣ ਹਲਕੇ ਲਈ ਵਾਰਡ ਨੰ: 48,49 ਦੇ ਵੋਟਰ ਸਰਕਾਰੀ ਸੈਕੰਡਰੀ ਸਕੂਲ ਕਟੜਾ ਕਰਮ ਸਿੰਘ ਵਿਖੇ ਡਾ. ਅਮਰਪਾਲੀ, ਪ੍ਰਿੰਸੀਪਲ (9787701742), ਵਾਰਡ ਨੰ: 28 ਦੇ ਵੋਟਰ ਸਰਕਾਰੀ ਸੈਕਡਰੀ ਸਕੂਲ, ਰਾਮ ਬਾਗ ਨੇੜੇ ਬੱਸ ਸਟੈਡ ਅੰਮ੍ਰਿਤਸਰ ਵਿਖੇ ਰੁਪਿੰਦਰ ਕੌਰ, ਪ੍ਰਿੰਸੀਪਲ (9855757481), ਵਾਰਡ ਨੰ: 47 ਦੇ ਵੋਟਰ ਸਰਕਾਰੀ ਸੈਕੰਡਰੀ ਸਕੂਲ, ਲੜਕੀਆਂ ਕੋਟ ਬਾਬਾ ਦੀਪ ਸਿੰਘ ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਿਖੇ ਪਰਵੀਨ ਕੁਮਾਰੀ, ਪ੍ਰਿੰਸੀਪਲ (9878402719), ਵਾਰਡ ਨੰ: 46 ਅਤੇ 50 ਦੇ ਵੋਟਰ ਸਰਕਾਰੀ ਗਰਲਜ ਹਾਈ ਸਕੂਲ ਭਗਤਾਂ ਵਾਲਾ ਵਿਖੇ ਸੁਮਨ ਸ਼ਰਮਾ, ਪ੍ਰਿੰਸੀਪਲ, (97181123220), ਵਾਰਡ ਨੰ: 45 ਦੇ ਵੋਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਬਾਬਾ ਦੀਪ ਸਿੰਘ ਵਿਖੇ ਮੇਨਕਾ ਪ੍ਰਿੰਸੀਪਲ, (9814422033), ਵਾਰਡ ਨੰ: 54,55,56 ਦੇ ਵੋਟਰ ਸਰਕਾਰੀ ਸੈਕੰਡਰੀ ਸਕੂਲ, ਕਟੜਾ ਸਫੈਦ ਨਜਦੀਕ ਟੁੱਡਾ ਤਲਾਬ ਵਿਖੇ ਜੀਵਨ ਜੋਤੀ, ਪ੍ਰਿੰਸੀਪਲ (8283819998), ਵਾਰਡ ਨੰ: 57, 59 ਦੇ ਵੋਟਰ ਆਈ.ਟੀ.ਆਈ., ਬੇਰੀ ਗੇਟ, ਅੰਮ੍ਰਿਤਸਰ ਵਿਖੇ ਨਵਜੋਤ ਸਿੰਘ, ਪ੍ਰਿੰਸੀਪਲ (9873855229), ਵਾਰਡ ਨੰ: 60 ਦੇ ਵੋਟਰ ਸਰਕਾਰੀ ਸੈਕੰਡਰੀ ਸਕੂਲ, ਮਾਹਣਾ ਸਿੰਘ ਰੋਡ ਅੰਮ੍ਰਿਤਸਰ ਵਿਖੇ ਪਵਿੰਦਰ ਸਿੰਘ, ਪ੍ਰਿੰਸੀਪਲ, (9872887469) ਅਤੇ ਵਾਰਡ ਨੰ: 42,44 ਦੇ ਵੋਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, (ਲੜਕੀਆਂ) ਸੁਲਤਾਨਵਿੰਡ ਵਿਖੇ ਗੁਰਿਦਰ ਕੌਰ, ਪ੍ਰਿੰਸੀਪਲ, (9814302281) ਨੂੰ ਜਮਾ ਕਰਵਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ 98- ਅੰਮ੍ਰਿਤਸਰ ਸ਼ਹਿਰੀ (ਪੱਛਮੀ) ਬੋਰਡ ਚੋਣ ਹਲਕੇ ਦੇ ਵਾਰਡ ਨੰ: 51 ਦੇ ਵੋਟਰ ਜੋਨ ਨੰ. 6 ਏ, 5ਏ, ਸਾਹਮਣੇ ਗੌਰਮਿੰਟ ਸਰਕਾਰੀ ਡੈਂਟਲ ਕਾਲਜ, ਫੋਰ ਐਸ ਚੌਕ, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਤਰੁਣਪ੍ਰੀਤ ਸਿੰਘ, ਸਹਾ: ਇਜੰ: ਸਿਵਲ ਅਤੇ ਓ.ਐਡ.ਐਮ. (7814486338),  ਹਰਿੰਦਰਪਾਲ ਸਿੰਘ, ਸੈਨੀਟਰੀ ਇੰਸਪੈਕਟਰ (9872291209), ਵਾਰਡ ਨੰ: 2,53,76,82,84 ਦੇ ਵੋਟਰ ਜੋਨ ਨੰ. 8, ਛੇਹਾਰਟਾ, ਅੰਮ੍ਰਿਤਸਰ ਵਿਖੇ ਅਨੁਦੀਪਕ ਸਿੰਘ, ਸਹਾ: ਇਜੰ: ਸਿਵਲ ਅਤੇ ਓ.ਐਡ.ਐਮ. (6239605152), ਵਿਕਾਸ ਕੁਮਾਰ, ਜੂਨੀਅਰ ਇੰਜੀਨੀਅਰ ਸਿਵਲ, (9875975177), ਵਾਰਡ ਨੰ: 63,64,65,66 ਦੇ ਵੋਟਰ ਫਾਇਰ ਬ੍ਰਿਗੇਡ ਦਫਤਰ, ਢਾਬ ਬਸਤੀ ਰਾਮ, ਅੰਮ੍ਰਿਤਸਰ ਵਿਖੇ  ਦੀਪਕ ਕੁਮਾਰ, ਜੂਨੀਅਰ ਇੰਜੀਨੀਅਰ ਸਿਵਲ, (9855660626), ਰਾਜਨ, ਸੈਨੀਟਰੀ ਇੰਸਪੈਕਟਰ, (8427848004), ਵਾਰਡ ਨੰ: 69, 70, 75 ਦੇ ਵੋਟਰ  ਜੋਨ ਨੰ. 2, ਆਫਿਸ ਮਿਊਨੀਸੀਪਲ ਕਾਰਪੋਰੇਸ਼ਨ, ਲਾਹੌਰੀ ਗੇਟ ਚੌਕ, ਅੰਮ੍ਰਿਤਸਰ ਵਿਖੇ  ਅਸ਼ੋਕ ਕੁਮਾਰ, ਸਹਾ: ਇਜੰ: ਸਿਵਲ ਅਤੇ ਓ.ਐਡ.ਐਮ. (9875975145),  ਗੁਰਪ੍ਰੀਤ ਸਿੰਘ, ਸੈਨੀਟਰੀ ਇੰਸਪੈਕਟਰ, (9888284771), ਵਾਰਡ ਨੰ: 1,79,83,85 ਦੇ ਵੋਟਰ ਜੋਨ ਨੰ. 5 (ਸਿਵਲ), ਸੇਵਾ ਨਗਰ, ਪੁਤਲੀਘਰ, ਅੰਮ੍ਰਿਤਸਰ ਵਿਖੇ  ਗੁਰਪਾਲ ਸਿੰਘ, ਸਹਾ: ਇਜੰ: ਸਿਵਲ ਅਤੇ ਓ.ਐਡ.ਐਮ. (9284781520), ਅਰੁਣ ਕੁਮਾਰ, ਜੂਨੀਅਰ ਇੰਜੀਨੀਅਰ ਸਿਵਲ, (9876588313) ਅਤੇ ਵਾਰਡ ਨੰ: 7 ਦੇ ਵੋਟਰ ਜੋਨ ਨੰ. 6 ਏ, 5ਏ, ਸਾਹਮਣੇ ਗੌਰਮਿੰਟ ਸਰਕਾਰੀ ਡੈਂਟਲ ਕਾਲਜ, ਫੋਰ ਐਸ ਚੌਕ, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਗੁਰਪੀਤ ਸਿੰਘ, ਸਹਾ: ਇਜੰ: ਸਿਵਲ ਅਤੇ ਓ.ਐਡ.ਐਮ. (9284721520),  ਸ਼੍ਰੀ ਸੰਜੀਵ ਦੀਵਾਨ (9888099056) ਨੂੰ ਆਪਣੇ ਫਾਰਮ ਜਮ੍ਹਾਂ ਕਰਵਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਵਲ ਕੇਸਾਧਾਰੀ ਸਿੱਖ ਜੋ ਮਿਤੀ 21.10.2023 ਨੂੰ 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ, ਹੀ ਗੁਰਦੁਆਰਾ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਫਾਰਮ ਭਰਨ ਦੀ ਖੇਚਲ ਕਰਨ। ਉਨਾਂ ਦੱਸਿਆ ਕਿ ਫਾਰਮ ਨੰਬਰ-1 ਕੇਸਾਧਾਰੀ ਸਿੱਖਾਂ ਤੋਂ ਵਿਆਕਤੀਗਤ ਤੌਰ ਤੇ ਪ੍ਰਾਪਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਰਮ ਦੇ ਨਾਲ ਬਿਨੈਕਾਰ ਵੱਲੋਂ ਇਕ  ਸਵੈ ਤਸਦੀਕਸ਼ੁਦਾ ਰੰਗਦਾਰ ਫੋਟੋ ਅਤੇ ਰਿਹਾਇਸ਼ ਅਤੇ ਉਮਰ ਦੇ ਪਰੂਫ ਲਈ ਅਧਾਰ ਕਾਰਡ ਜਾਂ ਫੋਟੋ ਵੋਟਰ ਸ਼ਨਾਖਤੀ ਕਾਡਰ ਜਾਂ ਇੰਡੀਅਨ ਪਾਸਪੋਰਟ ਜਾਂ ਡਰਾਇਵਿੰਗ ਲਾਇਸੈਸ ਜਾਂ ਸੇਵਾ ਪਹਿਚਾਨ ਕਾਰਡ ਸਮੇਤ ਫੋਟੋਗ੍ਰਾਫ ਜਾਂ ਡਾਕਖਾਨੇ/ਬੈਂਕ ਦੀ ਪਾਸਬੁੱਕ ਸਮੇਤ ਫੋਟੋ ਜਾਂ ਪੈਨ ਕਾਰਡ ਜਾਂ ਆਰ ਜੀ ਆਈ ਵੱਲੋਂ ਜਾਰੀ ਕੀਤਾ ਸਮਾਰਟ ਕਾਰਡ ਜਾਂ ਨਰੇਗਾ ਕਾਰਡ ਜਾਂ ਹੈਲਥ ਇਸੋਰੈਸ ਸਮਾਰਡ ਕਾਰਡ ਜੋ ਮਨਿਸਟਰੀ ਆਫ਼ ਲੇਬਰ ਵੱਲੋਂ ਲੇਬਰ ਸਕੀਮ ਤਹਿਤ ਜਾਰੀ ਹੋਵੇ ਜਾਂ ਸਰਕਾਰੀ ਪੈਨਸਨ ਸਬੰਧੀ ਦਸਤਾਵੇਜ ਸਮੇਤ ਫੋਟੋ ਵਿੱਚੋਂ ਸਵੈ ਤਸਦੀਕਸ਼ੁਦਾ ਇਕ ਦਸਤਾਵੇਜ ਭਰਿਆ ਜਾਵੇ।ਸ੍ਰੀ ਥੋਰੀ ਨੇ ਦੱਸਿਆ ਕਿ ਫਾਰਮ ਨੰਬਰ-1 ਜਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ www.amritsar.nic.in ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ।