5 Dariya News

76ਵੇਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ਾਨਦਾਰ ਉਦਘਾਟਨ

"ਸੰਸਾਰ ਵਿੱਚ ਸਕੂਨ ਲਿਆਉਣ ਲਈ ਖੁਦ ਦੇ ਮਨ ਵਿੱਚ ਸਕੂਨ ਆਉਣਾ ਜ਼ਰੂਰੀ" : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

5 Dariya News

ਸਮਾਲਖਾ 29-Oct-2023

ਮਾਨਵਤਾ ਦੇ ਨਾਮ ਸੰਦੇਸ਼ ਦਿੰਦਿਆਂ ਨਿਰੰਕਾਰੀ ਸਤਿਗੁਰੂ ਮਾਤਾ  ਸੁਦੀਕਸ਼ਾ ਜੀ ਮਹਾਰਾਜ ਨੇ 28 ਅਕਤੂਬਰ 2023 ਨੂੰ 76ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਸ਼ੁਭ ਆਰੰਭ ਦੇ ਮੌਕੇ  ਫਰਮਾਇਆ ਕਿ 'ਹਰੇਕ ਇਨਸਾਨ ਚਾਹੁੰਦਾ ਹੈ ਕਿ ਪੂਰੇ ਵਿਸ਼ਵ ਵਿੱਚ ਸ਼ਾਂਤੀ ਹੋਵੇ, ਸਕੂਨ ਹੋਵੇ, ਹਰ ਕੋਈ ਸਕੂਨ ਨਾਲ ਜਿੰਦਗੀ ਜੀਅ ਸਕੇ। ਇਹ ਤਾਂ ਹੀ ਸਭੰਵ ਹੋ ਸਕਦਾ ਹੈ ਜਦੋਂ ਅਸੀਂ ਪਹਿਲਾਂ ਆਪਣੇ ਮਨ ਵਿੱਚ ਸਕੂਨ ਲਿਆਵਾਂਗੇ। '

ਨਿਰੰਕਾਰੀ ਅਧਿਆਤਮਿਕ ਸਥੱਲ ਸਮਾਲਖਾ ਵਿਖੇ ਆਯੋਜਿਤ ਕੀਤੇ ਸਮਾਗਮ ਜਿਸ ਦਾ ਸਿਰਲੇਖ “ਸਕੂਨ- ਅੰਤਰਮਨ ਦਾ” ਦੇ ਤਹਿਤ ਤਿੰਨ ਦਿਨਾਂ ਸੰਤ ਸਮਾਗਮ ਵਿੱਚ चंडीगढ़ ,पंचकूला, मोहाली ,ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਸ਼ਰਧਾਲੂਆਂ ਦਾ ਜਨ ਸਮੂਹ ਉਮੜਿਆ ਹੋਇਆ ਹੈ।ਇਸ ਦੇ ਨਾਲ ਹੀ ਸੰਸਾਰ ਭਰ ਦੇ 25 ਦੇਸ਼ਾਂ ਤੋਂ ਲੱਗਭਗ 2000 ਤੋਂ ਵੱਧ ਗਿਣਤੀ ਵਿੱਚ ਸ਼ਰਧਾਲੂ ਭਗਤ ਇਸ ਸਮਾਗਮ ਵਿੱਚ ਸ਼ਾਮਿਲ ਹੋਏ। ਭਗਤੀ ਭਾਵ ਨਾਲ ਭਰੇ ਵਾਤਾਵਰਣ ਵਿੱਚ ਸੰਤ ਸਮਾਗਮ ਦਾ ਆਗਾਜ਼ ਹੋਇਆ।

ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ ਕਿ ਜੇਕਰ ਅਸੀਂ ਖੁਦ ਬੇਚੈਨ ਹਾਂ, ਸਾਡੇ ਮਨ ਵਿੱਚ ਉਥੱਲ-ਪੁਥਲ ਹੈ ਤਾਂ ਅਸੀਂ ਕਿਤੇ ਵੀ ਚਲੇ ਜਾਈਏ ਸਕੂਨ ਨਹੀਂ ਮਿਲ ਸਕਦਾ। ਅਸੀਂ ਮਨੁੱਖ ਹਾਂ, ਸਾਨੂੰ ਮਾਨਵੀ-ਗੁਣਾਂ ਤੋਂ ਯੁਕਤ ਹੋ ਕੇ ਪੂਰੇ ਸੰਸਾਰ ਲਈ ਮਿਸਾਲ ਬਣਨਾ ਚਾਹੀਦਾ ਹੈ।ਜੇਕਰ ਸਾਡੇ ਆਪਣੇ ਮਨ ਵਿੱਚ ਇਨਸਾਨੀਅਤ ਦਾ ਭਾਵ ਨਹੀਂ ਤਾਂ ਚੈਨ, ਅਮਨ, ਸਕੂਨ ਵੀ ਨਹੀਂ ਆ ਸਕਦਾ।

ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਫਰਮਾਇਆ ਕਿ 'ਸਭ ਤੋਂ ਵੱਡਾ ਸਕੂਨ ਖੁਦ ਪ੍ਰਮਾਤਮਾ ਹੀ ਹੈ। ਪ੍ਰਮਾਤਮਾ ਨੂੰ ਜਾਣ ਕੇ ਇਸ ਦੇ ਨਾਲ ਜੜਾਗੇ ਤਾਂ ਹਰ ਪਲ ਹਰ ਸਥਾਨ ਤੇ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਰਹਿਣਗੇ। ਅਸੀਂ ਪ੍ਰੇਮ ਭਾਵ ਤੋਂ ਯੁਕਤ ਹੋ ਕੇ ਮਨ ਵਿੱਚ ਸਕੂਨ ਧਾਰਨ ਕਰ ਪਾਵਾਂਗੇ ਅਤੇ ਇਸ ਦੀਆਂ ਲਹਿਰਾਂ ਆਪਣੇ ਪਰਿਵਾਰ, ਸੱਜਣਾਂ-ਮਿੱਤਰਾਂ ਤੋਂ ਹੁੰਦੇ ਹੋਏ ਪੂਰੇ ਦੇਸ਼ ਅਤੇ ਵਿਸ਼ਵ ਭਰ ਵਿੱਚ ਫੈਲ ਜਾਣਗਈਆਂ।ਅਸੀਂ ਅੱਗ ਬੁਝਾਉਣ ਵਾਲਿਆ ਵਿੱਚ ਸ਼ਾਮਿਲ ਹੋਣਾ ਹੈ ਨਾ ਕਿ ਅੱਗ ਲਗਾਉਣ ਵਾਲਿਆ ਵਿੱਚ।'

ਰੂਹਾਨੀ ਜੋੜੀ ਦਾ ਭਾਵਪੂਰਨ ਆਗਮਨ:-

ਇਸ ਤੋਂ ਪਹਿਲਾਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਸਮਾਗਮ ਸਥੱਲ ਤੇ ਆਗਮਨ ਹੁੰਦਿਆਂ ਹੀ ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਸ਼੍ਰੀ. ਸੀ.ਐੱਲ. ਗੁਲਾਟੀ ਜੀ ਨੇ ਫੁੱਲਾਂ ਦੇ ਗੁਲਦਸਤੇ ਨਾਲ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦਾ ਹਾਰਦਿਕ ਸਵਾਗਤ ਕੀਤਾ। ਇਸ ਤੋਂ ਬਾਅਦ ਰੂਹਾਨੀ ਜੋੜੀ ਨੂੰ ਫੁੱਲਾਂ ਨਾਲ ਸਜਾਈ ਗਈ ਪਾਲਕੀ ਵਿੱਚ ਬਿਰਾਜਮਾਨ ਕਰਕੇ ਸਮਾਗਮ ਦੇ ਮੁੱਖ ਪ੍ਰਵੇਸ਼ ਗੇਟ ਤੋਂ ਸਮਾਗਮ ਪੰਡਾਲ ਦੇ ਮੁੱਖ ਰਸਤੇ ਰਾਹੀਂ ਸਟੇਜ਼ ਤੱਕ ਲਿਜਾਇਆ ਗਿਆ। ਨਿਰੰਕਾਰੀ ਇੰਸਟੀਚਿਊਟ ਆਫ ਮਿਊਜ਼ੀਕਲ ਆਰਟਸ (ਐੱਨ ਆਈ ਐੱਮ ਏ) ਦੇ 11 ਸ਼ਹਿਰਾਂ ਤੋਂ ਆਏ ਬੱਚਿਆ ਦੁਆਰਾ ਸਵਾਗਤੀ ਗੀਤ ਦੇ ਨਾਲ ਨਾਲ ਫੁੱਲਾਂ ਨਾਲ ਸਜੀ ਪਾਲਕੀ ਚੱਲ ਰਹੀ ਸੀ।

ਜਿਸ ਦੀ ਅਗਵਾਈ ਸੰਤ ਨਿਰੰਕਾਰੀ ਮੰਡਲ ਦੇ ਕਾਰਜਕਾਰੀ ਕਮੇਟੀ ਅਤੇ ਕੇਂਦਰੀ ਯੋਜਨਾ ਅਤੇ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੁਆਰਾ ਕੀਤੀ ਗਈ।ਰੂਹਾਨੀ ਜੋੜੀ ਨੂੰ ਆਪਣੇ ਵਿਚਕਾਰ ਦੇਖ ਕੇ ਪੰਡਾਲ ਵਿੱਚ ਮੌਜੂਦ ਸ਼ਰਧਾਲੂ ਭਗਤ ਖੁਸ਼ੀ ਨਾਲ ਝੂਮ ਉੱਠੇ, ਭਗਤੀ ਭਾਵ ਨਾਲ ਭਰੇ ਹੋਏ ਸ਼ਰਧਾਲੂ ਆਪਣੀਆਂ ਖੁਸ਼ੀ ਵਿੱਚ ਭਿੱਜੀਆਂ ਅੱਖਾਂ ਨਾਲ ਹੱਥ ਜੋੜ ਕੇ "ਧੰਨ ਨਿਰੰਕਾਰ ਜੀ" ਦੇ ਜੈਕਾਰੇ ਲਗਾ ਕੇ ਰੂਹਾਨੀ ਜੋੜੀ ਦਾ ਸਵਾਗਤ ਕਰ ਰਹੇ ਸਨ। ਭਗਤਾਂ ਦੀਆਂ ਸਵਾਗਤੀ ਭਾਵਨਾਵਾਂ ਨੂੰ ਸਵੀਕਾਰ ਕਰਦੇ ਹੋਏ ਰੂਹਾਨੀ ਜੋੜੀ ਨੇ ਆਪਣੀ ਮਿੱਠੀ ਮੁਸਕਾਨ ਨਾਲ ਸੰਗਤਾਂ ਨੂੰ ਭਰਪੂਰ ਆਸ਼ੀਰਵਾਦ ਪ੍ਰਦਾਨ ਕੀਤੇ।

ਨਿਰੰਕਾਰੀ ਪ੍ਰਦਰਸ਼ਨੀ:-

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਗਮ ਸਥੱਲ ਉੱਤੇ ਵਿਸ਼ਾਲ ਰੂਪ ਵਿੱਚ ਨਿਰੰਕਾਰੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਜਿਸ ਦਾ ਮੁੱਖ ਵਿਸ਼ਾ ਹੈ “ਸਕੂਨ-ਅੰਤਰਮਨ ਦਾ” ਜੋ ਕਿ ਸਮਾਗਮ ਦਾ ਵੀ ਮੁੱਖ ਵਿਸ਼ਾ ਹੈ। ਇਸ ਵਿਸ਼ੇ ਤੇ ਅਧਾਰਿਤ ਪ੍ਰਦਰਸ਼ਨੀ ਨਜ਼ਰ-ਏ-ਸਕੂਨ, ਦੀਦਾਰ-ਏ-ਸਕੂਨ, ਰਹਿਮਤ-ਏ-ਸਕੂਨ, ਬਹਾਰ-ਏ-ਸਕੂਨ, ਇਤਬਾਰ-ਏ-ਸਕੂਨ, ਉਮੀਦ-ਏ-ਸਕੂਨ ਅਤੇ ਸਕੂਨ-ਏ-ਸਤਿਗੁਰੂ ਸਮੇਤ ਅੱਠ ਭਾਗ ਬਣਾਏ ਗਏ ਹਨ।

ਇਸ ਸਾਲ ਪ੍ਰਦਰਸ਼ਨੀ ਨੂੰ 6 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਮੁੱਖ ਪ੍ਰਦਰਸ਼ਨੀ ਤੋਂ ਇਲਾਵਾ ਡਿਵਾਈਨ ਸਟੂਡੀਓ, ਬਾਲ ਪ੍ਰਦਰਸ਼ਨੀ, ਸਿਹਤ ਅਤੇ ਸਮਾਜ ਕਲਿਆਣ ਵਿਭਾਗ ਪ੍ਰਦਰਸ਼ਨੀ, ਥੀਏੇਟਰ ਅਤੇ ਡਿਜ਼ਾਇਨ ਸਟੂਡੀਓ ਆਦਿ ਸ਼ਾਮਿਲ ਹਨ। ਬੀਤੇ 25 ਅਕਤੂਬਰ ਨੂੰ ਜਿਵੇਂ ਹੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਕਰ ਕਮਲਾਂ ਦੁਆਰਾ ਕੀਤਾ ਗਿਆ, ਸਮਾਗਮ ਸਥੱਲ ਤੇ ਪਹੁੰਚੇ ਲੱਖਾਂ ਸਰਧਾਲੂਆਂ ਦਾ ਇਸ ਨੂੰ ਦੇਖਣ ਲਈ ਤਾਂਤਾ ਲੱਗਿਆ ਹੋਇਆ ਹੈ।