5 Dariya News

ਰਾਮ ਲੀਲਾ ਜੀ ਦੇ ਪੰਜਵੇਂ ਦਿਨ ਦੇ ਦ੍ਰਿਸ਼ਾਂ ਨੂੰ ਸਰੋਤਿਆਂ ਨੇ ਕਾਫ਼ੀ ਸਰਾਹਿਆ

ਮੈਨੇਜਰ ਨਿਖਿਲ ਕੁਮਾਰ ਨੇ ਕੀਤੀ ਰੀਬਨ ਕੱਟਣ ਦੀ ਰਸਮ ਅਦਾ

5 Dariya News

ਮਾਨਸਾ 17-Oct-2023

ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਦੀ ਸੁਨਿਹਰੀ ਸਟੇਜ ਤੋਂ ਖੇਡੀ ਜਾਂਦੀ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਪੰਜਵੇਂ ਦਿਨ ਵੀ ਪੂਰੀ ਸ਼ੁੱਧਤਾ ਅਤੇ ਲਗਨ ਨਾਲ ਹੋਇਆ। ਇਸ ਮੌਕੇ ਰੀਬਨ ਕੱਟਣ ਅਤੇ ਆਰਤੀ ਕਰਨ ਦੀ ਰਸਮ ਨਿਖਿਲ ਕੁਮਾਰ ਮੈਨੇਜਰ ਐਚ.ਡੀ.ਐਫ.ਸੀ. ਬੈਂਕ, ਸਾਹਿਲ ਬਾਂਸਲ ਸਹਾਇਕ ਮੈਨੇਜਰ, ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ, ਰਮੇਸ਼ ਕੁਮਾਰ ਪ੍ਰਧਾਨ ਟਰਾਂਸਪੋਰਟ ਵਿੰਗ ਆਮ ਆਦਮੀ ਪਾਰਟੀ ਅਤੇ ਸਾਬਕਾ ਸਰਪੰਚ, ਨੇਮ ਕੁਮਾਰ ਚੌਧਰੀ ਐਮ.ਸੀ. ਅਤੇ ਪ੍ਰਧਾਨ ਅੱਗਰਵਾਲ ਸਮਾਜ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਕੁਲਦੀਪ ਸਿੰਘ ਟੀਟੂ ਅਤੇ ਸ਼੍ਰੀ ਹਰੀ ਰਾਮ ਡਿੰਪਾ ਵਾਇਸ ਪ੍ਰਧਾਨ ਸਨਾਤਨ ਧਰਮ ਨੇ ਨਿਭਾਈ।

ਕੱਲਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਕੁਮਾਰ ਗੋਇਲ ਨੇ ਦੱਸਿਆ ਕਿ ਭਗਵਾਨ ਰਾਮ ਨੇ ਜੋ ਵੀ ਕੀਤਾ, ਉਹ ਮਰਿਆਦਾ ਵਿੱਚ ਰਹਿ ਕੇ ਕੀਤਾ ਇਸ ਲਈ ਇਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਰਾਮ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਅਤੇ ਸ਼੍ਰੀ ਲਕਸ਼ਮਣ ਜੀ ਦੀ ਤਰ੍ਹਾਂ ਦੁਨੀਆ ਦੇ ਹਰ ਭਾਈ ਵਿੱਚ ਆਪਸੀ ਪਿਆਰ ਅਤੇ ਸਮਰਪਣ ਭਾਵਨਾ ਹੋਣੀ ਚਾਹੀਦੀ ਹੈ। ਵਾਈਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲੀਆ ਨੇ ਦੱਸਿਆ ਕਿ ਪੰਜਵੀਂ ਨਾਈਟ ਦੀ ਸ਼ੁਰੂਆਤ ਰਾਮ—ਸੀਤਾ ਅਤੇ ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤੀ ਗਈ।

ਬਾਕੀ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸ੍ਰੀ ਰਾਮ—ਸੀਤਾ ਵਿਆਹ ਦਾ ਆਨੰਦ ਮਾਣ ਰਹੇ ਹਨ ਅਤੇ ਖੁਸ਼ੀ ਵਿੱਚ ਗੀਤ ਗਾ ਰਹੇ ਹਨ, ਮਹਾਰਾਜ ਦਸ਼ਰਥ ਵੱਲੋਂ ਰਾਮ ਨੂੰ ਯੁਵਰਾਜ ਬਣਾਉਣ ਲਈ ਗੁਰੂ ਵਸਿ਼ਸ਼ਟ ਦਾ ਸ਼ੁੱਭ ਮਹੂਰਤ ਦੱਸਣਾ, ਕੈਕਈ ਦਾ ਰਾਮ ਨੂੰ ਯੁਵਰਾਜ ਬਣਾਉਣ ਲਈ ਮਹਿਲ ਸਜਾਉਣਾ, ਮੰਥਰਾ ਦੁਆਰਾ ਕੈਕਈ ਨੂੰ ਭੜਕਾਉਣਾ ਤੇ ਉਸਨੂੰ ਰਾਜਾ ਜੀ ਵੱਲੋਂ ਦਿੱਤੇ ਗਏ 2 ਵਰਦਾਨਾਂ ਵਿੱਚ ਭਰਤ ਲਈ ਰਾਜ ਤੇ ਰਾਮ ਲਈ ਬਨਵਾਸ ਮੰਗਣਾ, ਸ਼੍ਰੀ ਰਾਮ ਦਾ ਖੁਸ਼ੀ—ਖੁ਼ਸ਼ੀ ਮਾਤਾ—ਪਿਤਾ ਦੀ ਆਗਿਆ ਮੰਨਣ ਲਈ ਤਿਆਰ ਹੋਣਾ ਅਤੇ ਸੀਤਾ ਜੀ ਤੇ ਲਕਸ਼ਮਣ ਜੀ ਨੂੰ ਨਾਲ ਲਿਜਾਣਾ ਦ੍ਰਿਸ਼ ਬਹੁਤ ਹੀ ਵਧੀਆ ਰਹੇ।

ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਰਾਜੀ ਨੇ ਦੱਸਿਆ ਕਿ ਸ਼੍ਰੀ ਰਾਮ ਚੰਦਰ ਜੀ ਦੀ ਭੁਮਿਕਾ ਵਿਪਨ ਅਰੋੜਾ, ਸੀਤਾ ਮਾਤਾ ਜੀ ਦੀ ਭੁਮਿਕਾ ਡਾ. ਵਿਕਾਸ ਸ਼ਰਮਾ, ਲਕਸ਼ਣ ਦੀ ਭੁਮਿਕਾ ਸੋਨੂੰ ਰੱਲਾ, ਦਸਰਥ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ, ਗੁਰੂ ਵਿਸਿ਼ਸ਼ਟ ਸ਼੍ਰੀ ਮਨੋਜ ਅਰੋੜਾ, ਕੋਸ਼ਲਿਆ ਨਿਰਮਲ, ਕੈਕਈ ਵਿਜੇ ਸ਼ਰਮਾ, ਸੁਮਿੱਤਰਾ ਗਗਨ, ਮੰਥਰਾ ਸ਼ੰਟੀ ਅਰੋੜਾ, ਸੁਮੰਤ ਮੋਨੂੰ ਸ਼ਰਮਾ, ਆਰੀਅਨ ਤੇ ਸਚਿਨ (ਦੋਨੋਂ ਮੰਤਰੀ) ਅਤੇ ਸੰਜੂ ਤੇ ਯਸ਼ ਵੱਲੋਂ ਦਾਸੀ ਦੀ ਭੁਮਿਕਾ  ਨਿਭਾਈ ਗਈ।ਮੰਚ ਸੰਚਾਲਨ ਦੀ ਭੁਮਿਕਾ ਸ਼੍ਰੀ ਬਲਜੀਤ ਸ਼ਰਮਾ ਅਤੇ ਸ਼੍ਰੀ ਅਰੁਣ ਅਰੋੜਾ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਈ ਗਈ। ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ, ਕੈਸ਼ੀਅਰ ਸ਼ੁਸ਼ੀਲ ਕੁਮਾਰ ਵਿੱਕੀ, ਪਰੋਮਪਟਰ ਬਨਵਾਰੀ ਲਾਲ ਬਜਾਜ ਤੇ ਨਵਜੋਤ ਬੱਬੀ, ਬਿਲਡਿੰਗ ਇੰਚਾਰਜ ਸ਼੍ਰੀ ਵਰੁਣ ਬਾਂਸਲ ਵੀਨੂੰ ਮੌਜੂਦ ਸਨ।