ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਕੁਸ਼ਤੀ ਦਾ ਰਾਜ ਪੱਧਰ ਦਾ ਟੂਰਨਾਮੈਂਟ ਜ਼ਿਲ੍ਹਾ ਤਰਨ ਤਾਰਨ ਵਿੱਚ ਬੜੀ ਹੀ ਸ਼ਾਨੋ ਸੌਕਤ ਨਾਲ ਸ਼ੁਰੂ ਹੋਇਆ
5 Dariya News
ਤਰਨ ਤਾਰਨ 17-Oct-2023
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਕੁਸ਼ਤੀ ਦਾ ਰਾਜ ਪੱਧਰ ਦਾ ਟੂਰਨਾਮੈਂਟ ਜ਼ਿਲ੍ਹਾ ਤਰਨ ਤਾਰਨ ਵਿੱਚ ਬੜੀ ਹੀ ਸ਼ਾਨੋ ਸੌਕਤ ਨਾਲ ਸ਼ੁਰੂ ਹੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਕੈਬਨਟਿ ਮੰਤਰੀ ਸ੍ਰ.ਲਾਲਜੀਤ ਸਿੰਘ ਭੁੱਲਰ ਵੱਲੋਂ ਅਤੇ ਵਿਸ਼ੇਸ਼ ਮਹਿਮਾਨ ਸ੍ਰ ਕਸ਼ਮੀਰ ਸਿੰਘ ਸੋਹਲ ਹਲਕਾ ਵਿਧਾਇਕ ਤਰਨ ਤਰਨ ਵੱਲੋਂ ਕੀਤਾ ਗਿਆ। ਇਹਨਾ ਖੇਡਾਂ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਤਕਰੀਬਨ 700 ਦੇ ਕਰੀਬ ਖਡਿਾਰਨਾਂ ਨੇ ਭਾਗ ਲਿਆ। ਖੇਡਾਂ ਦਾ ਉਦਘਾਟਨ ਕਰਦੇ ਸਮੇਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਅਤੇ ਆਪਣਾ ਆਸ਼ੀਰਵਾਦ ਦਿੱਤਾ ਗਿਆ ਤੇ ਕਿਹਾ ਕਿ ਖਿਡਾਰੀ ਖੇਡ ਭਾਵਨਾ ਨਾਲ ਇੰਨਾਂ ਖੇਡਾਂ ਵਿੱਚ ਭਾਗ ਲੈਂਦੇ ਹੋਏ ਆਪਣਾ ਬਿਹਤਰ ਪ੍ਰਦਰਸ਼ਨ ਕਰਨ।
ਇਸ ਦਾ ਬਹੁਤ ਹਾਂ –ਪੱਖੀ ਅਸਰ ਦੇਖਣ ਨੂੰ ਮਿਿਲਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਸੀ।ਇਹਨਾਂ ਖੇਡਾਂ ਵਿੱਚ ਅੰਡਰ -14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਦੀਆਂ ਖਿਡਾਰਨਾ ਨੇ ਭਾਗ ਲਿਆ।ਇਨ੍ਹਾ ਖੇਡਾਂ ਵਿੱਚ ਅੰਡਰ 14 ਦੇ 21 ਕਿਲੋ ਭਾਰ ਵਰਗ ਵਿੱਚ ਕੋਮਲਪ੍ਰੀਤ ਮੁਕਤਸਰ ਨੇ ਮਨਜੋਤ ਕੌਰ ਬਠਿੰਡਾ ਨੂੰ ਅਤੇ ਜੈਸਮੀਨ ਮੋਹਾਲੀ ਨੇ ਹਰਮਨ ਫਰੀਦਕੋਟ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸੇ ਤਰਾਂ ਅੰਡਰ 14 ਦੇ 30 ਕਲਿੋ ਭਾਰ ਵਰਗ ਵਿੱਚ ਸਪਨਾ ਜਲੰਧਰ ਖੁਸ਼ੀ ਫਰਿੋਜਪੁਰ ਨੂੰ ਹਰਾ ਕੇ ਅਤੇ ਆਂਚਲ ਫਾਜਲਿਕਾ ਨੇ ਲਛਮੀ ਫਰੀਦਕੋਟ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਅੰਡਰ 20 ਦੇ 57 ਕਿਲੋ ਭਾਰ ਵਰਗ ਵਿੱਚ ਨੀਰਜ ਰਾਣੀ ਫਰੀਦਕੋਟ ਪੰਜਾਬ ਚੈਂਪੀਅਨ ਬਣੀ, ਅਨੂ ਫਾਜਲਿਕਾ ਦੂਸਰੇ ਸਥਾਨ ਤੇ ਰਹੀ, ਹਰਜਸ ਕੌਰ ਪਟਆਿਲਾ ਅਤੇ ਸੁਨੈਨਾ ਪਠਾਨਕੋਟ ਨੇ ਤੀਸਰਾ ਸਥਾਨ ਹਾਸਲਿ ਕੀਤਾ।ਇਸ ਮੌਕੇ ਐਸ.ਡੀ.ਐਮ ਤਰਨ ਤਾਰਨ ਸਾਹਿਬ ਸ੍ਰੀ ਰਜਨੀਸ਼ ਅਰੋੜਾ ਅਤੇ ਪੀ ਏ ਸ੍ਰ ਦਿਲਬਾਗ ਸਿੰਘ , ਡੀ ਈ ਓ ਐਲੀਮੈਂਟਰੀ ਕਵਲਜੀਤ ਸਿੰਘ ਵੱਲੋਂ ਉਚੇਚੇ ਤੌਰ ਤੇ ਪੁੱਜ ਕੇ ਖਾਸ ਤੌਰ ਤੇ ਖਿਡਾਰੀਆਂ ਨੂੰ ਮਿਲ ਕੇ ਰਾਜ ਪੱਧਰ ਦੇ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ, ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ ਅਤੇ ਬਲਜੀਤ ਸਿੰਘ ਲੇਖਾਕਾਰ, ਕੁਲਦੀਪ ਕੌਰ ਸਟੈਨੋ ਜਿਲ੍ਹਾ ਖੇਡ ਦਫਤਰ ਤਰਨ ਤਾਰਨ ਕੁਲਵਿੰਦਰ ਸਿੰਘ ਐਥਲੈਟਕਿਸ ਕੋਚ, ਕਬੱਡੀ ਕੋਚ ਗੁਰਜੀਤ ਸਿੰਘ, ਕਬੱਡੀ ਕੋਚ ਸੰਦੀਪ ਸਿੰਘ,ਰਣਜੀਤ ਸਿੰਘ ਅਤੇ ਸਰੂਪ ਸਿੰਘ, ਸੁਖਜੀਤ ਕੌਰ ਪੀ ਟੀ ਆਈ ਅਤੇ ਸਿਖਿਆ ਵਿਭਾਗ ਅਤੇ ਖੇਡ ਵਿਭਾਗ ਦੇ ਕਰਮਚਾਰੀ ਆਦਿ ਹਾਜਰ ਹੋਏ। ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।