2007 ਆਈ.ਏ.ਐੱਸ ਬੈਚ ਦੇ ਅਧਿਕਾਰੀ ਨੇ ਸੰਭਾਲਿਆ ਡਵੀਜਨਲ ਕਮਿਸ਼ਨਰ ਦਾ ਅਹੁਦਾ
ਅਹੁਦਾ ਸੰਭਾਲਣ ਉਪਰੰਤ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ
5 Dariya News
ਫਰੀਦਕੋਟ 17-Oct-2023
ਫਾਜਿਲਕਾ ਜਿਲ੍ਹੇ ਵਿੱਚ ਬਤੌਰ ਡਿਪਟੀ ਕਮਿਸ਼ਨਰ, ਐਮ.ਡੀ ਵੇਰਕਾ, ਐਮ.ਡੀ. ਪੰਜਾਬ ਐਗਰੋ, ਚੰਡੀਗੜ੍ਹ ਪ੍ਰਸ਼ਾਸ਼ਨ ਤੋਂ ਇਲਾਵਾ ਗਮਾਡਾ ਅਤੇ ਪੁੱਡਾ ਵਿੱਚ ਉੱਚ ਅਹੁਦਿਆ ਤੇ ਸੇਵਾਵਾਂ ਨਿਭਾਉਣ ਉਪਰੰਤ 2007 ਬੈਚ ਦੇ ਆਈ.ਏ.ਐੱਸ ਬੈਚ ਅਫਸਰ ਸ. ਮਨਜੀਤ ਸਿੰਘ ਬਰਾੜ ਨੇ ਅੱਜ ਬਤੌਰ ਡਵੀਜਨਲ ਕਮਿਸ਼ਨਰ ਫਰੀਦਕੋਟ ਦਾ ਅਹੁਦਾ ਸੰਭਾਲ ਲਿਆ।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਡਵੀਜਨਲ ਕਮਿਸ਼ਨਰ ਦੇ ਦਫਤਰ ਅਧੀਨ ਪੈਂਦੇ ਜਿਲ੍ਹੇ ਬਠਿੰਡਾ, ਮਾਨਸਾ ਅਤੇ ਫਰੀਦਕੋਟ ਵਿਖੇ ਹੋਣ ਵਾਲੇ ਮੁਆਵਜੇ ਦੇ ਕੇਸ, ਮਾਲ ਮਹਿਕਮੇ ਨਾਲ ਸਬੰਧਤ ਅਤੇ ਹੋਰ ਹੋਣ ਵਾਲੇ ਕੰਮਾਂ ਵਿੱਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਹੋਣ ਦਿੱਤਾ ਜਾਵੇਗਾ।
ਅਹੁਦਾ ਸੰਭਾਲਣ ਤੋਂ ਪਹਿਲਾਂ ਸ. ਮਨਜੀਤ ਸਿੰਘ ਬਰਾੜ ਨੂੰ ਪੁਲਿਸ ਦੀ ਟੁੱਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਓਸਪਚਨ, ਐਸ.ਐਸ.ਪੀ. ਸ. ਹਰਜੀਤ ਸਿੰਘ, ਡੀ.ਆਰ.ਓ ਡਾ. ਅਜੀਤਪਾਲ ਸਿੰਘ ਚਹਿਲ ਅਤੇ ਡੀ.ਪੀ.ਆਰ.ਓ ਗੁਰਦੀਪ ਸਿੰਘ ਮਾਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅਹੁਦਾ ਸੰਭਾਲਣ ਉਪਰੰਤ ਕਮਿਸ਼ਨਰ ਸ. ਬਰਾੜ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਣ ਅਤੇ ਆਸ਼ੀਰਵਾਦ ਲੈਣ ਵੀ ਪਹੁੰਚੇ।