5 Dariya News

ਸੈਕਰਡ ਸੋਲਜ਼ ਸਕੂਲ ਵਿਖੇ ਕੌਮੀ ਠਾਕੁਰ ਮੈਮੋਰੀਅਲ ਟਰਾਫ਼ੀ ਬਾਸਕਟਬਾਲ ਟੂਰਨਾਮੈਂਟ ਸਮਾਪਤ ਹੋਇਆ

ਲੜਕਿਆਂ ਦੇ ਵਰਗ ਵਿਚ ਕੋਰਵਸ ਅਮਰੀਕਨ ਅਕੈਡਮੀ, ਮਹਾਰਾਸ਼ਟਰ ਅਤੇ ਲੜਕੀਆਂ ਦੇ ਵਰਗ ਵਿਚ ਨਿਊ ਪਬਲਿਕ ਸਕੂਲ, ਚੰਡੀਗੜ੍ਹ ਟਰਾਫ਼ੀ ਜਿੱਤੀ

5 Dariya News

ਘੜੂਆ 16-Oct-2023

ਸੈਕਰਡ ਸੌਲਜ਼ ਸਕੂਲ ਘੜੂਆ ਵਿਖੇ ਕਰਵਾਇਆ ਜਾ ਰਹੀ ਕੌਮੀ ਠਾਕੁਰ ਮੈਮੋਰੀਅਲ ਟਰਾਫ਼ੀ ਆਪਣੇ ਰੋਮਾਂਚਕ ਸਿੱਟੇ 'ਤੇ ਪਹੁੰਚ ਕੇ ਖ਼ਤਮ ਹੋਈ। ਜਿਸ ਵਿਚ ਦੇਸ਼ ਭਰ ਤੋਂ ਆਈਆਂ ਟੀਮਾਂ ਨੇ ਇਕ ਦੂਜੇ ਨੂੰ ਕਰੜੀ ਟੱਕਰ ਦਿਤੀ। ਅਖੀਰ ਵਿਚ ਲੜਕਿਆਂ ਦੇ ਵਰਗ ਵਿਚ ਕੋਰਵਸ ਅਮਰੀਕਨ ਅਕੈਡਮੀ, ਮਹਾਰਾਸ਼ਟਰ ਜੇਤੂ ਟੀਮ ਵਜੋਂ ਉੱਭਰ ਕੇ ਸਾਹਮਣੇ ਆਈ ਅਤੇ ਟਰਾਫ਼ੀ ਆਪਣੇ ਨਾਮ ਕੀਤੀ। 

ਇਸੇ ਤਰਾਂ ਲੜਕੀਆਂ ਦੇ ਵਰਗ ਵਿਚ ਨਿਊ ਪਬਲਿਕ ਸਕੂਲ, ਚੰਡੀਗੜ੍ਹ ਨੇ ਟਰਾਫ਼ੀ ਆਪਣੇ ਨਾਲ ਕੀਤੀ।ਅਖੀਰਲੇ ਦਿਨ ਜੇਤੂ ਟੀਮਾਂ ਨੂੰ ਟਰਾਫ਼ੀ ਦੇਣ ਲਈ ਕੈਪਟਨ ਮਨੀਸ਼ ਕੁਮਾਰ ਲੋਹਾਨ ਐੱਚ. ਸੀ. ਐੱਸ.ਸੰਯੁਕਤ ਸਕੱਤਰ ਉਦਯੋਗ ਅਤੇ ਵਣਜ, ਹਰਿਆਣਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਨੇ ਭਾਗ ਲੈਣ ਵਾਲੀਆਂ ਟੀਮਾਂ ਨੂੰ ਇੱਕ ਪ੍ਰੇਰਣਾਦਾਇਕ ਸੰਦੇਸ਼ ਦਿੰਦੇ ਹੋਏ ਸਖ਼ਤ ਮਿਹਨਤ, ਹਰ ਸਮੇਂ ਕੁੱਝ ਨਵਾਂ ਸਿੱਖਣ ਅਤੇ ਖੇਡ ਭਾਵਨਾ ਦੀ ਸੋਚ 'ਤੇ ਜ਼ੋਰ ਦਿੱਤਾ।

ਇਸ ਤੋਂ ਪਹਿਲਾਂ ਸੈਮੀਫਾਈਨਲ ਮੁਕਾਬਲਿਆਂ ਵਿਚ ਲੜਕੀਆਂ ਦੇ ਵਰਗ ਵਿਚ ਆਚਾਰਿਆਕੁਲਮ, ਹਰਿਦੁਆਰ (12) ਬਨਾਮ ਕੋਰਵਸ ਅਮਰੀਕਨ ਅਕੈਡਮੀ, ਮਹਾਰਾਸ਼ਟਰ  (45) ਵਿਚ ਮੁਕਾਬਲਾ ਇਕ ਪਾਸੇ ਹੁੰਦਾ ਨਿਬੜਿਆ। ਜਦ ਕਿ ਲੜਕਿਆਂ ਦੇ ਸੈਮੀਫਾਈਨਲ ਮੁਕਾਬਲੇ ਵਿਚ ਕੋਰਵਸ ਅਮਰੀਕਨ ਅਕੈਡਮੀ, ਮਹਾਰਾਸ਼ਟਰ (54) ਬਨਾਮ ਨਿਊ ਪਬਲਿਕ ਸਕੂਲ, ਚੰਡੀਗੜ੍ਹ (34)  ਦਾ ਮੁਕਾਬਲਾ ਹੋਇਆ।

ਦੂਜੇ ਸੈਮੀਫਾਈਨਲ ਵਿਚ ਲੜਕੀਆਂ ਦੇ ਵਰਗ ਵਿਚ ਨਿਊ ਪਬਲਿਕ ਸਕੂਲ, ਚੰਡੀਗੜ੍ਹ (32) ਬਨਾਮ ਸੋਲੀਅਨ ਵਾਰੀਅਰਜ਼ (11) ਦਾ ਮੁਕਾਬਲਾ ਵਿਚ ਇਕ ਪਾਸੇ ਹੁੰਦਾ ਨਜ਼ਰ ਆਇਆ। ਲੜਕਿਆਂ ਦੇ ਸੈਮੀਫਾਈਨਲ ਮੁਕਾਬਲੇ ਵਿਚ  ਦਿ ਏਸ਼ੀਅਨ ਸਕੂਲ, ਦੇਹਰਾਦੂਨ(55) ਬਨਾਮ ਮਹਾਰਾਜਾ ਰਣਜੀਤ ਸਿੰਘ ਹਥਿਆਰਬੰਦ ਬਲ ਬੁਨਿਆਦੀ ਤਿਆਰੀ ਸੰਸਥਾ(29) ਦੇ ਵਿਚਕਾਰ ਸਖ਼ਤ ਅਤੇ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। 

ਉਮੀਦਾਂ ਅਨੁਸਾਰ ਫਾਈਨਲ ਮੈਚਾਂ ਨੇ ਟੂਰਨਾਮੈਂਟ ਨੂੰ ਸ਼ਾਨਦਾਰ ਨਤੀਜੇ 'ਤੇ ਪਹੁੰਚਾਇਆ ਜਿਸ ਵਿਚ ਲੜਕਿਆਂ ਦੇ ਵਰਗ ਵਿਚ ਕੋਰਵਸ ਅਮਰੀਕਨ ਅਕੈਡਮੀ, ਮਹਾਰਾਸ਼ਟਰ ਨੇ ਅਤੇ ਲੜਕੀਆਂ ਦੇ ਵਰਗ ਵਿਚ ਨਿਊ ਪਬਲਿਕ ਸਕੂਲ, ਚੰਡੀਗੜ੍ਹ ਨੇ ਟਰਾਫ਼ੀ ਉੱਤੇ ਕਬਜ਼ਾ ਕੀਤਾ।ਲੜਕਿਆਂ ਦੇ ਵਰਗ ਵਿਚ, ਪਹਿਲੇ ਰਨਰ-ਅੱਪ ਦਾ ਖ਼ਿਤਾਬ ਏਸ਼ੀਅਨ ਸਕੂਲ, ਦੇਹਰਾਦੂਨ ਨੂੰ ਮਿਲਿਆ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ ਦੂਜਾ ਰਨਰ-ਅੱਪ ਸਥਾਨ ਹਾਸਲ ਕੀਤਾ।

ਲੜਕੀਆਂ ਦੇ ਵਰਗ ਵਿਚ, ਕੋਰਵਸ ਅਮਰੀਕਨ ਅਕੈਡਮੀ, ਮਹਾਰਾਸ਼ਟਰ ਨੇ ਪਹਿਲਾ ਰਨਰ-ਅੱਪ, ਜਦਕਿ ਆਚਾਰਿਆਕੁਲਮ, ਹਰਿਦੁਆਰ ਨੇ ਦੂਜਾ ਰਨਰ-ਅੱਪ ਖ਼ਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਵਿਅਕਤੀਗਤ ਪੁਰਸਕਾਰਾਂ  ਵਿਚ ਵੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੱਤੀ । ਲੜਕੀਆਂ ਦੇ ਵਰਗ ਵਿਚ ਟੂਰਨਾਮੈਂਟ ਦੇ ਸਭ ਤੋਂ ਵੱਧ ਸਕੋਰ ਅਕੈਡਮੀ, ਮੁੰਬਈ ਨੂੰ ਮਿਲਿਆ। ਲੜਕੀਆਂ ਦੇ ਵਰਗ ਵਿਚ ਸਨੇਹਾ ਯਾਦਵ , ਕੋਰਵਸ ਅਮਰੀਕਨ ਅਕੈਡਮੀ ਅਤੇ ਲੜਕਿਆਂ ਦੇ ਵਰਗ ਵਿਚ ਉਦੈ ਵੀਰ ਸਿੰਘ ਨੰਦਾ, ਏ.ਐੱਫ.ਪੀ.ਆਈ ਨੂੰ ਸਰਵ-ਉੱਚ ਖਿਡਾਰੀ ਹੋਣ ਦਾ ਮਾਣ ਹਾਸਿਲ ਹੋਇਆ। 

ਟੀ.ਐਮ.ਟੀ ਟੂਰਨਾਮੈਂਟ ਨੇ ਇਸ ਈਵੈਂਟ ਦੀ ਸਫਲਤਾ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਚੰਡੀਗੜ੍ਹ ਬਾਸਕਟਬਾਲ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਸਨਮਾਨ ਚਿੰਨ੍ਹ ਭੇਟ ਕਰਕੇ ਧੰਨਵਾਦ ਵੀ ਕੀਤਾ ਗਿਆ। ਸੈਕਰਡ ਸੌਲਜ਼ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਭੱਟੀ ਅਨੁਸਾਰ ਇਸ ਟੂਰਨਾਮੈਂਟ ਨੇ ਨਾ ਸਿਰਫ਼ ਪ੍ਰਤੀਨਿਧ ਖਿਡਾਰੀਆਂ ਦੀ ਐਥਲੈਟਿਕ ਸ਼ਕਤੀ ਦਾ ਜਸ਼ਨ ਮਨਾਇਆ ਬਲਕਿ ਖੇਡਾਂ ਦੀ ਦੁਨੀਆ ਵਿਚ ਖੇਡ-ਭਾਵਨਾ ਅਤੇ ਦੋਸਤੀ ਦੀ ਮਹੱਤਤਾ ਨੂੰ ਵੀ ਬਰਕਰਾਰ ਰੱਖਿਆ।