5 Dariya News

ਪੰਜਾਬ ਸਰਕਾਰ ਵਿਧਾਨ ਸਭਾ ਸ਼ੈਸ਼ਨ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਆਉਣ ਵਾਲੇ ਪ੍ਰਵਾਸੀਆ ਨੂੰ ਜਮੀਨ ਖਰੀਦਣ ਤੇ ਸਖਤ ਪਾਬੰਦੀ ਲਾਵੇ : ਕਰਨੈਲ ਸਿੰਘ ਪੀਰ ਮੁਹੰਮਦ

ਦਿਨੋਂ ਦਿਨ ਪ੍ਰਵਾਸੀਆਂ ਦੀ ਵਧਦੀ ਤਾਦਾਦ ਪੰਜਾਬ ਦੇ ਮੂਲ ਨਿਵਾਸੀਆ ਲਈ ਖ਼ਤਰਨਾਕ : ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ

5 Dariya News

ਚੰਡੀਗੜ੍ਹ 15-Oct-2023

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜੋਰਦਾਰ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਮੌਜੂਦਾ ਵਿਧਾਨ ਸਭਾ ਸੈਸ਼ਨ ਜੋ ਕਿ ਮਿੱਤੀ 20 ਅਤੇ 21 ਤਰੀਕ ਨੂੰ ਬੁਲਾਇਆ ਜਾ ਰਿਹਾ ਹੈ ਓਸ ਸ਼ੈਸ਼ਨ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਆਉਣ ਵਾਲੇ ਪ੍ਰਵਾਸੀਆ ਨੂੰ ਜਮੀਨ ਖਰੀਦਣ ਤੇ ਸਖਤ ਪਾਬੰਦੀ ਲਾਵੇ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਰਨਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕੀਤਾ।

ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਆਉਣ ਵਾਲਾ ਸਮਾਂ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਮੂਲ  ਨਿਵਾਸੀਆ ਨੌਜਵਾਨਾਂ ਦੇ ਲਈ ਬਹੁਤ ਹੀ ਭਿਆਨਕ ਆ ਰਿਹਾ ਹੈ ਪੰਜਾਬੀ ਖਾਸ ਕਰਕੇ ਸਿੱਖ ਘੱਟ ਗਿਣਤੀ ਬਣਦੇ ਜਾ ਰਹੇ ਹਨ । ਜਿਵੇ ਪੰਜਾਬ ਦੇ ਮੂਲ ਨਿਵਾਸੀ ਉਹ ਕਿਸੇ ਵੀ ਧਰਮ ਹਿੰਦੂ ,ਮੁਸਲਿਮ, ਸਿੱਖ, ਇਸਾਈ, ਜੈਨੀ ,ਬੋਧੀ ਕੋਈ ਹੋਣ ਉਹ ਸਭ ਤੋਂ ਪਹਿਲਾਂ ਪੰਜਾਬੀ ਹਨ ਇਸ ਲਈ ਪੰਜਾਬ ਦੇ ਲੋਕਾਂ ਦਾ ਆਉਣ ਵਾਲਾ ਭਵਿੱਖ ਬਹੁਤ ਭਿਆਨਕ ਹੈ ਜਿਵੇਂ ਜਿਵੇਂ ਪੰਜਾਬ ਦੇ ਮੂੰਹ ਨਿਵਾਸੀ ਨੌਜਵਾਨ ਬੱਚੇ ਬੱਚੀਆ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ ਉਹ ਬਹੁਤ ਖਤਰਨਾਕ ਗੱਲ ਹੈ। ਉਹਨਾ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ ਨੂੰ ਪੰਜਾਬ ਦੇ ਮੂਲ ਨਿਵਾਸੀਆ ਨੌਜਵਾਨ ਬੱਚੇ ਬੱਚੀਆ ਨੂੰ ਪੰਜਾਬ ਚ ਰੋਕਣ ਤੇ ਉਹਨਾ ਨੂੰ ਵਧੀਆ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਤਤਪਰ ਹੋ ਕੇ ਯਤਨ ਕਰਨੇ ਚਾਹੀਦੇ ਹਨ। ਇਸਦੇ ਨਾਲ ਹੀ ਉਹਨਾ ਕਿਹਾ ਕਿ ਪਰਿਵਾਰ ਦੇ ਇਕ ਬੱਚੇ ਬੱਚੀ ਦੇ ਵਿਦੇਸ਼ ਜਾਣ ਨਾਲ ਹੋਲੀ ਹੋਲੀ ਓਸ ਪਿੰਡ ਸ਼ਹਿਰ ਚੋਂ ਓਸ ਪਰਿਵਾਰ ਦਾ ਨਾਮ ਖਤਮ ਹੋ ਰਿਹਾ ਹੈ। ਪਹਿਲਾਂ ਮਾਪੇ ਜਮੀਨਾ ਵੇਚ ਕੇ  ਬੱਚਿਆ ਨੂੰ ਬਾਹਰ ਭੇਜ ਰਹੇ ਹਨ ਤੇ ਬਾਅਦ ਚ ਓਹੀ ਬੱਚੇ ਰਹਿੰਦੀਆਂ ਜਮੀਨਾਂ ਨੂੰ ਬਿਕਵਾ ਕੇ ਆਪਣੇ ਮਾਤਾ ਪਿਤਾ ਨੂੰ ਵੀ ਆਪਣੇ ਕੋਲ ਬੁਲਾ ਰਹੇ ਹਨ । ਇਸ ਮੌਕੇ ਉਹਨਾ ਕਿਹਾ ਕਿ ਇਸਦੇ ਨਾਲ ਪੰਜਾਬ ਚ ਪ੍ਰਵਾਸੀਆਂ ਦੀ ਗਿਣਤੀ ਬਹੁਤ ਤੇਜੀ ਨਾਲ ਵੱਧ ਰਹੀ ਹੈ ਤੇ ਨਾਲ ਹੀ ਜਿਵੇਂ ਓਹ ਸਾਡੇ ਹਰ ਇਕ ਕਿੱਤੇ ਤੇ ਕਾਬਜ ਹੋ ਰਹੇ ਹਨ ਉਹ ਬਹੁਤ ਵੱਡੇ ਖਤਰੇ ਦੀ ਨਿਸ਼ਾਨੀ ਹੈ । 

ਇਸ ਮੌਕੇ ਉਹਨਾ ਪੰਜਾਬ ਸਰਕਾਰ ਨੂੰ ਅਪੀਲ ਮੰਗ ਕੀਤੀ ਕਿ ਪੰਜਾਬ ਸਰਕਾਰ ਪੰਜਾਬ ਚ ਆਉਣ ਵਾਲੇ ਪ੍ਰਵਾਸੀਆਂ ਦੇ ਜਮੀਨਾ ਆਦਿ ਖਰੀਦਣ ਦੇ ਨਾਲ ਵੋਟ ਬਣਾਉਣ ਤੇ ਵੀ  ਪਾਬੰਦੀ ਲਗਾਉਣੀ ਚਾਹੀਦੀ ਹੈ। ਉਹਨਾ ਦੱਸਿਆ ਕਿ ਪ੍ਰਵਾਸੀਆਂ ਦੀਆਂ ਵੋਟਾ ਆਪਣੇ ਸੂਬੇ ਚ ਵੀ ਹੁੰਦੀਆਂ ਹਨ ਕਦੇ ਵੀ ਸਕਰੀਨਿੰਗ ਨਹੀ ਕੀਤੀ ਗਈ ਤੇ ਉਹ ਪੰਜਾਬ ਚ ਆ ਕੇ ਵੀ ਵੋਟਾ ਬਣਾ ਲੈਦੇ ਹਨ ਉਹ ਦੋਵੇਂ ਪਾਸੇ ਵੋਟ ਦਾ ਅਧਿਕਾਰ ਕਰਦੇ ਹਨ। ਇਸਦੇ ਨਾਲ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਉਣ ਵਾਲੇ ਵਿਧਾਨ ਸਭਾ ਸ਼ੈਸ਼ਨ ਦੌਰਾਨ ਇਸ ਸੰਬੰਧੀ ਸਰਬਸੰਮਤੀ ਨਾਲ ਮਤਾ ਪਾਸ ਕਰਨ ਤਾਂ ਜੋ ਪੰਜਾਬ ਦੇ ਮੂਲ ਨਿਵਾਸੀਆ ਨੂੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਹੋਣ ਤੋਂ ਬਚਾਇਆ ਜਾ ਸਕੇ। ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਐਡਵੋਕੇਟ ਪਰਮਿੰਦਰ ਸਿੰਘ  ਢੀਗਰਾ ਨੇ ਸਪੱਸ਼ਟ ਕੀਤਾ ਕਿ ਅਸੀ ਪ੍ਰਵਾਸੀਆ ਦੇ ਵਿਰੁੱਧ ਨਹੀ ਬਲਕਿ ਇਸ ਗੱਲ ਦੇ ਸਖਤ ਖਿਲਾਫ ਹਾ ਕਿ ਪੰਜਾਬੀਆ ਨੂੰ ਹਿਮਾਚਲ ਪ੍ਰਦੇਸ਼ ਉਤਰਾਖੰਡ ਸਮੇਤ ਕਈ ਹੋਰ ਰਾਜਾ ਵਿੱਚ ਜਮੀਨ ਖਰੀਦਣ ਦੀ ਇਜਾਜ਼ਤ ਨਹੀ ਪਰ ਪ੍ਰਵਾਸੀਆ ਨੂੰ ਰਾਤੋ ਰਾਤ ਜਮੀਨ ਖਰੀਦਣ ਤੇ ਵੋਟ ਬਣਾਉਣ ਦਾ ਅਧਿਕਾਰ ਮਿਲਿਆ ਹੋਇਆ ਹੈ ਜੋ ਕਿ ਪੰਜਾਬ ਲਈ ਬੇਹੱਦ ਘਾਤਿਕ ਸਿੱਧ ਹੋ ਰਿਹਾ ਹੈ ।