ਖੇਡਾਂ ਵਤਨ ਪੰਜਾਬ ਦੀਆਂ-2023 : ਵੁਸ਼ੂ ਖੇਡ ਮੁਕਾਬਲਿਆਂ ਦੇ ਆਖ਼ਰੀ ਦਿਨ ਖਿਡਾਰੀਆਂ ਦੇ ਦਿਲਚਸਪ ਮੁਕਾਬਲੇ ਹੋਏ
5 Dariya News
ਮਾਨਸਾ 15-Oct-2023
ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿਚ ਵੁਸ਼ੂ ਖੇਡ ਦਾ ਅੱਜ ਆਖ਼ਰੀ ਦਿਨ ਸੀ, ਜਿਸ ਵਿਚ ਵੱਖ ਵੱਖ ਜ਼ਿਲਿ੍ਹਆਂ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਨੇ ਦਿੱਤੀ। ਉਨ੍ਹਾਂ ਨਾਲ ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਵੀ ਮੌਜੂਦ ਸਨ।ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਵੁਸ਼ੂ ਖੇਡ ਮੁਕਾਬਲਿਟਾ ਦੇ ਆਖਰੀ ਦਿਨ ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿਚ ਐਸ.ਬੀ.ਐਸ. ਨਗਰ ਦੀ ਅਮਨਦੀਪ ਕੌਰ ਨੇ 45 ਕਿਲੋ ਵਜ਼ਨ ਵਿਚ ਗੋਲਡ ਅਤੇ ਗੁਰਦਾਸਪੁਰ ਦੀ ਖੁਸ਼ਪ੍ਰੀਤ ਕੌਰ ਨੇ ਸਿਲਵਰ ਮੈਡਲ ਹਾਸਲ ਕੀਤਾ। 45 ਤੋਂ 48 ਕਿਲੋ ਵਜ਼ਨ ਵਿਚ ਮੋਗਾ ਦੀ ਰਸ਼ਪਾਲ ਕੌਰ ਨੇ ਗੋਲਡ, ਸ਼ਹੀਦ ਭਗਤ ਸਿੰਘ ਨਗਰ ਦੀ ਆਮਨਾ ਨੇ ਸਿਲਵਰ ਮੈਡਲ ਜਿੱਤਿਆ।
48 ਤੋਂ 52 ਕਿਲੋ ਵਿਚ ਮੋਗਾ ਦੀ ਜਸਪਿੰਦਰ ਕੌਰ ਨੇ ਗੋਲਡ, ਸ਼ਹੀਦ ਭਗਤ ਸਿੰਘ ਨਗਰ ਦੀ ਸਨਾਲੀ ਨੇ ਸਿਲਵਰ ਮੈਡਲ ਹਾਸਲ ਕੀਤਾ।ਇਸੇ ਤਰ੍ਹਾਂ 52 ਤੋਂ 56 ਕਿਲੋ ਵਿਚ ਸ਼ਹੀਦ ਭਗਤ ਸਿੰਘ ਨਗਰ ਦੀ ਪੂਜਾ ਰਾਣੀ ਨੇ ਗੋਲਡ ਅਤੇ ਗੁਰਦਾਸਪੁਰ ਦੀ ਜੈਨਮ ਖਾਤਮ ਨੇ ਸਿਲਵਰ ਮੈਡਲ ਜਿੱਤਿਆ। 21 ਤੋਂ 40 ਸਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ 42 ਤੋਂ 45 ਕਿਲੋ ਭਾਰ ਵਿਚ ਸ਼ਹੀਦ ਭਗਤ ਸਿੰਘ ਨਗਰ ਦੀ ਅਮਰਪ੍ਰੀਤ ਕੌਰ ਨੇ ਗੋਲਡ, ਮੋਗਾ ਦੀ ਬਿਮਲਾ ਨੇ ਸਿਲਵਰ ਮੈਡਲ ਜਿੱਤਿਆ। 45 ਤੋਂ 48 ਕਿਲੋ ਵਿਚ ਜਲੰਧਰ ਦੀ ਪਲਵੀ ਨੇ ਗੋਲਡ, ਬਠਿੰਡਾ ਦੀ ਮਿਲਾਨੀ ਨੇ ਸਿਲਵਰ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ 48 ਤੋਂ 52 ਕਿਲੋ ਵਿਚ ਗੁਰਦਾਸਪੁਰ ਦੀ ਮੁਸਕਾਨ ਨੇ ਗੋਲਡ, ਪਟਿਆਲਾ ਦੀ ਸ਼ੁਭਦੀਪ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। 52 ਤੋਂ 56 ਕਿਲੋ ਵਿਚ ਪਟਿਆਲਾ ਦੇ ਹਿਮਾਂਸ਼ੂ ਸਿੰਗਲਾ ਨੇ ਗੋਲਡ ਅਤੇ ਮਾਨਸਾ ਦੀ ਸੁਮਿੱਤਰਾ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ।