5 Dariya News

ਭਗਵਾਨ ਸ੍ਰੀ ਰਾਮਚੰਦਰ ਦੇ ਮੰਦਰ ਨਿਰਮਾਣ ਦਾ ਰਖਿਆ ਗਿਆ ਨੀਂਹ ਪੱਥਰ

ਖਰੜ ਦੇ ਵਸਨੀਕਾਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

5 Dariya News

ਖਰੜ 15-Oct-2023

ਖਰੜ ਦੇ ਮਹਾਰਾਜਾ ਅੱਜ ਸਰੋਵਰ ਵਿਖੇ ਉਸਾਰੇ ਜਾ ਰਹੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਦਾ ਨੀਂਹ ਪੱਥਰ ਅੱਜ ਪੂਰੇ ਵਿਧੀ ਵਿਧਾਨ ਨਾਲ ਰੱਖਿਆ ਗਿਆ। ਇਸ ਮੌਕੇ ਸਭ ਤੋਂ ਪਹਿਲਾ ਪੂਜਾ ਹਵਨ ਕੀਤਾ ਗਿਆ । ਸ੍ਰੀ ਰਾਮ ਭਵਨ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਸਰਸਵਤੀ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਸ੍ਰੀ ਸੂਰਜ ਕੁਮਾਰ ਬਾਂਸਲ ਆਪਣੇ ਪਰਿਵਾਰ ਸਮੇਤ ਉਚੇਚੇ ਤੌਰ ਤੇ ਪਹੁੰਚੇ । ਇਸ ਮੌਕੇ ਰਾਜਨੈਤਿਕ ਪਾਰਟੀਆਂ ਦੇ ਵੱਖ-ਵੱਖ ਆਗੂ ਵੀ ਮੌਜੂਦ ਸਨ। 

ਸਮਾਗਮ ਦੀ ਸ਼ੁਰੂਆਤ ਸੁਪਰ ਸਟਾਰ ਸਿੰਗਰ ਸੀਜਨ 2 ਸੋਨੀ ਟੀਵੀ ਤੋਂ ਜੇਤੂ ਸਾਇਸਾ ਗੁਪਤਾ ਵੱਲੋਂ ਪ੍ਰਭੂ ਸ੍ਰੀ ਰਾਮ ਦਾ ਭਜਨ ਸੁਣਾਕੇ ਕੀਤੀ ਗਈ।ਜ਼ਿਕਰਯੋਗ ਹੈ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਮੰਦਿਰ ਦੇ ਨਿਰਮਾਣ ਮੌਕੇ ਖਰੜ ਨਿਵਾਸੀਆਂ ਵਿੱਚ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਰਾਜਸ਼ੀ ਆਗੂਆਂ ਅਤੇ ਸ਼ਹਿਰ ਨਿਵਾਸੀ ਮੌਜੂਦ ਸਨ। ਇਸ ਦੌਰਾਨ ਅਤੁੱਟ ਲੰਗਰ ਦਾ ਆਯੋਜਨ ਵੀ ਕੀਤਾ ਗਿਆ ਰਾਤ ਸਮੇਂ ਆਤਿਸ਼ਵਾਜੀ ਅਤੇ ਦੀਪਮਾਲਾ ਵੀ ਕੀਤੀ ਗਈ।ਇਸ ਮੌਕੇ ਕਮੇਟੀ ਦੇ ਆਹੁਦੇਦਾਰਾਂ ਵੱਲੋਂ ਦੱਸਿਆਂ ਗਿਆ ਕਿ ਮੰਦਰ ਨਿਰਮਾਣ ਦਾ ਕਾਰਜ਼ ਬਹੁਤ ਹੀ ਤੇਜੀ ਨਾਲ ਸ਼ੁਰੂ ਹੋ ਜਾਵੇਗਾ ਅਤੇ ਆਉਣ ਵਾਲੇ ਕੁਝ ਸਾਲਾਂ ਬਾਅਦ ਇਹ ਵਿਸ਼ਾਲ ਮੰਦਰ ਬਣ ਕੇ ਤਿਆਰ ਹੋ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਪ ਪਾਰਟੀ ਦੇ ਸਪੋਕਸ਼ਪਰਸ਼ਨ ਮਲਵਿੰਦਰ ਸਿੰਘ ਕੰਗ, ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ, ਭਾਜਪਾ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸੰਜੀਵ ਵਸ਼ੀਸ਼ਟ, ਸਾਬਕਾ ਮੈਂਬਰ ਲੋਕਸਭਾ ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਰਣਜੀਤ ਸਿੰਘ, ਬਸਪਾ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਹਰਭਜਨ ਸਿੰਘ ਬਜਹੇੜੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਓ.ਐਸ.ਡੀ ਲਖਵਿੰਦਰ ਕੌਰ ਗਰਚਾ, ਪੰਜਾਬ ਐਂਡ ਹਰਿਆਣਾ ਹੋਈਕੋਰਟ ਦੇ ਜੱਜ ਮਾਨਯੋਗ ਪੰਕਜ਼ ਜੈਨ, ਐਡੀਸ਼ਨਲ ਸਲੀਸਟਰ ਜਰਨਲ ਸੱਤਿਆ ਪਾਲ ਜੈਨ, ਲਲਿਤ ਜੈਨ ਆਈ.ਏ.ਐਸ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆ, ਸਿਆਸੀ, ਸਮਾਜਿਕ ਅਤੇ ਵਪਾਰਿਕ ਅਦਾਰਿਆਂ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।