5 Dariya News

ਟੀ ਐਮ ਟੀ ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ

ਸੈਕਰਡ ਸੋਲਜ਼ ਸਕੂਲ ਨੇ ਏਸ਼ੀਅਨ ਸਕੂਲ, ਦੇਹਰਾਦੂਨ ਨਾਲ ਹੋਏ ਸਖ਼ਤ ਮੁਕਾਬਲੇ ਵਿਚ ਤਿੰਨ ਅੰਕਾਂ ਨਾਲ ਜਿੱਤ ਹਾਸਿਲ ਕੀਤੀ

5 Dariya News

ਘੜੂੰਆਂ 14-Oct-2023

ਸੈਕਰਡ ਸੋਲਜ਼ ਸਕੂਲ ਵਿਚ ਆਯੋਜਿਤ ਕੀਤੀ ਜਾ ਰਹੀ ਕੌਮੀ ਟੀ ਐਮ ਟੀ ਇੰਟਰ-ਸਕੂਲ ਟੂਰਨਾਮੈਂਟ ਦੇ ਦੂਜੇ ਦਿਨ ਦੇਸ਼ ਭਰ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਮੈਚ ਦੇਖਣ ਨੂੰ ਮਿਲੇ। ਇਸ ਸਮਾਗਮ ਵਿਚ ਸਿੱਖਿਆ, ਖੇਡਾਂ ਅਤੇ ਸਥਾਨਕ ਸਰਕਾਰਾਂ ਦੇ ਖੇਤਰਾਂ ਦੇ ਨਾਮਵਰ ਮਹਿਮਾਨਾਂ ਨੇ ਸ਼ਿਰਕਤ ਕੀਤੀ।  ਇਸ ਦੌਰਾਨ ਪੂਰੇ ਦਿਨ ਦੇ ਮੁਕਾਬਲਿਆਂ ਵਿਚ ਸਭ ਤੋਂ ਰੁਮਾਂਚਿਤ ਅਤੇ ਫਸਵਾ ਮੁਕਾਬਲਾ ਲੜਕੀਆਂ ਦੇ ਵਰਗ ਵਿਚ ਸੈਕਰਡ ਸੋਲਜ਼ ਸਕੂਲ  ਅਤੇ ਏਸ਼ੀਅਨ ਸਕੂਲ, ਦੇਹਰਾਦੂਨ ਦੇ ਵਿਚਕਾਰ ਰਿਹਾ ਜਿਸ ਵਿਚ ਸੈਕਰਡ ਸੋਲਜ਼ ਸਕੂਲ  ਦੀ ਟੀਮ ਨੇ ਅੰਤ ਵਿਚ ਤਿੰਨ ਅੰਕਾਂ ਦੇ ਥੋੜੜੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ।

ਇਸ ਦੌਰਾਨ ਪੂਰਾ ਦਿਨ ਹੋਏ ਮੈਚਾਂ ਦੌਰਾਨ ਕੋਰਵਸ ਅਮਰੀਕਨ ਅਕੈਡਮੀ, ਮੁੰਬਈ (32) ਬਨਾਮ ਨਿਊ ਪਬਲਿਕ ਸਕੂਲ, ਚੰਡੀਗੜ੍ਹ (47),  ਲੜਕੀਆਂ ਦੇ ਵਰਗ ਵਿਚ ਏਸ਼ੀਅਨ ਸਕੂਲ, ਦੇਹਰਾਦੂਨ (63) ਬਨਾਮ ਨਿਊ ਪਬਲਿਕ ਸਕੂਲ, ਚੰਡੀਗੜ੍ਹ (55),  ਲੜਕਿਆਂ ਦੇ ਵਰਗ ਵਿਚ ਸੈਕਰਡ ਸੋਲਜ਼ ਸਕੂਲ (20) ਬਨਾਮ ਮਹਾਰਾਜਾ ਰਣਜੀਤ ਐੱਸ. ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ (42),  ਲੜਕਿਆਂ ਦੇ ਵਰਗ ਵਿਚ ਹੀ ਸੈਕਰਡ ਸੋਲਜ਼ ਸਕੂਲ (23) ਬਨਾਮ ਅਚਾਰਿਆਕੁਲਮ, ਹਰਿਦੁਆਰ (44),  ਲੜਕੀਆਂ ਦੇ ਵਰਗ ਵਿਚ ਲਾਰੈਂਸ ਸਕੂਲ, ਸਨਾਵਰ (30) ਬਨਾਮ ਪ੍ਰਤਾਪ ਵਰਲਡ ਸਕੂਲ, ਪਠਾਨਕੋਟ (02),  ਲੜਕਿਆਂ ਦੇ ਵਰਗ ਵਿਚ ਕੋਰਵਸ ਅਮਰੀਕਨ ਅਕੈਡਮੀ, ਮੁੰਬਈ (71) ਬਨਾਮ ਬਿਸ਼ਪ ਕਾਟਨ ਸਕੂਲ, ਸ਼ਿਮਲਾ (15),  ਲੜਕਿਆਂ ਦੇ ਵਰਗ ਵਿਚ ਲਾਰੈਂਸ ਸਕੂਲ, ਸਨਾਵਰ (28) ਬਨਾਮ ਏਸ਼ੀਅਨ ਸਕੂਲ, ਦੇਹਰਾਦੂਨ (38),  ਲੜਕਿਆਂ ਦੇ ਵਰਗ ਵਿਚ ਨਿਊ ਪਬਲਿਕ ਸਕੂਲ, ਚੰਡੀਗੜ੍ਹ (52) ਬਨਾਮ ਪ੍ਰਤਾਪ ਵਰਲਡ ਸਕੂਲ, ਪਠਾਨਕੋਟ (21) ਲੜਕੀਆਂ ਦੇ ਵਰਗ ਵਿਚ ਕੋਰਵਸ ਅਮਰੀਕਨ ਅਕੈਡਮੀ, ਮੁੰਬਈ (44) ਬਨਾਮ ਕੇ.ਵੀ. ਉੱਚਾ ਮੈਦਾਨ, ਜ਼ੀਰਕਪੁਰ (08) ਨੇ ਪੁਆਇੰਟ ਹਾਸਿਲ ਕੀਤੇ।

ਸਕੂਲ ਦੇ ਡਾਇਰੈਕਟਰ ਗੁਰਪਾਲ ਸਿੰਘ ਭੱਟੀ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧਦਾ ਜਾ ਰਿਹਾ ਹੈ, ਤਿਉਂ-ਤਿਉਂ ਭਾਗ ਲੈਣ ਵਾਲੇ ਸਕੂਲਾਂ ਵਿਚ ਉਤਸ਼ਾਹ ਅਤੇ ਆਪਸੀ ਸਾਂਝ ਵਧਦੀ ਜਾ ਰਹੀ ਹੈ।