5 Dariya News

ਸੈਕਰਡ ਸੋਲਸ ਸਕੂਲ ਵਿਖੇ ਨੈਸ਼ਨਲ ਠਾਕੁਰ ਮੈਮੋਰੀਅਲ ਟਰਾਫ਼ੀ-23 ਦੀ ਹੋਈ ਸ਼ੁਰੂਆਤ

ਪਹਿਲੇ ਦਿਨ ਲੜਕੀਆਂ ਦੇ ਵਰਗ ਵਿਚ ਆਚਾਰਿਆਕੁਲਮ ਹਰਿਦੁਆਰ ਨੇ ਏਸ਼ੀਅਨ ਸਕੂਲ ਦੇਹਰਾਦੂਨ ਨੂੰ 29/16 ਦੇ ਸਕੋਰ ਨਾਲ ਹਰਾਇਆ

5 Dariya News

ਘੜੂੰਆਂ 13-Oct-2023

ਸੈਕਰਡ ਸੋਲਜ਼ ਸਕੂਲ, ਘੜੂਆਂ ਵੱਲੋਂ ਦੇਸ਼ ਭਰ ਤੋਂ ਉੱਤਮ ਖੇਡ ਪ੍ਰਤਿਭਾਵਾਂ ਨੂੰ ਉਭਾਰਨ ਦੇ ਮੰਤਵ ਨਾਲ ਪੰਜਵਾ ਆਲ ਇੰਡੀਆ ਇੰਟਰ-ਸਕੂਲ ਬਾਸਕਟਬਾਲ ਟੂਰਨਾਮੈਂਟ, ਠਾਕੁਰ ਮੈਮੋਰੀਅਲ ਟਰਾਫ਼ੀ 2023 ਕੈਂਪਸ ਵਿਚ ਕਰਵਾਇਆ। ਪਹਿਲੇ ਦਿਨ ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਮਨਬੀਰ ਬਰਾੜ ਅਤੇ ਡਾਇਰੈਕਟਰ ਗੁਰਪਾਲ ਸਿੰਘ ਭੱਟੀ ਨੇ ਕੀਤਾ। ਇਸ ਸਮੇਂ ਮੁੱਖ ਮਹਿਮਾਨ ਅਰਪਿਤ ਸ਼ੁਕਲਾ (ਏ.ਡੀ.ਜੀ.ਪੀ.) ਲਾਅ ਐਂਡ ਆਰਡਰ, ਪੰਜਾਬ ਸਨ। ਜਿਨ੍ਹਾਂ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿਚ ਆਪਣੇ ਭਾਵਪੂਰਨ ਅਤੇ ਸੂਝਵਾਨ ਸ਼ਬਦਾਂ ਨਾਲ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।

ਇਸ ਮੌਕੇ ਤੇਜ ਦੀਪ ਸਿੰਘ ਸੈਣੀ ਪੀ.ਸੀ.ਐੱਸ., ਪੰਜਾਬ, ਵਰਿੰਦਰ ਸਿੰਘ ਬਰਾੜ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ, ਡੀ.ਐੱਸ.ਪੀ ਬਿਕਰਮਜੀਤ ਸਿੰਘ ਬਰਾੜ, ਅਤੇ ਪਰਮਿੰਦਰ ਸਿੰਘ ਐੱਸ.ਪੀ., ਜਲੰਧਰ ਦੀ ਹਾਜ਼ਰੀ ਖ਼ਾਸ ਤੋਰ ਤੇ ਹਾਜ਼ਰੀ ਭਰੀ।ਸ਼ੁਰੂਆਤੀ ਦਿਨ ਪਹਿਲਾ ਮੈਚ ਬਾਸਕਟਬਾਲ ਕੋਰਟ 'ਤੇ ਸੈਕਰਡ ਸੋਲਸ ਸਕੂਲ ਅਤੇ ਬਿਸ਼ਪ ਕਾਟਨ ਸਕੂਲ, ਸ਼ਿਮਲਾ ਦੀਆਂ ਟੀਮਾਂ ਨੇ ਆਪਣੀ ਖੇਡ ਪ੍ਰਤਿਭਾ ਦਾ ਦਿਲਚਸਪ ਪ੍ਰਦਰਸ਼ਨ ਕੀਤਾ। ਜਿਸ ਵਿਚ ਸੈਕਰਡ ਸੋਲਜ਼ ਸਕੂਲ 25/14 ਦੇ ਸਕੋਰ ਨਾਲ ਜੇਤੂ ਰਿਹਾ।

ਇਸੇ ਤਰਾਂ ਆਚਾਰਿਆਕੁਲਮ ਹਰਿਦੁਆਰ ਨੇ ਲੜਕੀਆਂ ਦੇ ਵਰਗ ਵਿਚ ਏਸ਼ੀਅਨ ਸਕੂਲ ਦੇਹਰਾਦੂਨ ਨਾਲ ਮੁਕਾਬਲਾ ਵੀ ਰੁਮਾਂਚਿਤ ਰਿਹਾ, ਜਿਸ ਵਿਚ ਆਚਾਰਿਆਕੁਲਮ ਨੇ 29/16 ਦੇ ਸਕੋਰ ਨਾਲ ਜਿੱਤ ਪ੍ਰਾਪਤ ਕੀਤੀ। ਜਦ ਕਿ ਲੜਕਿਆਂ ਦੇ ਵਰਗ ਵਿਚ  ਪ੍ਰਤਾਪ ਵਰਲਡ ਸਕੂਲ, ਪਠਾਨਕੋਟ ਨੇ ਏਸ਼ੀਅਨ ਸਕੂਲ ਦੇਹਰਾਦੂਨ ਵਿਰੁੱਧ ਖੇਡਿਆ, ਜਿਸ ਵਿਚ ਏਸ਼ੀਅਨ ਸਕੂਲ ਨੇ 58/19 ਨਾਲ ਜਿੱਤ ਦਰਜ ਕੀਤੀ।

ਇੱਕ ਹੋਰ ਫਸਵੇਂ ਮੈਚ ਵਿਚ, ਕੋਰਵਸ ਅਮਰੀਕਨ ਅਕੈਡਮੀ ਮੁੰਬਈ ਨੇ ਮਹਾਰਾਜਾ ਰਣਜੀਤ ਐੱਸ. ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਨੂੰ 56/20 ਫ਼ਰਕ ਨਾਲ ਮੈਚ ਜਿੱਤ ਲਿਆ। ਸਕੂਲ ਦੇ ਡਾਇਰੈਕਟਰ ਗੁਰਪਾਲ ਸਿੰਘ ਭੱਟੀ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਨਾਲ ਨੌਜਵਾਨਾਂ ਵਿਚ ਖੇਡ ਪ੍ਰਤੀ ਪਿਆਰ ਅਤੇ ਹੋਰ ਉਤਸ਼ਾਹ ਪੈਦਾ ਹੋਣ ਦੀ ਉਮੀਦ ਹੈ। ਇਸ ਦੌਰਾਨ ਸਭ ਮੈਚਾਂ ਵਿਚ ਟੀਮਾਂ ਦੇ ਬੇਮਿਸਾਲ ਹੁਨਰ ਅਤੇ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਸੀ