5 Dariya News

ਡਿਪਟੀ ਕਮਿਸ਼ਨਰ ਨੇ ਸੀ.ਆਰ.ਪੀ.ਐਫ. ਦੀ ਵੁਮੈਨ ਬਾਈਕ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

5 Dariya News

ਅੰਮ੍ਰਿਤਸਰ 11-Oct-2023

ਕੇਂਦਰੀ ਰਿਜ਼ਰਵ ਪੁਲਿਸ ਬਲ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੇ ਸਹਿਯਗੋ ਨਾਲ ਨਾਰੀ ਸ਼ਸ਼ਕਤੀਕਰਨ ਅਤੇ ਰਾਸ਼ਟਰੀ ਏਕਤਾ ਨੂੰ ਵਧਾਉਣ ਅਤੇ ਨਾਰੀ ਸ਼ਕਤੀ ਪ੍ਰਤੀ ਲੋਕਾਂ ਦੇ ਦ੍ਰਿਸ਼ਟੀਕੋਣ ਵਿੱਚ ਬਦਾਲਾਵ ਲਈ ਸੀ.ਆਰ.ਪੀ.ਐਫ. ਪ੍ਰਤੀ 50 ਯਸ਼ਵਨੀ ਵਿਰਾਂਗਨਾ ਵਲੋਂ ਇਕ ਮੋਟਰਸਾਈਕਲ ਰੈਲੀ ‘‘ਇਕ ਭਾਰਤ ਸ਼੍ਰੇਠ ਭਾਰਤ’’ ਦੀ ਥੀਮ ਤੋਂ ਸ੍ਰੀਨਗਰ ਤੋਂ ਸ਼ੁਰੂ ਹੋ ਕੇ 8 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਪੁਜੀ ਸੀ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਹਰੀ ਝੰਡੀ ਦੇ ਕੇ ਜਲੰਧਰ ਲਈ ਰਵਾਨਾ ਕੀਤਾ। ਇਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਮਹੀਲਾ ਬਾਈਕਰਜ਼ ਅਤੇ ਸੀ.ਆਰ.ਪੀ.ਐਫ. ਬੈਂਡ ਨੂੰ ਸਮਰਿਤੀ ਚਿੰਨ੍ਹ ਭੇਂਟ ਕੀਤੇ ਗਏ।

ਸ੍ਰੀ ਤਲਵਾੜ ਨੇ ਦੱਸਿਆ ਕਿ ਇਸ ਰੈਲੀ ਵਿੱਚ ਸੀ.ਆਰ.ਪੀ.ਐਫ. ਦੀ ਮਹਿਲਾ ਬੈਂਡ ਵੀ ਸ਼ਾਮਲ ਹੈ। ਇਸ ਬੈਂਡ ਵਲੋਂ ਨਵੇਂ ਦਿੱਲੀ ਵਿਖੇ ਹੋਏ ਗਣਤੰਤਰ ਪਰੇਡ ਵਿੱਚ ਹਿੱਸਾ ਵੀ ਲਿਆ ਗਿਆ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੀਆਂ ਔਰਤਾਂ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਨ ਅਤੇ ਦੇਸ਼ ਦੇ ਤਰੱਕੀ ਵਿੱਚ ਇਨਾਂ ਦਾ ਅਹਿਮ ਯੋਗਦਾਨ ਹੈ। ਉਨਾਂ ਦੱਸਿਆ ਕਿ ਇਹ ਰੈਲੀ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਇਸਤਰੀ ਸ਼ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ। ਉਨਾਂ ਦੱਸਿਆ ਕਿ ਇਹ ਰੈਲੀ 31 ਅਕਤੂਬਰ 2023 ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਲੋਹ ਪੁਰਸ਼ ਸ: ਵਲੱਬਭਾਈ ਪਟੇਲ ਦੀ ਜਯੰਤੀ ਤੇ ਸਟੈਚੂ ਆਫ਼ ਯੂਨਿਟੀ ਗੁਜ਼ਰਾਤ ਵਿਖੇ ਪੁੱਜੇਗੀ।

ਇਸ ਮੌਕੇ ਸੀ.ਆਰ.ਪੀ.ਐਫ. ਦੇ ਕਮਾਂਡੈਂਟ ਸ੍ਰੀ ਬ੍ਰਿਜ ਲਾਲ , ਸ੍ਰੀ ਅਜੈ ਕੁਮਾਰ ਮਿਸ਼ਰਾ, ਸ੍ਰੀਮਤੀ ਕੁਲਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫ਼ਸਰ, ਖੁਸ਼ਮੀਤ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰਈਆ, ਸ੍ਰੀ ਜਸਪ੍ਰੀਤ ਸਿੰਘ ਬਾਲ ਵਿਕਾਸ ਪ੍ਰੋਜੈਕਟ ਅੰਮ੍ਰਿਤਸਰ, ਸ੍ਰੀਮਤੀ ਨਵਰੀਤ ਕੌਰ ਆਂਗਣਵਾੜੀ ਵਰਕਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।