ਡੀ.ਸੀ. ਫਰੀਦਕੋਟ ਵਿਨੀਤ ਕੁਮਾਰ ਵੱਲੋਂ ਉਦਯੋਗਿਕ ਫੋਕਲ ਪੁਆਇੰਟ ਕੋਟਕਪੂਰਾ ਦਾ ਦੌਰਾ
5 Dariya News
ਫਰੀਦਕੋਟ 11-Oct-2023
ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਕੋਟਕਪੂਰਾ ਵਿਖੇ ਸਥਿਤ ਉਦਯੋਗਿਕ ਫੋਕਲ ਪੁਆਇੰਟ ਦਾ ਦੌਰਾ ਕਰਦੇ ਹੋਏ ਫੋਕਲ ਪੁਆਇੰਟ ਕੋਟਕਪੂਰਾ ਦੇ ਨੁਮਾਇੰਦਿਆਂ/ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਜਿਸ ਵਿੱਚ ਸ਼੍ਰੀ ਸੁਖਮਿੰਦਰ ਸਿੰਘ ਰੇਖੀ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਨੇ ਬਤੌਰ ਕਨਵੀਨਰ ਰੋਲ ਅਦਾ ਕੀਤਾ। ਇਸ ਮੌਕੇ ਉਦਯੋਗਪਤੀਆਂ ਨੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਜਿਵੇਂ ਕਿ ਸੜਕਾਂ ਸਬੰਧੀ, ਸੀਵਰੇਜ ਸਬੰਧੀ, ਗੰਦੇ ਪਾਣੀ ਸਬੰਧੀ, ਸੁਰੱਖਿਆ ਸਬੰਧੀ, ਸਟਰੀਟ ਲਾਈਟਾਂ ਸਬੰਧੀ ਆਦਿ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੀਵਰੇਜ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਦੀ ਪਾਈਪ ਲਾਈਨ ਨੂੰ ਜੋੜਨ ਦਾ ਜੋ ਕੰਮ ਹੈ ਉਸ ਨੂੰ ਜਲਦ ਤੋਂ ਜਲਦ ਨੇਪਰੇ ਚਾੜਿਆ ਜਾਵੇ । ਉਨ੍ਹਾਂ ਸੁਰੱਖਿਆ ਦੇ ਮੱਦੇਨਜਰ ਪੁਲਸ ਵਿਭਾਗ ਨੂੰ ਇੱਕ ਅਸਥਾਈ ਚੌਂਕੀ ਫੋਕਲ ਪੁਆਇੰਟ ਵਿੱਚ ਲਗਾਉਣ ਦੀ ਸਖਤੀ ਨਾਲ ਹਦਾਇਤ ਕੀਤੀ ਗਈ। ਉਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਹਦਾਇਤ ਕੀਤੀ ਤਾਂ ਜੋ ਉਦਯੋਗਪਤੀ ਆਪਣਾ ਉਦਯੋਗ ਚਲਾ ਸਕਣ ਅਤੇ ਇਸਦੇ ਨਾਲ ਹੀ ਹੋਰ ਵੀ ਨਵੇਂ ਉੱਦਮੀ ਵੀ ਜਿਲ੍ਹੇ ਵਿੱਚ ਆ ਸਕਣ। ਇਸ ਮੌਕੇ ਫੋਕਲ ਪੁਆਇੰਟ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।
ਇਸ ਮੌਕੇ ਸੀਵਰੇਜ ਬੋਰਡ ਦੇ ਗੁਰਪਾਲ ਸਿੰਘ, ਦੀਪਕ ਕੁਮਾਰ ਐਸ.ਡੀ.ਓ. ਪੀ.ਐਸ.ਆਈ.ਈ.ਸੀ., ਭੁਪਿੰਦਰ ਪਾਲ ਸਿੰਘ ਐਕਸ.ਈ.ਐਨ., ਮਨਦੀਪ ਸਿੰਘ ਐਸ.ਡੀ.ਓ. ਫਰੀਦਕੋਟ ਕਨਾਲ ਡੀਵਿਜਨ, ਪਰਗਟ ਸਿੰਘ ਜੇ.ਈ., ਵਿਕਾਸ ਸ਼ਰਮਾ ਬੀ.ਡੀ.ਪੀ.ਓ ਦਫਤਰ, ਰਾਜਬਿੰਦਰ ਸਿੰਘ ਪੀ.ਐਸ.ਆਈ.ਈ.ਸੀ. ਚੰਡੀਗੜ੍ਹ, ਮਨਪ੍ਰੀਤ ਸਿੰਘ ਪੰਚਾਇਤ ਸੱਕਤਰ, ਗੁਰਮੇਲ ਸਿੰਘ ਸੰਧੂ ਐਸ.ਐਚ.ਓ. ਕੋਟਕਪੂਰਾ,ਫੋਕਲ ਪੁਆਇੰਟ ਕੋਟਕਪੂਰਾ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਿਸ਼ਾਲ ਗੋਇਲ, ਸ਼੍ਰੀ ਸ਼ੀਤਲ ਗੋਇਲ, ਸ਼੍ਰੀ ਵਿਪਨ ਕੁਮਾਰ, ਸ਼੍ਰੀ ਜਗਮੋਹਨ ਜਿੰਦਲ, ਸ਼੍ਰੀ ਕਰਨ ਅਰੋੜਾ, ਸ਼੍ਰੀ ਸ਼ੀਤਲ ਗੋਇਲ, ਸ਼੍ਰੀ ਅਨਕੁਰ ਗੋਇਲ, ਸ਼੍ਰੀ ਅਕਾਸ਼ ਮਹੇਸ਼ਵਰੀ ਅਤੇ ਸ਼੍ਰੀ ਅਭਿਕ ਗੋਇਲ ਜੀ, ਅਤੇ ਹੋਰ ਉੱਦਮੀ ਹਾਜ਼ਰ ਸਨ।