5 Dariya News

ਚਿਤਕਾਰਾ ਯੂਨੀਵਰਸਿਟੀ ਵੱਲੋਂ ਟੈਲੀ ਸਲਿਊਸ਼ਨਜ਼ ਦੇ ਸੰਸਥਾਪਕ ਭਰਤ ਗੋਇਨਕਾ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ

ਤਕਨਾਲੋਜੀ ਅਤੇ ਕਾਰੋਬਾਰ ਵਿੱਚ ਬੇਮਿਸਾਲ ਯੋਗਦਾਨ ਲਈ ਦਿੱਤੀ ਡੀ ਲਿੱਟ ਦੀ ਆਨਰੇਰੀ ਉਪਾਧੀ

5 Dariya News

ਬਨੂਡ਼/ਰਾਜਪੁਰਾ 06-Oct-2023

ਸਿੱਖਿਆ ਦੇ ਖੇਤਰ ਵਿੱਚ ਉੱਤਮਤਾ ਦੀ ਰੋਸ਼ਨੀ ਵਜੋਂ ਜਾਣੀ ਜਾਂਦੀ ਚਿਤਕਾਰਾ ਯੂਨੀਵਰਸਿਟੀ ਨੇ ਟੈਲੀ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਉਪ ਚੇਅਰਪਰਸਨ ਸ੍ਰੀ ਭਰਤ ਗੋਇਨਕਾ ਨੂੰ ਡਾਕਟਰ ਆਫ਼ ਲਿਟਰੇਚਰ ਦੀ ਵੱਕਾਰੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਹੈ। ਟੈਲੀ ਸਲਿਊਸ਼ਨਜ਼ ਭਾਰਤ ਦੀ ਮੋਹਰੀ ਬਿਜ਼ਨਸ ਮੈਨੇਜਮੈਂਟ ਵਪਾਰ ਪ੍ਰਬੰਧਨ ਸਾਫ਼ਟਵੇਅਰ ਪ੍ਰਦਾਤਾ ਕੰਪਨੀ ਹੈ। ਇਹ ਪੁਰਸਕਾਰ ਸ਼੍ਰੀ ਗੋਇਨਕਾ ਦੇ ਅਸਾਧਾਰਨ ਯੋਗਦਾਨ, ਪਰਿਵਰਤਨਸ਼ੀਲ ਪ੍ਰਭਾਵ ਅਤੇ ਤਕਨਾਲੋਜੀ ਅਤੇ ਕਾਰੋਬਾਰ ਦੇ ਖੇਤਰਾਂ ਵਿੱਚ ਦ੍ਰਿਡ਼ ਸਮਰਪਣ ਨੂੰ ਮਾਨਤਾ ਦਿੰਦਾ ਹੈ।

ਭਾਰਤੀ ਸਾਫਟਵੇਅਰ ਉਤਪਾਦ ਉਦਯੋਗ ਦੇ ਪਿਤਾਮਾ ਦੇ ਰੂਪ ਵਿੱਚ  ਵਿਖਿਆਤ ਅਤੇ 2011 ਵਿੱਚ ਨਾਸਕਾਮ ਦੁਆਰਾ ਵਕਾਰੀ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਸ਼੍ਰੀ ਗੋਇਨਕਾ ਤਕਨਾਲੋਜੀ ਖੇਤਰ ਵਿੱਚ ਨਵੀਨਤਾ ਅਤੇ ਉੱਦਮਤਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਹਨ। ਟੈਲੀ ਸਲਿਊਸ਼ਨਜ਼ ਦੇ ਸੰਸਥਾਪਕ ਵਜੋਂ, 7.2 ਮਿਲੀਅਨ ਤੋਂ ਵੱਧ ਸਾਲਾਨਾ ਗਲੋਬਲ ਉਪਭੋਗਤਾ ਆਧਾਰ ਦੇ ਨਾਲ ਉਨ੍ਹਾਂ ਵਪਾਰ ਪ੍ਰਬੰਧਨ ਸਾਫਟਵੇਅਰ ਉਤਪਾਦਾਂ ਵਿੱਚ ਲੈਂਡਸਕੇਪ ਕ੍ਰਾਂਤੀ ਲਿਆਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਅਸ਼ੋਕ ਕੇ ਚਿਤਕਾਰਾ ਅਤੇ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਵੱਲੋਂ ਯੂਨੀਵਰਸਿਟੀ ਵਿਖੇ ਹੋਈ ਸ਼ਾਨਦਾਰ ਕਨਵੋਕੇਸ਼ਨ ਮੌਕੇ ਸ੍ਰੀ ਗੋਇਨਕਾ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ।

ਮਿਸਟਰ ਗੋਇਨਕਾ ਦੀ ਯਾਤਰਾ 1984 ਵਿੱਚ ਸ਼ੁਰੂ ਹੋਈ, ਜਦੋਂ ਉਸ ਨੂੰ ਆਪਣੇ ਪਿਤਾ ਤੋਂ ਤੋਹਫ਼ੇ ਵਜੋਂ ਇੱਕ ਆਈਬੀਐਮ ਪੀਸੀ ਪ੍ਰਾਪਤ ਹੋਇਆ। ਇਸ ਉਪਹਾਰ ਨਾਲ ਇੱਕ ਤਕਨੀਕੀ ਕ੍ਰਾਂਤੀ ਦੀ ਸ਼ੁਰੂਆਤ ਹੋਈ, ਜਿਸ ਨੇ ਵਿਸ਼ਵ ਭਰ ਵਿੱਚ ਲੱਖਾਂ ਐਮਐਸਐਮਈ ਨੂੰ ਪ੍ਰਭਾਵਿਤ ਕੀਤਾ। ਉਸ ਦੀ ਖੋਜ ਨੇ ‘‘ਦਿ ਅਕਾਊਂਟੈਂਟ” ਨੂੰ ਜਨਮ ਦਿੱਤਾ, ਜੋ ਕਿ ਗੁੰਝਲਦਾਰ ਕੋਡਿੰਗ ਤੋਂ ਰਹਿਤ ਇੱਕ ਇਨਕਲਾਬੀ ਲੇਖਾਕਾਰੀ ਸਾਫ਼ਟਵੇਅਰ ਹੈ, ਜੋ ਬਾਅਦ ਵਿੱਚ 1999 ਵਿੱਚ ਟੈਲੀ ਸਲਿਊਸ਼ਨਜ਼ ਵਜੋਂ ਵਿਕਸਿਤ ਹੋਇਆ। ਜਲਦੀ ਹੀ, ‘‘ਟੈਲੀਈਆਰਪੀ 9, ਦੁਨੀਆਂ ਦਾ ਪਹਿਲਾ ਸਮਕਾਲੀ ਬਹੁ-ਭਾਸ਼ੀ ਅਕਾਊਂਟਿੰਗ ਅਤੇ ਇਨਵੈਂਟਰੀ ਸੌਫਟਵੇਅਰ ਬਣਨ ਜਾ ਰਿਹਾ ਹੈ ਜਦੋਂ ਕਿ ਕੰਪਨੀ ਦੀ ਨਵੀਨਤਮ ਪੇਸ਼ਕਸ਼ ਟੈਲੀ ਪ੍ਰਾਈਮ ਉਪਭੋਗਤਾ-ਅਨੁਕੂਲ ਇੰਟਰਫੇਸ ਤਕਨੀਕ ਨਾਲ ਉਦਯੋਗ ਜਗਤ ਦੇ ਮਿਆਰਾਂ ਨੂੰ ਸੈੱਟ ਕਰਦੀ ਰਹੇਗੀ। 

ਸ਼੍ਰੀ ਗੋਇਨਕਾ ਦੀ ਗਤੀਸ਼ੀਲ ਅਗਵਾਈ ਹੇਠ ਟੈਲੀ ਸਲਿਊਸ਼ਨਜ਼ ਐਸਐਮਈ ਤੋਂ ਲੈ ਕੇ ਇੱਕ ਸਧਾਰਨ ਲੇਖਾ ਪੈਕੇਜ ਤੋਂ ਇੱਕ ਵਿਆਪਕ ਕਾਰੋਬਾਰ ਤੱਕ ਸਾਰੇ ਆਕਾਰਾਂ ਅਤੇ ਕਿਸਮਾਂ ਦੇ ਉੱਦਮਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ। ਆਨਰੇਰੀ ਡਿਗਰੀ ਪ੍ਰਾਪਤ ਕਰਦੇ ਹੋਏ, ਸ਼੍ਰੀ ਭਰਤ ਗੋਇਨਕਾ ਨੇ ਕਿਹਾ, ‘‘ਚਿਤਕਾਰਾ ਵਰਗੀ ਵਕਾਰੀ ਯੂਨੀਵਰਸਿਟੀ ਤੋਂ ਸਾਹਿਤ ਦੀ ਆਨਰੇਡੀ ਡਾਕਟਰੇਟ ਉਪਾਧੀ ਪ੍ਰਾਪਤ ਕਰਕੇ ਮੈਂ ਸੱਚਮੁੱਚ ਨਿਮਰ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਟੈਲੀ ਦੀ ਕਹਾਣੀ ਦਾ ਹਿੱਸਾ ਬਣਨ ਅਤੇ ਇਸ ਦੀ ਸਫ਼ਲਤਾ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। 

ਉਨ੍ਹਾਂ ਕਿਹਾ ਕਿ ਇਹ ਵੀ ਮੇਰੇ ਲਈ ਵੱਡੇ ਸੁਭਾਗ ਦੀ ਗੱਲ ਹੈ ਕਿ ਲਈ ਮੈਨੂੰ ਚਿਤਕਾਰਾ ਯੂਨੀਵਰਸਿਟੀ ਵਿਖੇ ਮਾਣਯੋਗ ਫੈਕਲਟੀ ਅਤੇ ਹੁਸ਼ਿਆਰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਪਾ੍ਰਪਤ ਹੋਇਆ ਹੈ। ਚਿਤਕਾਰਾ ਯੂਨੀਵਰਸਿਟੀ, ਪੰਜਾਬ ਦੇ ਚਾਂਸਲਰ ਡਾ: ਅਸ਼ੋਕ ਕੇ ਚਿਤਕਾਰਾ ਨੇ ਕਿਹਾ ਕਿ ਸ੍ਰੀ ਭਰਤ ਗੋਇਨਕਾ ਦੀ ਇੱਕ ਮੋਹਰੀ ਅਤੇ ਨਵੀਨਤਾਕਾਰੀ ਵਿਰਾਸਤ ਭਵਿੱਖ ਦੀਆਂ ਪੀਡ਼੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਸ ਤੋਂ ਬਿਨ੍ਹਾਂ ਉਹ ਸਾਡੇ ਦੇਸ਼ ਅਤੇ ਸੰਸਾਰ ਲਈ ਉੱਜਲ ਅਤੇ ਨਵੀਨਤਾਕਾਰੀ ਹੋਣ ਲਈ ਮਾਰਗ ਦਰਸ਼ਨ ਕਰਦਾ ਰਹੇਗਾ। 

ਭਾਰਤੀ ਸਾਫਟਵੇਅਰ ਉਤਪਾਦ ਉਦਯੋਗ, ਤਕਨੀਕੀ ਨਵੀਨਤਾ ਵਡਮੁੱਲੇ ਯੋਗਦਾਨ ਅਤੇ ਉੱਦਮੀ ਅਗਵਾਈ ਲਈ ਚਿਤਕਾਰਾ ਯੂਨੀਵਰਸਿਟੀ ਸ਼੍ਰੀ ਭਰਤ ਗੋਇਨਕਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਉਸ ਨੂੰ ਇਹ ਆਨਰੇਰੀ ਡਾਕਟਰੇਟ ਦੀ ਉਪਾਧੀ ਪ੍ਰਦਾਨ ਕਰਦੀ ਹੈ। ਚਿਤਕਾਰਾ ਯੂਨੀਵਰਸਿਟੀ, ਪੰਜਾਬ ਦੇ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਸ੍ਰੀ ਗੋਇਨਕਾ ਦੇ ਸਾਫਟਵੇਅਰ ਉਤਪਾਦ ਉਦਯੋਗ ਵਿੱਚ ਬੇਮਿਸਾਲ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਕਨੀਕੀ ਨਵੀਨਤਾ ਵਿੱਚ ਵੀ ਉਨ੍ਹਾਂ ਦੇ ਡੂੰਘਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੋਇਨਕਾ ਦੀ ਨਵੀਨਤਾ ਦੇ ਖੇਤਰ ਦੀ ਅਣਥੱਕ ਕੋਸ਼ਿਸ਼ ਨੇ ਤਕਨਾਲੋਜੀ ਵਿੱਚ ਇਨਕਲਾਬ ਲਿਆ ਦਿੱਤਾ ਹੈ। ਅਸੀਂ ਉਸ ਦੀ ਭਾਵਨਾ ਦਾ ਸਨਮਾਨ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਭਵਿੱਖ ਲਈ ਉਸ ਦੀ ਵਿਰਾਸਤ ਅਣਗਣਿਤ ਲੋਕਾਂ ਨੂੰ ਪ੍ਰੇਰਿਤ ਕਰੇਗੀ। 

ਉਨ੍ਹਾਂ ਕਿਹਾ ਸ਼੍ਰੀ ਗੋਇਨਕਾ ਦੇ ਬੇਮਿਸਾਲ ਯੋਗਦਾਨ ਨੇ ਉਨ੍ਹਾਂ ਨੂੰ ਵੱਕਾਰੀ ਪਦਮ ਸਮੇਤ ਕਈ ਪੁਰਸਕਾਰ ਦਿਵਾਏ ਹਨ। ਉਨ੍ਹਾਂ ਦੱਸਿਆ ਕਿ ਪਦਮ ਸਿਰੀ ਐਵਾਰਡ ਭਾਰਤ ਦਾ ਚੌਥਾ-ਸਭ ਤੋਂ ਉੱਚਾ ਨਾਗਰਿਕ ਸਨਮਾਨ ਹੈ, ਜਿਸ ਰਾਹੀਂ ਵਪਾਰ ਅਤੇ ਉਦਯੋਗ ’ਤੇ ਉਸਦੇ ਸ਼ਾਨਦਾਰ ਪ੍ਰਭਾਵ ਨੂੰ ਸਵੀਕਾਰ ਕੀਤਾ ਗਿਆ। ਉਸ ਦੀ ਦੂਰਅੰਦੇਸ਼ੀ ਲੀਡਰਸ਼ਿਪ ਨੇ ਨਾ ਸਿਰਫ ਤਕਨਾਲੋਜੀ ਉਦਯੋਗ ਨੂੰ ਬਦਲਿਆ ਹੈ, ਬਲਕਿ ਅਣਗਿਣਤ ਲੋਕਾਂ ਨੂੰ ਉਨ੍ਹਾਂ ਦੇ ਕਾਰੋਬਾਰ ਵਧਣ-ਫੁਲਣ ਲਈ ਅਨੇਕਾਂ ਸ਼ਕਤੀਆਂ ਵੀ ਦਿੱਤੀਆਂ ਹਨ।