5 Dariya News

ਨਿਰੰਕਾਰੀ ਮਿਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

ਚੰਡੀਗੜ੍ਹ ਚ 253 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖੂਨਦਾਨ

5 Dariya News

ਚੰਡੀਗੜ੍ਹ 01-Oct-2023

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਅਸ਼ੀਰਵਾਦ ਨਾਲ ਅੱਜ ਸਥਾਨਕ ਸੈਕਟਰ 30 ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ(ਨਿਰੰਕਾਰੀ ਮਿਸ਼ਨ ਦੇ ਸਮਾਜ ਕਲਿਆਣ ਵਿਭਾਗ ) ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ 253 ਨਿਰੰਕਾਰੀ ਸ਼ਰਧਾਲੂਆਂ ਨੇ ਖੂਨਦਾਨ ਕੀਤਾ ਜਿਸ ਵਿੱਚ 17 ਮਹਿਲਾਵਾਂ ਸ਼ਾਮਿਲ ਰਹੀਆਂ  ਨੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ ਦਿੱਤਾ। ਇਹ ਖੂਨਦਾਨ  ਕੈਂਪ ਦਾ ਉਦਘਾਟਨ ਇੱਥੇ ਦੇ ਜੋਨਲ ਇੰਚਾਰਜ ਸ੍ਰੀ ਓਪੀ ਨਿਰੰਕਾਰੀ ਜੀ ਨੇ ਆਪਣੇ ਘਰ ਕਮਲਾਂ ਨਾਲ ਕੀਤਾ।  ਉਨਾਂ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਪ੍ਰੇਰਕ ਸੰਦੇਸ਼ ਦੀ ਯਾਦ  ਦਿਵਾਉਂਦੇ ਹੋਏ ਕਿਹਾ ਕਿ ਖੂਨ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਵਗਣਾ ਚਾਹੀਦਾ ਹੈ।  

ਖੂਨ ਦਾਨ ਕਰਨ ਵਾਲੇ ਖੂਨ ਦਾਨੀ ਦੀ ਸਿਹਤ ਤੇ ਕੋਈ ਫਰਕ ਨਹੀਂ ਪੈਂਦਾ ਹੈ ਅਤੇ ਬਦਲੇ ਵਿੱਚ ਕਿਸੇ ਜਰੂਰਤਮੰਦ ਨੂੰ ਜੀਵਨ ਦਾਨ ਮਿਲਦਾ ਹੈ ਇਸ ਲਈ ਖੂਨਦਾਨ ਮਹਾਨ ਦਾਨ ਹੈ। ਮਾਨਵ ਕਲਿਆਣ ਲਈ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਨਿਰੰਕਾਰੀ ਮਿਸ਼ਨ ਦੇ ਸਮਾਜ ਕਲਿਆਣ ਵਿਭਾਗ  )  ਵੱਲੋਂ ਸਮੇਂ ਸਮੇਂ ਤੇ ਭਾਰਤ ਦੇ ਕੋਨੇ ਕੋਨੇ ਵਿੱਚ ਨਾ ਕੇਵਲ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਬਲਕਿ ਪੌਦਾ ਰੋਪਣ ਸਫਾਈ ਅਭਿਆਨ ਅਚਾਨਕ ਆਉਣ ਵਾਲੀਆਂ ਕੁਦਰਤੀ ਆਫਤਾਂ ਵਰਗੇ ਭੁਚਾਲ ਜਾਂ ਹੜ ਆਦਿ ਦੇ ਮੌਕੇ ਤੇ ਵੀ ਲੋੜਵੰਦਾਂ ਦੀ ਭਰਪੂਰ ਮਦਦ ਵੀ ਕੀਤੀ ਜਾਂਦੀ ਹੈ।  ਸਰਕਾਰੀ ਮਲਟੀ ਸਪੈਸ਼ਲਿਸਟ ਹਸਪਤਾਲ ਸੈਕਟਰ 16 ਤੋਂ ਡਾਕਟਰ ਸ਼ਿਵਾਨੀ ਭਗਤ ਅਤੇ ਪੀਜੀਆਈ ਬਲੱਡ ਬੈਂਕ ਤੋਂ ਡਾਕਟਰ ਲਖਵਿੰਦਰ ਸਿੰਘ ਜੀ ਦੇ ਨਾਲ ਆਈ 16 ਮੈਂਬਰਾਂ ਦੀ ਟੀਮ ਨੇ ਇਸ ਕੈਂਪ ਵਿੱਚ ਖੂਨ ਦੇ ਯੂਨਿਟ ਇਕੱਠੇ ਕੀਤੇ।  

ਆਖਰ ਵਿੱਚ ਚੰਡੀਗੜ੍ਹ ਦੇ ਸੰਯੋਜਕ ਸ੍ਰੀ ਨਵਨੀਤ ਪਾਠਕ ਜੀ ਨੇ ਪੀਜੀਆਈ ਚੰਡੀਗੜ੍ਹ ਅਤੇ ਸਰਕਾਰੀ ਮਲਟੀ ਸਪੈਸ਼ਲਿਸਟ ਹਸਪਤਾਲ ਸੈਕਟਰ 16 ਤੋਂ ਆਈ 16 ਡਾਕਟਰਾਂ ਦੀ ਟੀਮ ਮੁੱਖ ਮਹਿਮਾਨ ਸਾਰੇ ਮੋਹਤਵਾਰਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਤਿਗੁਰੂ ਮਾਤਾ ਜੀ ਦੀ ਸਿਖਲਾਈ ਹੈ ਕਿ ਸਾਨੂੰ ਮਾਨਵ ਕਲਿਆਣ ਦੇ ਲਈ ਨਿਸਵਾਰਥ ਭਾਵ ਨਾਲ ਸੇਵਾ ਕਰਨੀ ਚਾਹੀਦੀ ਹੈ।