ਚੰਡੀਗੜ੍ਹ ਭਾਜਪਾ ਪਰਿਵਾਰ ਲਗਾਤਾਰ ਵਧ ਰਿਹਾ ਹੈ: ਅਰੁਣ ਸੂਦ
5 Dariya News
ਚੰਡੀਗੜ੍ਹ 30-Sep-2023
ਸੈਕਟਰ 34 ਫਰਨੀਚਰ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਇੱਕ ਮਹੀਨਾ ਪਹਿਲਾਂ ਚੰਡੀਗੜ੍ਹ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੂੰ ਆਪਣੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ ਸੀ ਅਤੇ ਸੂਦ ਨੇ ਪ੍ਰਸ਼ਾਸਨ ਨਾਲ ਗੱਲ ਕਰਕੇ 2 ਹਫ਼ਤਿਆਂ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਸੀ।
ਫਰਨੀਚਰ ਮਾਰਕੀਟ ਕਮੇਟੀ ਦੇ ਚੇਅਰਮੈਨ ਯਸ਼ਪਾਲ ਚੱਢਾ, ਪ੍ਰਧਾਨ ਹਜ਼ਾਰਾ ਸਿੰਘ, ਸਕੱਤਰ ਦਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਦੀ ਅਗਵਾਈ ਹੇਠ ਅਰੁਣ ਸੂਦ ਦਾ ਧੰਨਵਾਦ ਕਰਨ ਲਈ ਇਕ ਲੰਗਰ ਲਗਾਇਆ ਗਿਆ। ਇਸ ਲੰਗਰ ਦੌਰਾਨ ਮਾਰਕੀਟ ਕਮੇਟੀ ਦੇ 100 ਤੋਂ ਵੱਧ ਦੁਕਾਨਦਾਰ ਅਤੇ ਵਰਕਰ ਭਾਜਪਾ ਵਿੱਚ ਸ਼ਾਮਲ ਹੋਏ।
ਅਰੁਣ ਸੂਦ ਨੇ ਭਾਜਪਾ ਦਾ ਭਗਵਾ ਪਟਕਾ ਪਾ ਕੇ ਸਾਰਿਆਂ ਦਾ ਪਾਰਟੀ ਵਿਚ ਸਵਾਗਤ ਕੀਤਾ।ਅਰੁਣ ਸੂਦ ਨੇ ਸਮੂਹ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਸਬਕਾ ਸਾਥ, ਸਬਕਾ ਵਿਸ਼ਵਾਸ ਦੀ ਨੀਤੀ 'ਤੇ ਚੱਲਦਿਆਂ ਸਾਰਿਆਂ ਦਾ ਸਤਿਕਾਰ ਕਰੇਗੀ। ਇਸ ਮੌਕੇ ਨਾਮਜ਼ਦ ਕੌਂਸਲਰ ਉਮੇਸ਼ ਘਈ, ਸੋਸ਼ਲ ਮੀਡੀਆ ਕੋਆਰਡੀਨੇਟਰ ਮਨੀਸ਼ ਸ਼ਰਮਾ, ਬੋਰਡ ਪ੍ਰਧਾਨ ਅਨੀਤਾ ਜੋਸ਼ੀ, ਸੁਦਰਸ਼ਨ ਅਤੇ ਹੋਰ ਵਰਕਰ ਵੀ ਹਾਜ਼ਰ ਸਨ।