ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸ਼ਿਵਾਲਿਕ ਕਲੱਬ ਰੂਪਨਗਰ ਤੇ ਟੈਨਿਸ ਕਲੱਬ ਦਾ ਦੌਰਾ ਕੀਤਾ
5 Dariya News
ਰੂਪਨਗਰ 26-Sep-2023
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਸ਼ਿਵਾਲਿਕ ਕਲੱਬ ਰੂਪਨਗਰ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਟੈਨਿਸ ਕਲੱਬ ਵਿਖ਼ੇ ਟੈਨਿਸ ਗਰਾਉਂਡ ਦਾ ਵੀ ਜਾਇਜਾ ਲਿਆ।ਉਨ੍ਹਾਂ ਸ਼ਿਵਾਲਿਕ ਕਲੱਬ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਸੁਧਾਰ ਕਰਨ ਲਈ ਸਬੰਧਿਤ ਅਧਿਕਾਰੀ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਕਲੱਬ ਵਿਚ ਖੇਡ ਰਹੇ ਖਿਡਾਰੀਆਂ ਲਈ ਹਰ ਮੁੱਢਲੀ ਸਹੂਲਤ ਮੁਹਈਆ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਕਲੱਬ ਦੇ ਪਿਛਲੇ ਪਾਸੇ ਖਾਲੀ ਪਈ ਜਗ੍ਹਾ ਨੂੰ ਸਾਫ ਕਰਕੇ ਵਰਤੋਂ ਵਿੱਚ ਲਿਆਂਦੀ ਜਾਵੇ।
ਉਨ੍ਹਾਂ ਕਿਹਾ ਕਿ ਇਮਾਰਤ ਵਿਚ ਖਾਲੀ ਪਏ ਹਾਲ ਦੀ ਸਾਫ਼-ਸਫਾਈ ਅਤੇ ਮੁਰੰਮਤ ਕਰਕੇ ਇਸ ਨੂੰ ਖ਼ਿਡਾਰੀਆਂ ਅਤੇ ਬੱਚਿਆਂ ਦੇ ਵਰਤਣ ਲਈ ਰੱਖਿਆ ਜਾਵੇ।ਇਸ ਡਿਪਟੀ ਕਮਿਸ਼ਨਰ ਵਲੋਂ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਮੌਜੂਦ ਓਥੇਂਟਿਕਸ ਟੈਨਿਸ ਕਲੱਬ ਦਾ ਵੀ ਦੌਰਾ ਕੀਤਾ ਜਿੱਥੇ ਕਿ ਉਨ੍ਹਾਂ ਟੈਨਿਸ ਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਰੈੱਡ ਕਰਾਸ ਸੈਕਟਰੀ ਗੁਰਸੋਹਨ ਸਿੰਘ ਅਤੇ ਅਧਿਕਾਰੀ ਵੀ ਹਾਜ਼ਰ ਸਨ।