ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਜੇਲ ਵਿੱਚ ਬੰਦ ਬੰਦੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਦਿੱਤੀ ਟ੍ਰੇਨਿੰਗ-ਸ਼ੈਸ਼ਨ ਜੱਜ
5 Dariya News
ਅੰਮ੍ਰਿਤਸਰ 22-Sep-2023
ਕੰਪੇਨ ( ਵੋਕੇਸ਼ਨਲ ਲਿਟਰੇਸੀ ਫਾਰ ਜੇਲ ਇਨਮੇਟਸ) ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਜੇਲ ਵਿੱਚ ਬੰਦ ਬੰਦੀਆਂ ਨੂੰ ਵੱਖ- ਵੱਖ ਕਿੱਤਿਆਂ ਦੀ ਟ੍ਰੇਨਿੰਗ ਦੇਣ ਵਾਸਤੇ ਟ੍ਰੇਨਿੰਗ ਕੈਂਪ ਲਗਾਇਆ ਗਿਆ, ਸ਼੍ਰੀ ਰਸ਼ਪਾਸ ਸਿੰਘ, ਚੀਫ ਜੂਡੀਸ਼ਿਅਲ ਮੇਜਿਸਟ੍ਰੇਟ, ਅੰਮ੍ਰਿਤਸਰ ਨੇ ਦੱਸਿਆ ਕਿ ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਜੀ ਦੀਆਂ ਹਦਾਇਤਾਂ ਅਨੁਸਾਰ ਕੰਪੇਨ(ਵੋਕੇਸ਼ਨਲ ਲਿਟਰੇਸੀ ਫਾਰ ਜੇਲ ਇਨਮੇਟਸ) ਦੇ ਤਹਿਤ ਖੇਤੀ-ਬਾੜੀ, ਟੇਲਰਿੰਗ/ ਫੈਬਰੀਕੇਸ਼ਨ ਆਫ ਗਾਰਮੈਂਟਸ ਦੇ ਸਬੰਧ ਵਿੱਚ ਜੇਲ੍ਹ ਵਿੱਚ ਬੰਦ ਬੰਦੀਆਂ ਨੂੰ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ, ਤਾਂ ਜੋ ਜੇਲ ਵਿੱਚ ਬੰਦ ਬੰਦੀ ਰਿਹਾਈ ਤੋਂ ਬਾਅਦ ਕਿਸੇ ਕਿੱਤੇ ਵਿੱਚ ਰੁੱਝ ਸਕਣ ਤਾਂ ਜੋ ਉਹ ਸਵੈ-ਨਿਰਭਰ ਹੋਕੇ ਆਪਣੇ ਅਤੇ ਆਪਣੇ ਪਰਿਵਾਰ ਵਾਸਤੇ ਜੀਵਕਾ ਕਮਾ ਸਕਣ, ਅਤੇ ਭਵਿੱਖ ਵਿੱਚ ਉਹ ਕਿਸੇ ਅਪਰਾਧ ਵਿੱਚ ਨਾ ਜਾ ਸਕਣ। ਇਸ ਟ੍ਰੇਨਿੰਗ ਪ੍ਰੋਗਰਾਮ ਦੇ ਦੌਰਾਨ ਜੇਲ ਦੇ ਅਧਿਕਾਰੀ ਵੀ ਮੌਜੂਦ ਸਨ।
ਸ਼੍ਰੀ ਮਤੀ ਸ਼ਲਿੰਦਰ ਕੌਰ ਟ੍ਰਰੇਨਰ ਨੇ ਲੇਡੀਜ਼ ਬੈਰਿਕ ਵਿੱਚ 40 ਔਰਤਾਂ ਨੂੰ ਟੇਲਰਿੰਗ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਤੋਂ ਇਲਾਵਾ ਸ਼੍ਰੀ ਜਸਵਿੰਦਰ ਸਿੰਘ , ਐਗਰੀਕਲਚਰ ਇੰਨਫਰਮੇਸ਼ਨ ਅਫਸਰ, ਫਾਰਮਰ ਟਰੇਨਿੰਗ ਸੈਂਟਰ, ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਅਜੈ ਕੁਮਾਰ , ਅਸੀਸਟੈਂਟ ਪ੍ਰੋਫੈਸਰ , ਕਿਸਾਨ ਵਿਗਿਆਨ ਕੇਂਦਰ, ਅੰਮ੍ਰਿਤਸਰ ਜੀ ਵੱਲੋਂ ਜੇਲ ਵਿੱਚ ਜੈਂਟਸ ਬੈਰਿਕ ਵਿੱਚ ਬੇਕਰੀ ਅਤੇ ਐਗਰੀਕਲਚਰ ਬਾਰੇ ਟ੍ਰੇਨਿੰਗ ਦਿੱਤੀ ਗਈ।