5 Dariya News

'ਮੇਰੀ ਮਿੱਟੀ ਮੇਰਾ ਦੇਸ਼' ਤਹਿਤ- ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨੇ ਅੰਮ੍ਰਿਤ ਕਲਸ਼ ਯਾਤਰਾ ਕੱਢ ਕੇ ਮਿੱਟੀ ਇਕੱਠੀ ਕੀਤੀ

5 Dariya News

ਹੁਸ਼ਿਆਰਪੁਰ 21-Sep-2023

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ਚੱਲ ਰਹੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਯੁਵਾ ਅਫ਼ਸਰ ਰਾਕੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ''ਮੇਰੀ ਮਿੱਟੀ ਮੇਰਾ ਦੇਸ਼'' ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ 1 ਸਤੰਬਰ ਤੋਂ 30 ਸਤੰਬਰ ਤੱਕ ਦੇਸ਼ ਭਰ ਵਿਚ ਅੰਮ੍ਰਿਤ ਕਲਸ਼ ਯਾਤਰਾ ਕੱਢੀ ਜਾ ਰਹੀ ਹੈ। 

ਹੁਸ਼ਿਆਰਪੁਰ ਦੇ ਸਾਰੇ ਬਲਾਕਾਂ ਵਿਚ ਵੀ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਵਲੰਟੀਅਰਾਂ ਵੱਲੋਂ ਬਲਾਕ ਪੱਧਰ 'ਤੇ ਸਮੂਹ ਗ੍ਰਾਮ ਪੰਚਾਇਤਾਂ ਵਿਚ ਅੰਮ੍ਰਿਤ ਕਲਸ਼ ਯਾਤਰਾ ਕੱਢ ਕੇ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ। ਵਲੰਟੀਅਰਾਂ ਰਾਜਕੁਮਾਰ, ਮਨਦੀਪ, ਅਮਨਦੀਪ, ਸ਼ਮਸ਼ੇਰ, ਗੁਲਸ਼ਨ, ਸੁਖਮਨ, ਰੋਹਿਤ, ਅਸ਼ਵਨੀ, ਗੌਰਵ, ਪ੍ਰੀਤਮ ਆਦਿ ਵੱਲੋਂ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿਚ ਕਲਸ਼ ਯਾਤਰਾ ਕੱਢੀ ਜਾ ਰਹੀ ਹੈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। 

ਇਸ ਪ੍ਰੋਗਰਾਮ ਦਾ ਮੁੱਖ ਮੰਤਵ ਸਮੂਹ ਦੇਸ਼ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੋੜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ। ਵਲੰਟੀਅਰਾਂ ਵੱਲੋਂ ਇਕੱਠੀ ਕੀਤੀ ਇਹ ਮਿੱਟੀ ਅਗਲੇ ਮਹੀਨੇ ਬਲਾਕ ਪੱਧਰੀ ਪ੍ਰੋਗਰਾਮ ਕਰਕੇ ਦਿੱਲੀ ਭੇਜੀ ਜਾਵੇਗੀ ਅਤੇ ਸੂਰਮਿਆਂ ਦੀ ਯਾਦ ਵਿਚ ਇੰਡੀਆ ਗੇਟ ਵਿਖੇ ਜੰਗੀ ਅਜਾਇਬ ਘਰ ਨੇੜੇ ਅੰਮ੍ਰਿਤ ਵਾਟਿਕਾ ਦਾ  ਨਿਰਮਾਣ ਕੀਤਾ ਜਾਵੇਗਾ। 

ਇਸ ਤੋਂ ਇਲਾਵਾ ਦਿੱਲੀ ਵਿਚ ਸ਼ਹੀਦਾਂ ਦੀ ਯਾਦ ਵਿਚ ਸ਼ਿਲਾਫਲਕਮ ਦੀ ਸਥਾਪਨਾ ਕੀਤੀ ਜਾਵੇਗੀ, ਜਿਸ 'ਤੇ ਦੇਸ਼ ਦੇ ਸ਼ਹੀਦਾਂ ਦੇ ਨਾਂ ਲਿਖੇ ਹੋਣਗੇ।