5 Dariya News

ਸਹਾਇਕ ਸਿਵਲ ਸਰਜਨ ਤਰਨ ਤਾਰਨ ਡਾ ਦੇਵੀ ਬਾਲਾ ਨੇ ਸੰਭਾਲਿਆ ਅਹੁਦਾ

5 Dariya News

ਤਰਨ ਤਾਰਨ 08-Sep-2023

ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ, ਅੱਜ ਮਿਤੀ 8 ਸਤੰਬਰ 2023 ਨੂੰ ਡਾ ਦੇਵੀ ਬਾਲਾ ਵਲੋਂ ਬਤੌਰ ਸਹਾਇਕ ਸਵਲ ਸਰਜਨ ਤਰਨਤਾਰਨ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਤੇ ਸਿਵਲ ਸਰਜਨ ਡਾ ਗੁਰਪ੍ਰੀਤ ਰਾਏ ਅਤੇ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। 

ਇਸ ਅਵਸਰ ਤੇ ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਪ੍ਰੋਗਰਾਮ ਅਤੇ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪੁੰਚਾਉਣਾਂ ਉਹਨਾਂ ਦਾ ਮੁੱਖ ਮੰਤਵ ਹੋਵੇਗਾ। ਇਸ ਮੌਕੇ ਤੇ ਜਿਲ੍ਹਾ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਜਿਲਾ੍ਹ ਸਿਹਤ ਅਫਸਰ ਡਾ ਸੁਖਬੀਰ ਕੌਰ, ਡੀ.ਐਮ.ਸੀ. ਡਾ ਸੰਦੀਪ ਕਾਲੜਾ, ਡਾ ਸੁਖਜਿੰਦਰ ਸਿੰਘ, ਡਾ ਗੁਰਿੰਦਰ ਸੋਢੀ, ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ,  ਸਮੂਹ ਸਟਾਫ ਹਾਜਰ ਸੀ।