ਬਲਾਕ ਪੱਧਰੀ ਖੇਡਾਂ ਦੇ ਅਗਲੇ ਪੜਾਅ ਦੀਆਂ ਖੇਡਾਂ ਬਲਾਕ ਗੰਡੀਵਿੰਡ ਵਿਖੇ ਖਾਲਸਾ ਸੀ.ਸੈ.ਸ.ਬੀੜ ਬਾਬਾ ਬੁੱਢਾ ਸਾਹਿਬ ਵਿੱਚ ਸ਼ਾਨੋ ਸ਼ੌਕਤ ਨਾਲ ਸ਼ੁਰੂ
5 Dariya News
ਤਰਨ ਤਾਰਨ 07-Sep-2023
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਅਧੀਨ ਜਿਲਾ੍ਹ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਦੇ ਅਗਲੇ ਪੜਾਅ ਦੀਆਂ ਖੇਡਾਂ ਬਲਾਕ ਗੰਡੀਵਿੰਡ ਵਿਖੇ ਖਾਲਸਾ ਸੀ.ਸੈ.ਸ.ਬੀੜ ਬਾਬਾ ਬੁੱਢਾ ਸਾਹਿਬ ਵਿੱਚ ਮਿਤੀ 07-09-2023 ਨੂੰ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ।ਇਹਨਾਂ ਖੇਡਾਂ ਵਿੱਚ ਬਹੁਤ ਹਾਂ –ਪੱਖੀ ਅਸਰ ਦੇਖਣ ਨੂੰ ਮਿਿਲਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਪਾਇਆ ਗਿਆ।
ਇਹਨਾਂ ਖੇਡਾਂ ਵਿੱਚ ਅੰਡਰ -14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਲੱਗਭਗ 850 ਖਿਡਾਰੀਆਂ ਨੇ ਭਾਗ ਲਿਆ।ਇਸ ਮੌਕੇ ਐਮ.ਐਲ.ਏ ਹਲਕਾ ਤਰਨ ਤਾਰਨ ਸ੍ਰ.ਕਸ਼ਮੀਰ ਸਿੰਘ ਸੋਹਲ ਜੀ ਵੱਲੋ ਬਲਾਕ ਗੰਡੀਵਿੰਡ ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਵੱਧ ਚੜ ਕੇ ਹਿਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਖੇਡ ਵਿਭਾਗ ਦੁਆਰਾ ਖੇਡਾਂ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਵਧੀਆ ਖਾਣਾ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ, ਬਲਜੀਤ ਸਿੰਘ ਲੇਖਾਕਾਰ ਜਿਲ੍ਹਾ ਖੇਡ ਦਫਤਰ ਤਰਨ ਤਾਰਨ, ਬਲਾਕ ਇੰਚਾਰਜ ਗੁਰਜੀਤ ਸਿੰਘ ,ਸਮੂਹ ਕੋਚਿਜ ਅਤੇ ਫਿਜੀਕਲ ਅਧਿਆਪਕ ਆਦਿ ਹਾਜਰ ਸਨ।
ਖਾਲਸਾ ਸੀ.ਸੈ.ਸ.ਬੀੜ ਬਾਬਾ ਬੁੱਢਾ ਸਾਹਿਬ ਵਿਖੇ ਐਥਲੈਟਿਕਸ, ਫੁੱਟਬਾਲ, ਖੋਹ-ਖੋਹ ,ਵਾਲੀਬਾਲ ,ਕਬੱਡੀ, ਰੱਸਾ-ਕੱਸੀ ਦੇ ਵੱਖ ਵੱਖ ਉਮਰ ਦੇ ਮੁਕਾਬਲੇ ਕਰਵਾਏ ਗਏ।
ਕਬੱਡੀ ਨੈਸ਼ਨਲ ਸਟਾਈਲ
ਅੰਡਰ 14 (ਲੜਕੇ) ਪਹਿਲਾ ਸਥਾਨ ਖਾਲਸਾ ਸੀ.ਸੈ.ਸ.ਬੀੜ ਸਾਹਿਬ
ਅੰਡਰ 14 (ਲੜਕੇ) ਦੂਸਰਾ ਸਥਾਨ ਸ.ਸ.ਸ.ਸ.ਗੱਗੋਬੂਹਾ
ਅੰਡਰ 17 (ਲੜਕੇ) ਪਹਿਲਾ ਸਥਾਨ ਖਾਲਸਾ ਸੀ.ਸੈ.ਸ.ਬੀੜ ਸਾਹਿਬ
ਅੰਡਰ 17 (ਲੜਕੇ) ਦੂਸਰਾ ਸਥਾਨ ਗ੍ਰਾਮ ਪੰਚਾਇਤ ਕਲਸ
ਅੰਡਰ 20 (ਲੜਕੇ) ਪਹਿਲਾ ਸਥਾਨ ਖਾਲਸਾ ਸੀ.ਸੈ.ਸ.ਬੀੜ ਸਾਹਿਬ
ਖੋਹ ਖੋਹ
ਅੰਡਰ 14 (ਲੜਕੇ) ਪਹਿਲਾ ਸਥਾਨ ਖਾਲਸਾ ਸਕੂਲ ਬੀੜ ਸਾਹਿਬ
ਅੰਡਰ 14 (ਲੜਕੀਆਂ) ਪਹਿਲਾ ਸਥਾਨ ਸ.ਮਿ.ਸ.ਦੋਦੇ
ਅੰਡਰ 17 (ਲੜਕੇ) ਪਹਿਲਾ ਸਥਾਨ ਪਬਲਿਕ ਸਕੂਲ ਬੀੜ ਸਾਹਿਬ
ਅੰਡਰ 17 (ਲੜਕੀਆਂ) ਪਹਿਲਾ ਸਥਾਨ ਪਬਲਿਕ ਸਕੂਲ ਬੀੜ ਸਾਹਿਬ
ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।