ਪੰਜਵੇਂ ਦਿਨ ਸ੍ਰੀ ਚਮਕੌਰ ਸਾਹਿਬ ਵਿਖੇ ਹੋਏ ਫੁੱਟਬਾਲ, ਵਾਲੀਵਾਲ ਅਤੇ ਕਬੱਡੀ ਦੇ ਮੁਕਾਬਲੇ
5 Dariya News
ਸ੍ਰੀ ਚਮਕੌਰ ਸਾਹਿਬ 05-Sep-2023
ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਖ਼ਾਲਸਾ ਸਟੇਡੀਅਮ ਸ੍ਰੀ ਚਮਕੌਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਵਿਦਿਆਰਥੀਆਂ ਦੇ ਵੱਖ- ਵੱਖ ਮੁਕਾਬਲੇ ਕਰਵਾਏ ਗਏ। ਉੱਪ ਮੰਡਲ ਮੈਜਿਸਟਰੇਟ ਸ੍ਰੀ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਇਨ੍ਹਾਂ ਮੁਕਾਬਲਿਆਂ ਦਾ ਅੱਜ ਪੰਜਵਾਂ ਦਿਨ ਸੀ ।
ਅੱਜ ਪ੍ਰਿੰਸੀਪਲ ਜਗਤਾਰ ਸਿੰਘ ਦੀ ਦੇਖ ਰੇਖ ਹੇਠ ਕਬੱਡੀ ਮੁੰਡੇ, ਫੁੱਟਬਾਲ, ਵਾਲੀਵਾਲ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ। ਵਾਲੀਵਾਲ ਦੇ ਹੋਏ ਅੰਡਰ 21 ਵਰਗ ਮੁੰਡਿਆਂ ਦੇ ਮੁਕਾਬਲੇ ਵਿੱਚ ਬੀਬੀ ਸ਼ਰਨ ਕੌਰ ਕਾਲਜ ਜੇਤੂ, ਪਿਪਸ ਦੂਜੇ ਸਥਾਨ ਉੱਤੇ, ਅੰਡਰ 17 ਵਰਗ ਵਾਲੀਵਾਲ ਵਿੱਚ ਸਸਸਸ ਭੱਕੂ ਮਾਜਰਾ ਪਹਿਲੇ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੂਜੇ ਸਥਾਨ ਉੱਤੇ, ਫੁੱਟਬਾਲ ਵਿੱਚ 14 ਸਾਲਾ ਸ਼ਹੀਦ ਭਗਤ ਸਿੰਘ ਸਕੂਲ ਜੇਤੂ, ਰਾਮ ਰਾਏ ਪਬਲਿਕ ਸਕੂਲ ਭੈਰੋਂ ਮਾਜਰਾ ਦੂਜੇ ਸਥਾਨ ਉੱਤੇ, 17 ਸਾਲਾ ਫੁੱਟਬਾਲ ਵਿੱਚ ਸਸਸਸ ਹਾਫਿਜ਼ਾਬਾਦ ਪਹਿਲੇ ਸਥਾਨ ਉੱਤੇ, ਸਸਸਸ ਖੇੜੀ ਸਲਾਬਤਪੁਰ ਦੂਜੇ ਸਥਾਨ ਉੱਤੇ, 21 ਸਾਲਾ ਕਬੱਡੀ ਮਹਿਤੋਤ ਪਹਿਲੇ ਸਥਾਨ ਉੱਤੇ ਅਤੇ ਹਾਫਿਜ਼ਾਬਾਦ ਦੂਜੇ ਸਥਾਨ ਉੱਤੇ ਰਹੇ।
ਸਰਕਾਰੀ ਹਾਈ ਸਕੂਲ ਬਸੀ ਗੁੱਜਰਾਂ, ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ, ਸਰਕਾਰੀ ਹਾਈ ਸਕੂਲ ਸੰਧੂਆਂ, ਗਾਰਡਨ ਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ, ਸ਼ਹੀਦ ਭਗਤ ਸਿੰਘ ਸਕੂਲ ਬੇਲਾ ਅਤੇ ਖਾਲਸਾ ਸਕੂਲ ਜੰਡ ਸਾਹਿਬ ਨੇ ਵੀ ਇਸ ਸਮੇਂ ਜੌਹਰ ਦਿਖਾਏ। ਗਾਰਡਨ ਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਵਾਲੀਵਾਲ ਵਿੱਚ ਦੂਜੇ ਸਥਾਨ ਉੱਤੇ ਰਿਹਾ।
ਇਸ ਮੌਕੇ ਪ੍ਰਿੰਸੀਪਲ ਸਤਿੰਦਰ ਸਿੰਘ, ਕੋਚ ਲਵਜੀਤ ਸਿੰਘ ਕੰਗ, ਕੋਚ ਉਕਰਦੀਪ ਕੌਰ, ਰਾਬਿੰਦਰ ਸਿੰਘ ਰੱਬੀ, ਹਰਮਨਦੀਪ ਸਿੰਘ, ਗੁਰਿੰਦਰ ਸਿੰਘ ਹਾਫਿਜ਼ਾਬਾਦ, ਗੁਰਵਿੰਦਰ ਸਿੰਘ ਬਰਸਾਲਪੁਰ, ਊਧਮ ਸਿੰਘ ਬਸੀ ਗੁੱਜਰਾਂ,ਨਰਿੰਦਰ ਕੌਰ ਬੇਲਾ, ਹਰਵਿੰਦਰ ਸਿੰਘ ਭੱਕੂ ਮਾਜਰਾ, ਦਵਿੰਦਰ ਸਿੰਘ ਮਕੜੌਨਾ, ਰਵਿੰਦਰ ਸਿੰਘ ਖੇੜੀ, ਜਸਵਿੰਦਰ ਪਾਲ ਸਿੰਘ, ਗੁਰਿੰਦਰ ਪਾਲ ਸਿੰਘ, ਦਲੀਪ ਸਿੰਘ ਬਸੀ ਗੁੱਜਰਾਂ, ਅਭੈ ਸਿੰਘ ਬਰਸਾਲਪੁਰ, ਪਰਮੀਲ ਕੁਮਾਰ, ਨਿੰਰਜਣ ਸਿੰਘ, ਹਰਵਿੰਦਰ ਸਿੰਘ, ਡਾ. ਜਸਪਿੰਦਰ ਕੌਰ, ਭੂਮਿਕਾ ਸਿੰਘ, ਹਰਪ੍ਰੀਤ ਸਿੰਘ, ਵਰਿੰਦਰ ਸਿੰਘ, ਬੀਰ ਦਵਿੰਦਰ ਪਾਲ, ਸਤਨਾਮ ਸਿੰਘ, ਜਤਿੰਦਰ ਸਿੰਘ, ਜਸਵਿੰਦਰ ਪਾਲ ਸਿੰਘ, ਜਸਵੰਤ ਸਿੰਘ, ਡਾ. ਸੁਖਦੇਵ ਸਿੰਘ, ਗੁਰਪਾਲ ਸਿੰਘ, ਤਰਨਜੀਤ ਕੌਰ ਨੇ ਖੇਡਾਂ ਨੂੰ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।