ਚੌਥਾ ਦਿਨ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 'ਚ ਫੁੱਟਬਾਲ , ਵਾਲੀਵਾਲ , ਕਬੱਡੀ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਏ
ਉੱਘੀ ਵੇਟ ਲਿਫਟਰ ਕੁਲਬੀਰ ਕੌਰ ਭਟੋਆ ਨੇ ਕੀਤੀ ਵਿਸ਼ੇਸ਼ ਸ਼ਿਰਕਿਤ
5 Dariya News
ਮੋਰਿੰਡਾ 05-Sep-2023
ਪੰਜਾਬ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਵਿੱਚ ਅੱਜ ਫੁੱਟਬਾਲ, ਵਾਲੀਵਾਲ ਕਬੱਡੀ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਨੋਡਲ ਅਫਸਰ, ਸਿੱਖਿਆ ਵਿਭਾਗ ਸੁਰਿੰਦਰ ਕੁਮਾਰ ਘਈ ਅਤੇ ਪ੍ਰਿੰਸੀਪਲ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਪੁਲਿਸ ਦੀ ਮੋਰਿੰਡਾ ਨਿਵਾਸੀ ਉੱਘੀ ਵੇਟ ਲਿਫਟਰ ਕੁਲਬੀਰ ਕੌਰ ਭਟੋਆ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ਤੇ ਪੁੱਜੇ।
ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਖੇਡ ਵਿਭਾਗ ਦੇ ਕੋਚ ਹਰਵਿੰਦਰ ਸਿੰਘ ਹਰਿੰਦਰ ਸਿੰਘ ਅਤੇ ਯਸ਼ਪਾਲ ਰਜੌਰੀਆ ਸਾਰੇ ਪ੍ਰਬੰਧ ਮੁਸ਼ਤੈਦੀ ਨਾਲ਼ ਦੇਖ ਰਹੇ ਹਨ।
ਉਪ ਮੰਡਲ ਮੈਜਿਸਟਰੇਟ ਦੀਪਾਂਕਰ ਗਰਗ ਅਤੇ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਦੀ ਦੇਖਰੇਖ ਹੇਠ ਚੱਲ ਰਹੀਆਂ ਖੇਡਾਂ ਵਿੱਚ ਅੱਜ ਹੋਏ ਮੈਚਾਂ ਦੇ ਨਤੀਜੇ ਇਸ ਪ੍ਰਕਾਰ ਰਹੇ।
ਫੁੱਟਬਾਲ::
ਅੰਡਰ 14 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਚਤਤਾਮਲੀ ਨੇ ਜਿੱਤ ਹਾਸਲ ਕੀਤੀ।
ਅੰਡਰ 14 ਲੜਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਨੇਂ ਪਹਿਲਾ ਅਤੇ ਗਾਰਡਨ ਵੈਲੀ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ 17
ਤੀਜੀ ਅਤੇ ਚੋਥੀ ਪੁਜੀਸ਼ਨ ਲਈ ਮੈਚ ਕਰਵਾਏ ਗਏ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਨੇ ਗਾਰਡਨ ਵੈਲੀ ਸਕੂਲ ਨੂੰ ਹਰਾਇਆ। ਇਸ ਵਰਗ ਦਾ ਫੁੱਟਬਾਲ ਦਾ ਫਾਈਨਲ ਮੈਚ ਕੱਲ੍ਹ ਨੂੰ ਹੋਵੇਗਾ।
ਅੰਡਰ 21 ਗਾਰਡਨ ਵੈਲੀ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਅਥਲੈਟਿਕਸ:: ਹਾਰਤਿਕ ਕੁਮਾਰ ਨੇ ਪਹਿਲਾ ਅਤੇ ਪਰਵਿੰਦਰ ਸਿੰਘ ਨੇ 800 ਮੀਟਰ ਰੇਸ ਵਿੱਚ ਦੂਜਾ ਸਥਾਨ ਹਾਸਲ ਕੀਤਾ।
10000 ਮੀਟਰ ਵਿੱਚ ਸੰਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
100 ਮੀਟਰ 21 ਤੋਂ 30 ਸਾਲ ਵਿੱਚ ਜਗਵਿੰਦਰ ਸਿੰਘ ਨੇ ਪਹਿਲਾ ਅਤੇ ਅਕਾਸ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
1500 ਮੀਟਰ ਵਿੱਚ ਸੰਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
400 ਮੀਟਰ ਵਿੱਚ ਸੁਰਮੁਖ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਸ਼ਾਟ ਪੁੱਟ
31ਤੋਂ 40ਸਾਲ ਮਹਲਾ
ਸਰਬਜੀਤ ਕੌਰ ਨੇ ਪਹਿਲਾ ਅਤੇ ਗੁਰਮੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
41ਤੋਂ 55ਸਾਲ ਮਰਦ
ਸੁਖਦੇਵ ਸਿੰਘ ਨੇ ਪਹਿਲਾ ਅਤੇ ਅਮਨਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।
55ਤੋਂ 60 ਸਾਲ
ਪਰਮਜੀਤ ਸਿੰਘ ਰੰਗੀਆਂ ਨੇ ਪਹਿਲਾ ਅਤੇ ਗਿਰਧਾਰੀ ਲਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
55ਤੋਂ 60 ਔਰਤਾਂ
ਦਵਿੰਦਰ ਕੌਰ ਪੀ ਟੀ ਆਈ ਬੀ ਪੀ ਓ ਦਫਤਰ ਨੇ ਪਹਿਲਾ ਸਥਾਨ ਹਾਸਲ ਕੀਤਾ।
31ਤੋਂ 40 ਸਾਲ ਮਰਦ
ਹਰਮਨਜੀਤ ਸਿੰਘ ਨੇ ਪਹਿਲਾ ਅਤੇ ਡਾਕਟਰ ਹਰਜੋਲ ਨੇ ਦੂਜਾ ਸਥਾਨ ਹਾਸਲ ਕੀਤਾ।
ਲੰਬੀ ਛਾਲ 21ਤੋਂ 30ਸਾਲ
ਜਗਵਿੰਦਰ ਸਿੰਘ ਨੇ ਪਹਿਲਾ ਅਤੇ ਹਰਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।
ਲੰਬੀ ਛਾਲ 31ਤੋਂ 40ਸਾਲ
ਰਵਿੰਦਰ ਸਿੰਘ ਨੇ ਪਹਿਲਾ ਅਤੇ ਡਾਕਟਰ ਹਰਜੋਲ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਗਿਰਧਾਰੀ ਲਾਲ ਅਤੇ ਅਜੇ ਅਰੋੜਾ ਨੇ ਮੰਚ ਸੰਚਾਲਨ ਅਤੇ ਵਧੀਆ ਕੁਮੇਂਟਰੀ ਕੀਤੀ।ਇਸ ਮੌਕੇ ਜਸਬੀਰ ਸਿੰਘ ਸ਼ਾਂਤ ਪੁਰੀ,ਅਮਨਦੀਪ ਸਿੰਘ ਢੰਗਰਾਲੀ ਪਰਮਜੀਤ ਸਿੰਘ ਰਤਨਗੜ੍ਹ ਗੁਰਿੰਦਰਜੀਤ ਸਿੰਘ ਮਾਨ, ਪਰਮਜੀਤ ਸਿੰਘ ਰੰਗੀਆਂ, ਰਵਿੰਦਰ ਸਿੰਘ ਮੋਰਿੰਡਾ, ਸਰਬਜੀਤ ਕੌਰ ਬੂਰ ਮਾਜਰਾ, ਅੰਜੂ ਬਾਲਾ ਕਲਾਰਾਂ, ਸ਼ਮਿੰਦਰ ਸਿੰਘ, ਰਾਜਵੀਰ ਸਿੰਘ ਸਲੇਮਪੁਰ ਮਹਿੰਦਰਪਾਲ ਸਿੰਘ, ਬਲਜਿੰਦਰ ਕੌਰ, ਸੰਜੀਵ ਕੁਮਾਰ, ਭੁਪਿੰਦਰ ਸਿੰਘ ਚਤਾਮਲਾ, ਕਰਮਜੀਤ ਸਿੰਘ ਲੱਕੀ, ਸੁਰਮੁਖ ਸਿੰਘ ਲੁਠੇੜੀ, ਜਗਪਾਲ ਸਿੰਘ, ਨਰਿੰਦਰ ਕੌਰ ਕੰਗ, ਰਮਨਦੀਪ ਕੌਰ ਕਾਈਨੌਰ, ਪਰਗਟ ਸਿੰਘ ਬਡਵਾਲੀ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ, ਹਰਭਜਨ ਸਿੰਘ ਪਪਰਾਲੀ, ਕਿਰਨਜੀਤ ਕੌਰ, ਗੁਰਮੀਤ ਕੌਰ ਸਹੇੜੀ,ਸੰਜੀਵ ਭਨੋਟ ਅਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।