5 Dariya News

ਖੇਡਾਂ ਵਤਨ ਪੰਜਾਬ ਦੀਆਂ 2023 : ਤੀਜੇ ਦਿਨ ਸ੍ਰੀ ਚਮਕੌਰ ਸਾਹਿਬ ਵਿਖੇ ਹੋਏ ਵਾਲੀਵਾਲ ਅਤੇ ਕਬੱਡੀ ਦੇ ਮੁਕਾਬਲੇ

5 Dariya News

ਸ੍ਰੀ ਚਮਕੌਰ ਸਾਹਿਬ 04-Sep-2023

ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਖ਼ਾਲਸਾ ਸਟੇਡੀਅਮ ਸ੍ਰੀ ਚਮਕੌਰ ਸਾਹਿਬ ਵਿਖੇ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਵਿਦਿਆਰਥੀਆਂ ਦੇ ਵੱਖ- ਵੱਖ ਮੁਕਾਬਲੇ ਕਰਵਾਏ ਗਏ। ਉੱਪ ਮੰਡਲ ਮੈਜਿਸਟਰੇਟ ਸ. ਅਮਰੀਕ ਸਿੰਘ  ਸਿੱਧੂ ਦੀ ਅਗਵਾਈ ਹੇਠ ਇਨ੍ਹਾਂ ਮੁਕਾਬਲਿਆਂ ਦਾ ਅੱਜ ਇਹ ਤੀਜਾ ਦਿਨ ਸੀ। 

ਅੱਜ ਪ੍ਰਿੰਸੀਪਲ ਜਗਤਾਰ ਸਿੰਘ ਅਤੇ ਪ੍ਰਿੰਸੀਪਲ ਬਲਵੰਤ ਸਿੰਘ ਦੀ ਦੇਖ ਰੇਖ ਹੇਠ ਕਬੱਡੀ ਮੁੰਡੇ, ਵਾਲੀਵਾਲ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ। ਵਾਲੀਵਾਲ ਦੇ ਹੋਏ ਵਰਗ 14 ਮੁੰਡਿਆਂ ਅਤੇ ਕੁੜੀਆਂ ਦੇ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੇਤੂ ਰਿਹਾ। 17 ਕਿਲੋਗ੍ਰਾਮ ਕਬੱਡੀ ਵਿੱਚ ਖਾਲਸਾ ਸਕੂਲ ਜੰਡ ਸਾਹਿਬ ਜੇਤੂ ਰਿਹਾ। 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜ਼ਾਬਾਦ, ਸਰਕਾਰੀ ਹਾਈ ਸਕੁਲ ਬਸੀ ਗੁੱਜਰਾਂ, ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ, ਸਰਕਾਰੀ ਹਾਈ ਸਕੂਲ ਸੰਧੂਆਂ, ਖਾਲਸਾ ਸਕੁਲ ਸ੍ਰੀ ਚਮਕੌਰ ਸਾਹਿਬ ਨੇ ਵੀ ਕਬੱਡੀ ਵਿੱਚ ਜੌਹਰ ਦਿਖਾਏ। ਗਾਰਡਨ ਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਵਾਲੀਵਾਲ ਵਿੱਚ ਦੂਜੇ ਸਥਾਨ ਉੱਤੇ ਰਿਹਾ।

ਇਸ ਮੌਕੇ ਕੋਚ ਲਵਜੀਤ ਸਿੰਘ ਕੰਗ, ਕੋਚ ਉਕਰਦੀਪ ਕੌਰ, ਰਾਬਿੰਦਰ ਸਿੰਘ ਰੱਬੀ, ਹਰਮਨਦੀਪ ਸਿੰਘ, ਗੁਰਿੰਦਰ ਸਿੰਘ ਹਾਫਿਜ਼ਾਬਾਦ, ਗੁਰਵਿੰਦਰ ਸਿੰਘ ਬਰਸਾਲਪੁਰ, ਊਧਮ ਸਿੰਘ ਬਸੀ ਗੁੱਜਰਾਂ,ਨਰਿੰਦਰ ਕੌਰ ਬੇਲਾ, ਇੰਦਰਜੀਤ ਕੌਰ ਭਲਿਆਣ, ਹਰਵਿੰਦਰ ਸਿੰਘ ਭੱਕੂ ਮਾਜਰਾ, ਦਵਿੰਦਰ ਸਿੰਘ ਮਕੜੌਨਾ, ਇੰਦਰਜੀਤ ਸਿੰਘ ਹਾਫਿਜ਼ਾਬਾਦ, ਰਵਿੰਦਰ ਸਿੰਘ ਖੇੜੀ, ਜਸਵਿੰਦਰ ਪਾਲ ਸਿੰਘ, ਗੁਰਿੰਦਰ ਪਾਲ ਸਿੰਘ, ਦਲੀਪ ਸਿੰਘ ਬਸੀ ਗੁੱਜਰਾਂ, ਅਭੈ ਸਿੰਘ ਬਰਸਾਲਪੁਰ, ਪਰਮੀਲ ਕੁਮਾਰ, ਨਿੰਰਜਣ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਬਰਸਾਲਪੁਰ, ਡਾ. ਬਿੰਦਰਾ ਸਿੱਧੂ, ਭੂਮਿਕਾ ਸਿੰਘ, ਹਰਪ੍ਰੀਤ ਸਿੰਘ, ਵਰਿੰਦਰ ਸਿੰਘ, ਨਰਿੰਦਰ ਸੈਣੀ, ਇੰਦਰਜੀਤ ਕੌਰ, ਸ਼ੈਲੀ ਵਰਮਾ, ਜਸਪਾਲ ਕੌਰ, ਗੁਰਦੀਪ ਸਿੰਘ, ਹਰਦੀਪ ਕੌਰ, ਸ਼ੈਲੀ ਵਰਮਾ,ਪੁਨੀਤ ਸਿੰਘ ਲਾਲੀ , ਜਸਪ੍ਰੀਤ ਕੌਰ, ਬੀਰ ਦਵਿੰਦਰ ਪਾਲ, ਡਾ. ਸੁਖਦੇਵ ਸਿੰਘ, ਗੁਰਪਾਲ ਸਿੰਘ, ਕਰਮਜੀਤ ਕੌਰ, ਤਰਨਜੀਤ ਕੌਰ ਨੇ ਖੇਡਾਂ ਨੂੰ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।