5 Dariya News

ਖੇਡਾਂ ਵਤਨ ਪੰਜਾਬ ਦੀਆਂ 2023 ਦੂਸਰੇ ਦਿਨ ਦੇ ਮੁਕਾਬਲੇ ਬਲਾਕ ਗਿੱਦੜਬਾਹਾ ਵਿੱਚ ਵੱਖ ਵੱਖ ਥਾਵਾਂ ਵਿਖੇ ਆਯੋਜਿਤ

5 Dariya News

ਗਿੱਦੜਬਾਹਾ / ਸ੍ਰੀ ਮੁਕਤਸਰ ਸਾਹਿਬ 03-Sep-2023

ਖੇਡ ਵਿਭਾਗ ਪੰਜਾਬ  ਵਲੋਂ  ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ2023 ਸੀਜ਼ਨ -2 ਤਹਿਤ ਬਲਾਕ ਗਿੱਦੜ੍ਹਬਾਹਾ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਅੱਜ ਦੂਜੇ ਦਿਨ ਜਾਰੀ ਰਹੇ ਇਹ ਜਾਣਕਾਰੀ ਸ਼੍ਰੀਮਤੀ ਅਨਿੰਦਰਵੀਰ ਕੌਰ ,ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਦਿੰਦਿਆਂ ਹੋਏ ਦਸਿਆ ਕਿ ਬਲਾਕ ਗਿੱਦੜ੍ਹਬਾਹਾ ਵਿਖੇ ਦੂਜੇ ਦਿਨ ਉਮਰ ਵਰਗ 21-30, 31-40, 41-50, 50-55, 55-65  ਅਤੇ 65 ਉਮਰ ਵਰਗ ਤੋਂ ਵੱਧ ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। 

 ਬਲਾਕ ਪੱਧਰੀ ਖੇਡਾਂ ਵਿੱਚ ਵਾਲੀਬਾਲ(ਸ਼ੂਟਿੰਗ/ਸਮੇਸ਼ਿੰਗ), ਖੋ-ਖੋ,ਕਬੱਡੀ (ਸਰਕਲ/ ਨੈਸ਼ਨਲ), ਅਥਲੈਟਿਕਸ, ਰੱਸਾਕਸੀ ਅਤੇ ਫੁੱਟਬਾਲ ਗੇਮ ਦੇ ਖੇਡ ਮੁਕਾਬਲੇ ਕਰਵਾਏ ਗਏ। ਗੇਮ ਖੋ ਖੋ ਅੰ-21 ਲੜਕਿਆਂ ਵਿੱਚ ਭੁੱਟੀਵਾਲਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰ-21 ਲੜਕੀਆਂ ਵਿੱਚ ਸ.ਸ.ਸ.ਸ ਬੁੱਟਰਸ਼ਰੀਹ ਦੀ ਟੀਮ ਨੇ ਪਹਿਲਾ ਸਥਾਨ, ਸ.ਸ.ਸ.ਸ ਭਲਾਈਆਨਾ ਦੀ ਟੀਮ ਨੇ ਦੂਜਾ ਸਥਾਨ, ਬਾਬਾ ਫਰੀਦ ਸਕੂਲ ਛੱਤੇਆਣਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

ਖੋ- ਖੋ ਗੇਮ 21-30 ਲੜਕੇ ਵਿੱਚ ਭੁੱਟੀਵਾਲਾ ਪਹਿਲਾ ਸਥਾਨ, 21-30 ਲੜਕੀਆਂ ਵਿੱਚ ਬੁਟਰਸ਼ਰੀਹ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। 31-40 ਲੜਕਿਆਂ ਦੀ ਟੀਮ ਨੇ ਭੁੱਟੀਵਾਲਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਅੰ-21 ਸਰਕਲ ਲੜਕੇ ਵਿੱਚ ਕਰਾਈਵਾਲਾ ਦੀ ਟੀਮ ਨੇ ਪਹਿਲਾ ਸਥਾਨ, ਕੋਟਭਾਈ ਦੀ ਟੀਮ ਨੇ ਦੂਜਾ ਸਥਾਨ ਅਤੇ ਡੀ.ਏ.ਵੀ ਕਾਲਜ ਗਿੱਦੜ੍ਹਬਾਹਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ 21-30 ਅਤੇ 31-40 ਲੜਕਿਆਂ ਵਿੱਚ ਹਰੀਕੇ ਕਲਾਂ ਦੀ ਟੀਮ ਨੇ ਪਹਿਲਾ ਸਥਾਨ  ਅਤੇ ਗੁਰੂ ਸਰ ਦੀ ਟੀਮ ਨੇ 31-40 ਉਮਰ ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ 21 ਤੋਂ 30 ਵਿੱਚ ਕਾਉਣੀ ਦੀ ਟੀਮ ਨੇ ਪਹਿਲਾ ਸਥਾਨ, ਕੋਟਭਾਈ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ

 ਕੀਤਾ। 55-65 ਪੁਰਸ਼ ਸ਼ੂਟਿੰਗ ਵਿੱਚ ਡੀ.ਏੇ.ਵੀ ਗਿੱਦੜਬਾਹਾ  ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ ਦੀਪੀ ਰਾਣੀ ਜਿਮਨਾਸਟਿਕਸ ਕੋਚ, ਨੀਤੀ ਹਾਕੀ ਕੋਚ, ਕੰਵਲਜੀਤ ਸਿੰਘ ਹੈਂਡਬਾਲ ਕੋਚ, ਨੀਰਜ਼ ਸ਼ਰਮਾਂ ਕੁਸ਼ਤੀ ਕੋਚ, ਬਲਜੀਤ ਕੌਰ ਹਾਕੀ ਕੋਚ, ਸੁਖਰਾਜ ਕੌਰ ਸ਼ੂਟਿੰਗ ਕੋਚ, ਇੰਦਰਪ੍ਰੀਤ ਕੌਰ, ਹਾਕੀ ਕੋਚ, ਸਿਖਿਆ ਵਿਭਾਗ ਦੇ ਸਮੂਹ ਡੀ.ਪੀ.ਈ/ਪੀ.ਟੀ.ਆਈ, ਪਿੰਡ ਪੰਚਾਇਤ ਮੈਂਬਰ  ਅਤੇ ਪਤਵੰਤੇ ਵਿਅਕਤੀ  ਅਤੇ  ਖੇਡ ਪ੍ਰੇਮੀ ਮੌਜੂਦ ਸਨ।