5 Dariya News

ਏ.ਡੀ.ਸੀ (ਡੀ ) ਵੱਲੋ ਕੋਆਪਰੇਟੀਵ ਸੋਸਾਈਟੀ ਦੀਆਂ ਮਸ਼ੀਨਾ ਦੀ ਕੀਤੀ ਗਈ ਚੈਕਿੰਗ

5 Dariya News

ਐੱਸ.ਏ.ਐੱਸ ਨਗਰ 02-Sep-2023

ਮਿਤੀ 01 ਸਤੰਬਰ 23 ਨੂੰ  ਏ.ਡੀ.ਸੀ (ਡੀ )ਐਸ ਏ ਐਸ ਨਗਰ ਵੱਲੋ ਕੋਆਪਰੇਟੀਵ ਸੋਸਾਈਟੀ ਦੀਆਂ ਮਸ਼ੀਨਾ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਹਾਜ਼ਰ ਸਹਿਕਾਰੀ ਸਭਾਵਾਂ ਦੇ ਇੰਨਸਪੈਕਟਰ ਅਤੇ ਪ੍ਰਧਾਨ  ਵੱਲੋਂ ਦਸਿਆ ਗਿਆ ਕਿ ਮਸ਼ੀਨਾ ਚਾਲੂ ਹਾਲਤ ਵਿੱਚ ਹਨ ਅਤੇ ਸਾਉਣੀ 2023 ਦੌਰਾਨ ਇਹਨਾਂ ਦੀ ਵਰਤੋਂ ਨਾਲ ਵੱਧ ਤੋ ਵੱਧ ਰਕਬਾ ਕਵਰ ਕੀਤਾ ਜਾਵੇਗਾ। 

ਇਸ ਮੌਕੇ ਤੇ ਹਾਜ਼ਰ ਕਿਸਾਨਾ ਵੱਲੋਂ ਭਰੋਸਾ ਦਵਾਇਆ ਗਿਆ ਉਹਨਾ ਵੱਲੋਂ ਪਰਾਲੀ ਨੂੰ ਅੱਗ ਨਹੀ ਲਗਾਈ ਜਾਵੇਗੀ ਅਤੇ ਪ੍ਰਸ਼ਾਸਨ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੱਧ ਚੱੜਕੇ ਸਹਿਯੋਗ ਕੀਤਾ ਜਾਵੇਗਾ।