5 Dariya News

ਵਿਧਾਇਕ ਬਰਿੰਦਰ ਗੋਇਲ ਵੱਲੋਂ ਪਿੰਡਾਂ ਵਿੱਚ 2.04 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

5 Dariya News

ਖਨੌਰੀ / ਸੰਗਰੂਰ 02-Sep-2023

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਇਕ ਲਹਿਰਾ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਵਿਧਾਇਕ ਬਰਿੰਦਰ ਗੋਇਲ ਨੇ ਹਲਕੇ ਦੇ 6 ਪਿੰਡਾਂ ਵਿੱਚ ਕਰੀਬ 02.04 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। 

ਇਸ ਮੌਕੇ ਵਿਧਾਇਕ ਸ੍ਰੀ ਗੋਇਲ ਨੇ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬਨਾਰਸੀ ਵਿਖੇ ਪੰਚਾਇਤ ਘਰ ਅਤੇ ਸਟੇਡੀਅਮ ਲਈ 66.22 ਲੱਖ, ਬਾਓਪੁਰ ਵਿਖੇ ਸਟੇਡੀਅਮ , ਪਾਰਕ ਤੇ ਸ਼ਮਸ਼ਾਨ ਘਾਟ ਲਈ 31.81 ਲੱਖ, ਅਨਦਾਨਾ ਵਿਖੇ ਸਟੇਡੀਅਮ, ਪਾਰਕ ਅਤੇ ਧਰਮਸ਼ਾਲਾ ਲਈ 27.26 ਲੱਖ, ਚਾਂਦੂ ਵਿਖੇ ਕਮਿਊਨਿਟੀ ਹਾਲ ਲਈ 25 ਲੱਖ, ਬੰਗਾ ਵਿਖੇ ਬੱਸ ਸਟੈਂਡ ਲਈ 7 ਲੱਖ ਅਤੇ ਬੁਸਹਿਰਾ ਵਿਖੇ ਬੱਸ ਸਟੈਂਡ ਤੇ ਪੰਚਾਇਤ ਘਰ ਦੇ ਲਈ 47 ਲੱਖ ਰੁਪਏ ਦੀ ਲਾਗਤ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ ਹਨ। 

ਉਨ੍ਹਾਂ ਕਿਹਾ ਕਿ ਸੂਬੇ 'ਚ ਬਣੀ "ਆਪ" ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਹਲਕੇ ਦੇ ਕਾਇਆ ਕਲਪ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਮਾਣ ਕਾਰਜਾਂ ਵਿੱਚ ਲੱਗ ਰਹੇ ਮਟੀਰੀਅਲ ਦੀ ਨਿਗਰਾਨੀ ਲੋਕ ਖੁਦ ਵੀ ਕਰਨ ਅਤੇ ਜੇਕਰ ਕਿਤੇ ਵੀ ਕੋਈ ਅਣਗਹਿਲੀ ਜਾਂ ਭ੍ਰਿਸ਼ਟਾਚਾਰ ਨਜ਼ਰ ਆਉਂਦਾ ਹੈ ਤਾਂ ਮਾਮਲਾ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਕਿਉਂਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬਰਿੰਦਰ ਗੋਇਲ ਨੇ ਕਿਹਾ ਪਿੰਡਾਂ ਅੰਦਰ ਸ਼ੁੱਧ ਪੀਣ ਦਾ ਪਾਣੀ ਉਪਲਬਧ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਸਕੂਲਾਂ ਵਿੱਚ ਅਧਿਆਪਕਾਂ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਵੀ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਬੀਡੀਪੀਓ ਮੂਨਕ ਗੁਰਤੇਜ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਖਨੌਰੀ ਜੋਗੀ ਰਾਮ ਭੂਲਣ, ਚੇਅਰਮੈਨ ਮਾਰਕੀਟ ਕਮੇਟੀ ਮੂਨਕ ਮਹਿੰਦਰ ਸਿੰਘ ਕੁਦਨੀ, ਪੀਏ ਰਾਕੇਸ਼ ਗੁਪਤਾ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।