ਬਲਾਕ ਸ਼ਹਿਣਾ ਦੇ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਉਤਸ਼ਾਹ ਨਾਲ ਲਿਆ ਭਾਗ
ਫੁੱਟਬਾਲ ਅੰਡਰ 17 ਸਾਲ ਵਿੱਚ ਸ.ਸ.ਸ ਭਦੌੜ ਦੀ ਟੀਮ ਮੋਹਰੀ
5 Dariya News
ਭਦੌੜ/ਬਰਨਾਲਾ 02-Sep-2023
ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਸੋਚ ਸਦਕਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜ਼ਿਲ੍ਹਾ ਬਰਨਾਲਾ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਬਲਾਕ ਸ਼ਹਿਣਾ ਦੇ ਮੁਕਾਬਲੇ ਪਬਲਕਿ ਸਟੇਡੀਅਮ ਭਦੌੜ ਅਤੇ ਸ ਸ ਸ ਸਕੂਲ ਭਦੌੜ (ਲੜਕੇ) ਵਿਖੇ ਕਰਵਾਏ ਗਏ।
ਇਸ ਮੌਕੇ ਖੋ—ਖੋ ਵਿੱਚ ਕੁੱਲ 60 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਅੰਡਰ 14 ਲੜਕਿਆਂ ਵਿੱਚ ਸਸਸਸ ਚੀਮਾ ਜੋਧਪੁਰ ਦੀ ਟੀਮ ਪਹਿਲੇ ਅਤੇ ਆਰੀਆ ਭੱਟ ਸਕੂਲ ਦੂਜੇ ਸਥਾਨ 'ਤੇ ਰਿਹਾ। ਅੰਡਰ 17 ਲੜਕਿਆਂ ਵਿੱਚ ਸਸਸਸ ਭਦੌੜ, ਸਸਸ ਸਹਿਣਾ ਅਤੇ ਆਰੀਆ ਭੱਟ ਸਕੂਲ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀ।
ਵਾਲੀਬਾਲ ਸ਼ੂਟਿੰਗ ਵਿੱਚ 10 ਖਿਡਾਰੀਆਂ ਨੇ ਉਮਰ ਵਰਗ 31—40 ਨੇ ਭਾਗ ਲਿਆ। ਰੱਸਾਕਸ਼ੀ ਅੰਡਰ 21 ਵਿੱਚ ਕੁੱਲ 18 ਖਿਡਾਰੀਆਂ ਨੇ ਭਾਗ ਲਿਆ।
ਫੁੱਟਬਾਲ ਵਿੱਚ ਕੁੱਲ 234 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਅੰਡਰ 17 ਸਾਲ ਲੜਕਿਆਂ ਵਿੱਚ ਸ.ਸ.ਸ ਭਦੌੜ ਪਹਿਲੇ ਅਤੇ ਸਸਸਸ ਬਖਤਗੜ੍ਹ ਦੂਜੇ ਸਥਾਨ 'ਤੇ ਰਹੀ। ਅੰਡਰ 14 ਸਾਲ ਮੁੰਡਿਆਂ ਵਿੱਚ ਸਹਸ ਨੈਣੇਵਾਲ ਪਹਿਲੇ, ਅਕਾਲ ਅਕੈਡਮੀ ਟੱਲੇਵਾਲ ਦੂਜੇ ਸਥਾਨ 'ਤੇ ਅਕਾਲ ਅਕੈਡਮੀ ਭਦੌੜ ਤੀਜੇ ਸਥਾਨ 'ਤੇ ਰਹੀ
ਐਥਲੈਟਿਕਸ ਵਿੱਚ ਲਗਭਗ 40 ਖਿਡਾਰੀਆਂ ਨੇ ਭਾਗ ਲਿਆ। 800 ਮੀ: ਈਵੈਂਟ ਵਿੱਚ 21—30 ਸਾਲ ਲੜਕੇ ਵਿੱਚੋਂ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਹਿਲੇ ਅਤੇ ਦੂਜੇ ਸਥਾਨ 'ਤੇ ਰਹੇ।
ਇਸੇ ਗਰੁੱਪ ਵਿੱਚ 2000 ਮੀਟਰ ਰੇਸ ਵਾਕ ਵਿੱਚ ਵਿਜੇ ਕੌਰ, ਰਮਨਦੀਪ ਪਹਿਲੇ ਦੂਜੇ ਸਥਾਨ 'ਤੇ ਰਹੀਆਂ। ਅੰਡਰ 17 ਲੜਕੀਆਂ ਲੰਬੀ ਛਾਲ ਵਿੱਚ ਨਵਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਅੰਡਰ 21 ਤੋਂ 30 ਸਾਲ ਮੈੱਨ ਵਿੱਚੋਂ ਦਿਲਾਬਰ ਖਾਨ, ਜਸਕਰਨ ਸਿੰਘ, ਜਸਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।