5 Dariya News

ਖੇਤੀਬਾੜੀ ਵਿਭਾਗ ਵੱਲੋਂ ਖਾਦ ਅਤੇ ਦਵਾਈਆਂ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ

5 Dariya News

ਫ਼ਰੀਦਕੋਟ 02-Sep-2023

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਵਿੱਚ ਮਿਆਰੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸਪਲਾਈ ਯਕੀਨੀ ਬਨਾਉਣ ਦੇ ਮੰਤਵ ਨਾਲ ਜਿਲ੍ਹਾ ਪੱਧਰੀ ਫਲਾਇੰਗ ਸਕੂਆਡ ਵੱਲੋਂ ਜਿਲ੍ਹੇ ਦੇ ਖਾਦ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। 

ਟੀਮ ਵੱਲੋਂ ਸਰਕਲ ਬਰਗਾੜੀ, ਬਾਜਾਖਾਨਾ ਅਤੇ ਸਾਦਿਕ ਦੇ ਦੁਕਾਨਦਾਰਾਂ ਦੇ ਸਟਾਕ ਰਜਿਸਟਰ, ਬਿੱਲ ਬੁੱਕਾਂ ਅਤੇ ਗੋਦਾਮਾਂ 'ਚ ਪਏ ਸਟਾਕ ਦੀ ਜਾਂਚ ਕੀਤੀ ਗਈ। ਇਸ ਦੌਰਾਨ ਡਾ. ਪਰਮਿੰਦਰ ਸਿੰਘ, ਏ.ਡੀ.ਓ. (ਇੰਨ:) ਅਤੇ ਡਾ. ਰੁਪਿੰਦਰ ਸਿੰਘ, ਏ.ਡੀ.ਓ (ਬੀਜ) ਵੱਲੋਂ ਸ਼ੱਕੀ ਦਵਾਈਆਂ ਅਤੇ ਖਾਦਾਂ ਦੇ ਤਿੰਨ ਸੈਂਪਲ ਵੀ ਭਰੇ ਗਏ, ਜਿੰਨ੍ਹਾਂ ਨੂੰ ਟੈਸਟਿੰਗ ਲਈ ਸਬੰਧਤ ਲੈਬਾਰਟਰੀਆਂ ਨੂੰ ਭੇਜ ਦਿੱਤਾ ਗਿਆ। 

ਤੁਰੱਟੀਆਂ ਵਾਲੇ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।  ਇਸ ਮੌਕੇ ਡਾ. ਗਿੱਲ ਵੱਲੋਂ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਵੱਖ-ਵੱਖ ਖੇਤੀ ਸਮੱਗਰੀ ਪੱਕੇ ਬਿੱਲਾਂ ਤੇ ਹੀ ਦਿੱਤੀ ਜਾਵੇ, ਕਿਸੇ ਕਿਸਮ ਦੀ ਬੇਲੋੜੀ ਖੇਤੀ ਸਮੱਗਰੀ ਨਾ ਦਿੱਤੀ ਜਾਵੇ ਅਤੇ ਪੀ.ਏ.ਯੂ. ਵੱਲੋਂ ਸਿਫਾਰਿਸ਼ਸ਼ੁਦਾ ਕੀੜੇਮਾਰ ਜ਼ਹਿਰਾਂ ਅਤੇ ਖਾਦਾਂ ਹੀ ਕਿਸਾਨਾਂ ਨੂੰ ਦਿੱਤੀਆਂ ਜਾਣ। 

ਉਨਾਂ ਕਿਹਾ ਕਿ ਜੇਕਰ ਕਿਸੇ ਵੀ ਡੀਲਰ ਵੱਲੋਂ ਉਕਤ ਹਦਾਇਤਾ ਦੀ ਪਾਲਣਾ ਨਾ ਕੀਤੀ ਗਈ ਤਾਂ ਉਸ ਉੱਪਰ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਫਸਲਾਂ ਤੇ ਕਿਸੇ ਵੀ ਦਵਾਈ ਜਾਂ ਖਾਦ ਦੀ ਵਰਤੋਂ ਕਰਨ ਤੋਂ ਪਹਿਲਾਂ ਸਬੰਧਤ ਖੇਤੀ ਮਾਹਿਰ ਦੀ ਸਲਾਹ ਜਰੂਰ ਲੈ ਲਿਆ ਕਰਨ। 

ਇਸ ਮੌਕੇ ਟੀਮ 'ਚ ਸ੍ਰੀ ਹਰਜਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਸ੍ਰੀ ਨਰਿੰਦਰ ਕੁਮਾਰ ਖੇਤੀਬਾੜੀ ਉਪ ਨਿਰੀਖਕ ਸ਼ਾਮਿਲ ਸਨ।