ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਐਸ਼.ਡੀ਼.ਐਮ਼ . ਖਮਾਣੋ ਡਾ਼ ਸੰਜੀਵ ਕੁਮਾਰ ਨੂੰ 51 ਪੁਸਤਕਾਂ ਦਾ ਸੈੱਟ ਭੇਟ
5 Dariya News
ਚੰਡੀਗੜ੍ਹ 01-Sep-2023
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ 41 ਵਿਖੇ ਸਥਿਤ ਦਫਤਰ ਵਲੋਂ ਪ੍ਰੈਸ ਰਿਲੀ੍ਨ ਰਾਹੀਂ ਜਾਣਕਾਰੀ ਦੇਂਦੇ ਹੋਏ ਸੰਸਥਾ ਦੇ ਪ੍ਰਧਾਨ ਪ੍ਰਿੰ ਬਹਾਦਰ ਸਿੰਘ ਗੋਸਲ ਵਲੋਂ ਦੱਸਿਆ ਗਿਆ ਕਿ ਅੱਜ ਸੰਸਥਾ ਦੇ ਪ੍ਰਮੁੱਖ ਅਹੁਦੇਦਾਰਾਂ ਵਲੋਂ ਐਸ਼ਡੀ਼ਐਮ਼ ਖਮਾਣੋ ਡਾ਼ ਸੰਜੀਵ ਕੁਮਾਰ ਨਾਲ ਉਨ੍ਹਾਂ ਦੇ ਦਫਤਰ ਖਮਾਣੋ ਵਿਖੇ ਵਿਸ਼ੇਸ਼ ਮਿਲਣੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੂੰ ਸਨਮਾਨ ਵਜੋਂ ਗੋਸਲ ਰਚਿਤ 51 ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ।
ਉਨ੍ਹਾਂ ਨਾਲ ਇਹ ਮਿਲਣੀ ਵਿਸ਼ਵ ਤੌਰ ਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਆਜਾਦੀ ਦਿਵਸ ਤੇ ਵਿਸ਼ੇਸ਼ ਸਨਮਾਨ ਅਤੇ ਉਨ੍ਹਾਂ ਵਲੋਂ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਮਨੁੱਖੀ ਜਾਨਾਂ ਬਚਾਉਣ ਲਈ ਕੀਤੇ ਵਿਲੱਖਣ ਹੌਂਸਲੇ ਲਈ ਵਧਾਈ ਦੇਣ ਲਈ ਕੀਤੀ ਗਈ।ਇਸ ਮੌਕੇ ਤੇ ਡਾ਼ ਸੰਜੀਵ ਕੁਮਾਰ ਜੀ ਵਲੋਂ ਹੜ੍ਹਾਂ ਦੌਰਾਨ ਕੀਤੀ ਕਾਰਵਾਈ ਅਤੇ ਸਬੰਧਤ ਇਲਾਕੇ ਵਿੱਚ ਨਿਭਾਈ ਜਾ ਰਹੀ ਸਮਾਜਿਕ ਸੇਵਾ ਦਾ ਵਿਸਥਾਰਪੂਰਵਕ ਵਰਨਣ ਕੀਤਾ ਗਿਆ।
ਪ੍ਰਿੰ ਗੋਸਲ ਨੇ ਦੱਸਿਆ ਕਿ ਡਾ਼ ਸੰਜੀਵ ਕੁਮਾਰ ਇੱਕ ਉੱਚ ਕੋਟੀ ਦੇ ਪ੍ਰਸ਼ਾਸਨਿਕ ਅਧਿਕਾਰੀ ਹੋਣ ਦੇ ਨਾਲ ਨਾਲ ਪ੍ਰਸਿੱਧ ਸਾਹਿਤਕਾਰ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਪਹਿਚਾਣ ਕਰਨਵਾਲੇ ਇਨਸਾਨ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਪ੍ਰਸਿੱਧ ਪੰਜਾਬੀ ਪ੍ਰੇਮੀ ਹਨ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਕਈ ਪੁਸਤਕਾਂ ਲਿਖ ਚੁੱਕੇ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਡਾ਼ ਸੰਜੀਵ ਕੁਮਾਰ ਪੰਜਾਬੀ ਦੇ ਵੱਡੇ ਵਿਦਵਾਨ ਹਨ ਅਤੇ ਉਹ ਪੰਜਾਬੀਆਂ ਦੀ ਹਰ ਸੰਭਵ ਸੇਵਾ ਲਈ ਸਦਾ ਹੀ ਤਤਪਰ ਰਹਿੰਦੇ ਹਨ।
ਉਨ੍ਹਾਂ ਦੇ ਇਸ ਪੰਜਾਬੀ ਪਿਆਰ ਅਤੇ ਸਾਹਿਤ ਵਿੱਚ ਰੁਚੀ ਹੋਣ ਦੇ ਸਦਕਾ ਹੀ ਉਨ੍ਹਾਂ ਨੂੰ ਅੱਜ ਸੰਸਥਾ ਵਲੋਂ ਵਿਸ਼ੇਸ਼ ਪੁਸਤਕਾਂ ਭੇਟ ਕੀਤੀਆਂ ਗਈਆਂ। ਇਨ੍ਹਾਂ ਪੁਸਤਕਾਂ ਵਿੱਚ ਪੰਜਾਬੀ ਸੱਭਿਆਚਾਰ, ਧਾਰਮਿਕ ਅਤੇ ਸਮਾਜਿਕ ਸੇਧ ਲਈ ਲਿਖੀਆਂ ਪੁਸਤਕਾਂ ਤੋਂ ਇਲਾਵਾ ਬੱਚਿਆਂ ਨੂੰ ਪੰਜਾਬੀ ਗਿਆਨ ਦੇਣ ਲਈ ਬਾਲ ਪੁਸਤਕਾਂ ਵੀ ਸ਼ਾਮਲ ਹਨ।
ਡਾ਼ ਸੰਜੀਵ ਕੁਮਾਰ ਨੇ ਸੰਸਥਾ ਦੇ ਅਹੁਦੇਦਾਰਾਂ ਨੂੰ ਦੱਸਿਆ ਕਿ ਉਹ ਇਨ੍ਹਾਂ ਭੇਟ ਕੀਤੀਆਂ ਗਈਆਂ ਗੋਸਲ ਰਚਿਤ ਪੁਸਤਕਾਂ ਨੂੰ ਆਪ ਵਿਅਕਤੀਗਤ ਤੌਰ ਤੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਬੱਚਿਆਂ ਨੂੰ ਦੇ ਕੇ ਆਉਣਗੇ ਤਾਂ ਕਿ ਉਨ੍ਹਾਂ ਵਿੱਚ ਪੰਜਾਬੀ ਪ੍ਰੇਮ, ਪੰਜਾਬੀ ਗਿਆਨ ਅਤੇ ਪੰਜਾਬੀ ਪੜ੍ਹਨ ਦੀ ਰੁੱਚੀ ਪੈਦਾ ਹੋਵੇ। ਉਨ੍ਹਾਂ ਨੇ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਅਜੋਕੇ ਸਮਾਜ ਵਿੱਚ ਪਾਠਕਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਜਿਹੜੀ ਕਿ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।
ਇਸ ਮੌਕੇ ਤੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਅਤੇ ਉਪ ਪ੍ਰਧਾਨ ਭੁਪਿੰਦਰ ਸਿੰਘ ਭਾਗੋਮਾਜਰੀਆ, ਸਲਾਹਕਾਰ ਸਿਮਰਨਜੀਤ ਸਿੰਘ ਅਤੇ ਸੰਦੀਪ ਸਿੰਘ ਨੇ ਵੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚਰਚਾ ਵਿੱਚ ਭਾਗ ਲਿਆ। ਇਸ ਮੌਕੇ ਤੇ ਨਗਰ ਖਮਾਣੋ ਦੇ ਤਹਿਸੀਲਦਾਰ ਸ਼ ਰਾਜਪਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਡਾ਼ ਸੰਜੀਵ ਕੁਮਾਰ ਵਲੋਂ ਉਨ੍ਹਾਂ ਨੂੰ ਭੇਂਟ ਕੀਤੀਆਂ ਪੁਸਤਕਾਂ ਅਤੇ ਸੰਸਥਾ ਦੇ ਅਹੁਦੇਦਾਰਾਂ ਵਲੋਂ ਪੰਜਾਬੀ ਭਾ੪ਾ ਬਾਰੇ ਵਿਚਾਰ ਵਟਾਂਦਰੇ ਲਈ ਖੁ੪ੀ ਦਾ ਇਜਹਾਰ ਕੀਤਾ।
ਇਸ ਮੌਕੇ ਤੇ ਡਾ਼ ਸੰਜੀਵ ਕੁਮਾਰ ਵਲੋਂ ਉਨ੍ਹਾਂ ਦੀਆਂ ਆਪਣੀਆਂ ਲਿਖਤ 2 ਪੁਸਤਕਾਂ ਸਵੈ ਜੀਵਨੀ ਸਿਧਾਂਤ ਅਤੇ ਇਤਿਹਾਸ ਅਤੇ ਦੂਜੀ ਸਮਾਜਿਕ ਅੰਤਰ ਵਿਰੋਧ ਸੰਸਥਾ ਦੇ ਪ੍ਰਧਾਨ ਅਤੇ ਦੂਜੇ ਅਹੁਦੇਦਾਰਾਂ ਨੂੰ ਪ੍ਰਦਾਨ ਕੀਤੀਆਂ। ਸੰਸਥਾ ਦੇ ਸਮੂਹ ਮੈਂਬਰਾਂ ਵਲੋ ਇਸ ਵਿਲੱਖਣ ਅਤੇ ਯਾਦਗਾਰੀ ਮਿਲਣੀ ਲਈ ਡਾ਼ ਸੰਜੀਵ ਕੁਮਾਰ ਐਸ਼ਡੀ਼ਐਮ ਖਮਾਣੋ ਅਤੇ ਸ਼ ਰਾਜਪਾਲ ਸਿੰਘ ਤਹਿਸੀਲਦਾਰ ਖਮਾਣੋ ਦਾ ਧੰਨਵਾਦ ਕੀਤਾ ਗਿਆ।