5 Dariya News

ਆਕਾਸ਼ ਬਾਈਜੂਸ ਫਿਰੋਜ਼ਪੁਰ ਨੇ ਨਤੀਜਿਆਂ ਦਾ ਜਸ਼ਨ ਮਨਾਉਣ ਲਈ ਇੱਕ ਰੁੱਖ ਲਗਾਉਣ ਦੀ ਮੁਹਿੰਮ ਦਾ ਕੀਤਾ ਆਯੋਜਨ

5 Dariya News

ਫਰੀਦਕੋਟ 28-Aug-2023

ਆਕਾਸ਼ ਬਾਈਜੂਸ ਨੇ 2023 ਵਿੱਚ ਫਿਰੋਜਪੁਰ ਬ੍ਰਾਂਚ ਦੇ 110 ਵਿਦਿਆਰਥੀਆਂ ਦੇ ਨੀਟ ਵਿੱਚ ਕੁਆਈਫਾਈਡ ਹੋਣ ਦੇ ਸ਼ਾਨਦਾਰ ਨਤੀਜਿਆਂ ਦਾ ਜਸ਼ਨ ਮਨਾਉਣ ਲਈ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵਿਖੇ 110 ਰੁੱਖ ਲਗਾਏ। ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਵਿਦਿਆਰਥੀਆਂ ਨੂੰ ਕੁਦਰਤ ਅਤੇ ਵਾਤਾਵਰਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਟਿਕਾਊ ਵਿਕਾਸ ਦੀ ਮਹੱਤਤਾ ਅਤੇ ਵਾਤਾਵਰਣ ਨੂੰ ਕਿਵੇਂ ਸੁਰੱਖਿਅਤ ਰੱਖਣ ਬਾਰੇ ਵੀ ਚਰਚਾ ਕੀਤੀ। 

ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਆਕਾਸ਼ ਸੰਸਥਾ ਦੀ ਟੀਮ ਅਮਨ ਕਲੱਸਟਰ ਬਿਜ਼ਨਸ ਹੈਡ, ਅਜੈ ਗੁਪਤਾ ਅਕਾਦਮਿਕ ਮੁਖੀ, ਸ੍ਰੀ ਰਾਜਨ ਅਕਾਦਮਿਕ ਹੈੱਡ ਫਾਊਂਡੇਸ਼ਨ ਅਤੇ ਬ੍ਰਾਂਚ ਹੈੱਡ ਅੰਕੁਸ਼ ਗੁਪਤਾ ਕੰਪਨੀ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।