5 Dariya News

ਆਈ.ਆਈ.ਟੀ ਰੂਪਨਗਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਕੀਤਾ ਆਟਾ ਚੱਕੀ ਭਿਓਰਾ ਦਾ ਦੌਰਾ

5 Dariya News

ਰੂਪਨਗਰ 24-Aug-2023

ਸਹਾਇਕ ਪੌਦਾ ਸੁਰੱਖਿਆ ਅਫਸਰ, ਖੇਤੀਬਾੜੀ ਵਿਭਾਗ ਰੂਪਨਗਰ ਡਾ. ਰਣਜੋਧ ਸਿੰਘ ਅਤੇ ਇੰਡੀਅਨ ਇੰਸਟੀਚਿਊਟ ਆਫ ਤਕਨੌਲਜੀ ਰੂਪਨਗਰ ਡਾ. ਮਨਦੀਪ ਸਿੰਘ ਵੱਲੋਂ ਉੱਤਮ ਖੇਤ ਪ੍ਰਡਿਊਸਰ ਕੰਪਨੀ ਲਿਮ. ਵੱਲੋਂ ਅਮਨ ਆਟਾ ਚੱਕੀ ਭਿਓਰਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਟੇ ਦੀ ਗੁਣਵੱਤਾ ਵਧਾਉਣ ਲਈ ਇਸ ਨੂੰ ਮੂਲ ਅਨਾਜਾਂ ਕੇਂਦਰਾ, ਕੰਗਣੀ ਕੁਟਕੀ, ਹਰਾ ਚੀਨਾ ਅਤੇ ਸਵਾਕ ਆਦਿ ਨੂੰ ਮਿਲਾ ਕੇ ਬਹੁਭਾਂਤੀ ਅਨਾਜਾਂ ਦਾ ਆਟਾ ਤਿਆਰ ਕਰਨ ਬਾਰੇ ਸਲਾਹ ਦਿੱਤੀ ਗਈ ਤੇ ਇਸ ਆਟੇ ਤੋਂ ਹੋਰ ਵੱਖ-ਵੱਖ ਬੇਕਰੀ ਵਸਤਾਂ ਤਿਆਰ ਕਰਨ ਬਾਰੇ ਵੀ ਸਲਾਹ-ਮਸ਼ਵਰਾ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਆਟੇ ਨੂੰ ਤਿਆਰ ਕਰਨ ਲਈ ਕਿਹੜੀ ਮਿਕਦਾਰ ਨਾਲ ਇਨ੍ਹਾਂ ਨੂੰ ਮਿਕਸ ਕਰਨਾ ਚਾਹੀਦਾ ਹੈ ਤਾਂ ਕਿ ਵਧੀਆ ਕਿਸਮ ਦਾ ਆਟਾ ਤਿਆਰ ਕੀਤਾ ਜਾ ਸਕੇ। ਆਟਾ ਚੱਕੀ ਦੇ ਨਾਲ-ਨਾਲ ਹਲਦੀ ਪਿਸਣ ਵਾਲੀ ਚੱਕੀ ਅਤੇ ਠੰਡਾ ਕੋਹਲੂ ਵੀ ਸਥਾਪਿਤ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਡਰੋਨ ਦੇ ਸੈਂਸਰ ਦੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। 

ਕੀਟਨਾਸ਼ਕਾਂ ਅਤੇ ਉੱਲੀਨਾਸਕਾਂ ਦੀ ਸਪਰੇਅ ਲਈ ਹੋਰ ਵੀ ਕਾਰਗਰ ਨੇਜਲ ਦੀ ਲੋੜ ਉੱਤੇ ਖੋਜ ਕਰਨ ਬਾਰੇ ਦੱਸਿਆ ਗਿਆ। ਆਈ.ਆਈ.ਟੀ. ਟੀਮ ਵੱਲੋਂ ਇਸ ਉੱਤੇ ਕੰਮ ਨੂੰ ਅੱਗੇ ਤੋਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਟੀਮ ਵਿੱਚ ਆਈ.ਆਈ.ਟੀ. ਦੇ ਤਿੰਨ ਹੋਰ ਸਕਾਲਰ, ਡਾ. ਦਵਿੰਦਰ ਸਿੰਘ, ਡਾ. ਰਮਨਦੀਪ ਸਿੰਘ, ਇੰਜੀ, ਜੁਝਾਰ ਸਿੰਘ, ਸ੍ਰੀ ਨਵੀਨ ਦਰਦੀ ਅਤੇ ਸ੍ਰੀ ਅਮਨਦੀਪ ਸਿੰਘ ਭਿਓਰਾ ਵੀ ਇਸ ਟੀਮ ਵਿੱਚ ਸ਼ਾਮਲ ਸਨ।