5 Dariya News

ਖੇਤੀਬਾੜੀ ਵਿਭਾਗ ਨੇ ਬਲਾਕ ਖੂਈਆ ਸਰਵਰ ਦੇ ਪਿੰਡ ਡੰਗਰਖੇੜਾ ਅਤੇ ਘੱਲੂ ਵਿਖੇ ਕੀਤਾ ਦੌਰਾ

5 Dariya News

ਫਾਜ਼ਿਲਕਾ 23-Aug-2023

ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਦੀਆਂ ਹਦਾਇਤਾਂ ਅਨੁਸਾਰ, ਡਾ. ਅਮਰੀਕ ਸਿੰਘ, ਜਿਲ੍ਹਾ ਸਿਖਲਾਈ ਅਫਸਰ, ਗੁਰਦਾਸਪੁਰ ਨੂੰ ਨਰਮੇ ਦੀ ਫਸਲ ਦੀ ਗੁਲਾਬੀ ਸੁੰਡੀ ਤੋ ਸੁਚੱਜੇ ਪ੍ਰਬੰਧਨ ਲਈ ਜਿਲ੍ਹਾ ਫਾਜਿਲਕਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਿਸ ਲੜੀ ਤਹਿਤ 23/08/2023 ਨੂੰ ਉਹਨਾ ਦੀ ਰਹਿਨੁਮਾਈ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਵਿਜੈ ਸਿੰਘ ਦੀ ਅਗਵਾਈ ਵਿੱਚ ਡਾ. ਸੋਰਵ ਸੰਧਾ ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀ ਅਰਮਾਨ ਸਿੰਘ, ਖੇਤੀਬਾੜੀ ਉਪ-ਨਿਰੀਖਕ ਵੱਲੋ ਬਲਾਕ ਖੂਈਆ ਸਰਵਰ ਦੇ ਕਿਸਾਨ ਫਕੀਰ ਚੰਦ (ਡੰਗਰਖੇੜਾ) ਅਤੇ ਅਸੋਕ ਕੁਮਾਰ (ਘੱਲੂ) ਦੇ ਖੇਤਾ ਵਿੱਚ ਲੱਗੇ ਪ੍ਰਦਰਸ਼ਨੀ ਪਲਾਟਾ ਅਤੇ ਦੂਜੇ ਖੇਤਾ ਦਾ ਸਰਵੇਖਣ ਕੀਤਾ।

ਇਸ ਮੋਕੇ ਡਾ. ਅਮਰੀਕ ਸਿੰਘ ਵੱਲੋ ਨਰਮੇ ਦੇ ਖੇਤਾ ਦੇ ਸਵੇਖਣ ਦੋਰਾਨ ਕਿਸਾਨਾ ਨਾਲ ਨਰਮੇ ਸਬੰਧੀ ਦਰਪੇਸ਼ ਮੁਸਕਿਲਾ ਦਾ ਨਿਪਟਾਰਾ ਕੀਤਾ। ਬਲਾਕ ਖੇਤੀਬਾੜੀ ਅਫਸਰ ਡਾ ਵਿਜੈ ਸਿੰਘ ਨੇ ਬਲਾਕ ਖੂਈਆ ਸਰਵਰ ਦੇ ਸਮੂਹ ਕਿਸਾਨ ਵੀਰਾ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋ ਸੁਚੇਤ ਰਹਿਣ ਦੀ ਅਪੀਲ ਕਰਦਿਆ ਹਫਤੇ-ਹਫਤੇ ਦੇ ਵਕਫੇ ਤੇ ਵਿਭਾਗ ਅਤੇ ਪੀ.ਏ.ਯੂ. ਲੁਧਿਆਣਾ ਵਲੋਂ ਸਿਫਾਰਿਸ਼-ਸੁਦਾ ਕੀੜੇਮਾਰ ਦਵਾਈਆ ਦੀ ਅਦਲ-ਬਦਲ ਕਰਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ।

ਇਸੇ ਲੜੀ ਤਹਿਤ ਡਾ. ਸੋਰਵ ਸੰਧਾ ਵੱਲੋ ਕਿਸਾਨਾ ਨੂੰ ਸੁਝਾਅ ਦਿੱਤੇ ਗਏ ਕਿ ਨਰਮੇ ਦੀ ਫਸਲ ਇਸ ਸਮੇਂ ਫੁੱਲ-ਫਲਾਕੇ ਤੇ ਹੋਣ ਕਾਰਨ 4 ਸਪਰੇਆਂ ਹਫਤੇ ਦੇ ਵਕਫੇ ਤੇ ਪੋਟਾਸ਼ੀਅਮ ਨਾਈਟਰੇਟ (13:0:45) 2% ਅਤੇ ਮੈਗਨੀਸ਼ੀਅਮ ਸਲਫੇਟ 1% ਦੀਆ 2 ਸਪਰੇਆਂ 15 ਦਿਨਾਂ ਦੇ ਵਕਫੇ ਤੇ ਜਰੂਰ ਕਰਨ ਤਾਂ ਜੋ ਨਰਮੇ ਦਾ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ। ਡਾ. ਰਜਿੰਦਰ ਵਰਮਾ ਵਲੋਂ ਕਿਸਾਨਾ ਨੂੰ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੀਟ ਪ੍ਰਬੰਧਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਸ੍ਰੀ ਅਰਮਾਨ ਸਿੰਘ, ਖੇਤੀਬਾਰੀ ਉਪ ਨਿਰੀਖਕ ਵੱਲੋ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਏ ਹੋਏ ਕਿਸਾਨ ਵੀਰਾ ਦਾ ਧੰਨਵਾਦ ਕੀਤਾ।