5 Dariya News

ਲਾਇਨਜ ਕਲੱਬ ਬਟਾਲਾ ਮੁਸਕਾਨ ਨੇ ਮਨਾਇਆ ਸੁਤੰਤਰਤਾ ਦਿਵਸ

5 Dariya News

ਬਟਾਲਾ 18-Aug-2023

ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ ਸਲੱਮ ਏਰੀਆ ਵਿੱਚ ਰਹਿੰਦੇ ਲੋਕਾਂ ਨਾਲ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਪਰਵਿੰਦਰ ਸਿੰਘ ਗੋਰਾਇਆ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਵੱਲੋਂ ਸਲੱਮ ਏਰੀਆ ਵਿੱਚ ਰਹਿੰਦੇ ਲੋਕਾਂ ਅਤੇ ਬੱਚਿਆਂ ਨਾਲ ਸੁਤੰਤਰਤਾ ਦਿਵਸ ਮਨਾਉਣ ਲਈ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਸਥਾਨਕ ਸਿਲਵਰ ਕਰੀਕ ਸਕੂਲ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਾਇਸ ਡ੍ਰਿਸ਼ਟਿਕ ਗਵਰਨਰ 2 ਲਾਇਨ ਵੀ.ਐਮ. ਗੋਇਲ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। 

ਇਸ ਮੌਕੇ ਉਨ੍ਹਾਂ ਹਾਜ਼ਰ ਲੋਕਾਂ ਤੇ ਬੱਚਿਆਂ ਨੂੰ ਸੁਤੰਤਰਤਾ ਦਿਵਸ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦੇ ਹੋਏ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ ਵੱਖ-ਵੱਖ ਸਮੇਂ ਤੇ ਕੀਤੇ ਜਾ ਰਹੇ ਪ੍ਰੋਜੈਕਟ ਕਾਬਲੇ ਤਾਰੀਫ਼ ਹੈ। ਇਸ ਦੌਰਾਨ ਹਾਜ਼ਰ ਬੱਚਿਆਂ ਤੇ ਲੋਕਾਂ ਨੂੰ ਫ਼ਲ, ਸਮੋਸੇ ਤੇ ਮਠਿਆਈ ਵੰਡੀ ਗਈ। 

ਇਸ ਮੌਕੇ ਲਾਇਨ ਚਰਨਜੀਤ ਸਿੰਘ, ਲਾਇਨ ਜਸਵੰਤ ਪਠਾਣੀਆਂ , ਲਾਇਨ ਰਣਜੀਤ ਸਿੰਘ , ਲਾਇਨ ਪ੍ਰਦੀਪ ਸਿੰਘ ਚੀਮਾ, ਲਾਇਨ ਗਗਨਦੀਪ ਸਿੰਘ, ਲਾਇਨ ਭਾਰਤ ਭੂਸ਼ਨ , ਲਾਇਨ ਹਰਭਜਨ ਸਿੰਘ ਸੇਖੋਂ , ਲਾਇਨ ਬਖਸ਼ਿੰਦਰ ਸਿੰਘ ਅਠਵਾਲ, ਲਾਇਨ ਗੁਰਸ਼ਰਨ ਸਿੰਘ, ਲਾਇਨ ਬਲਕਾਰ ਸਿੰਘ , ਲਾਇਨ ਗੋਬਿੰਦ ਸੈਣੀ, ਲਾਇਨ ਸ਼ੁਸ਼ੀਲ , ਲਾਇਨ ਅਨੂਪ ਸਿੰਘ ਮਾਂਗਟ ਆਦਿ ਹਾਜ਼ਰ ਸਨ।