5 Dariya News

ਆਜ਼ਾਦੀ ਦੀਹਾੜੇ ਦੇ ਮੌਕੇ 5 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਕੈਬ-ਆਟੋ ਸੰਯੁਕਤ ਮੋਰਚੇ ਵਾਲਿਆਂ ਨੇ ਐਮ.ਪੀ. ਜੱਸੜ ਨਾਲ ਚੜਾਇਆ ਝੰਡਾ

5 Dariya News

ਖਰੜ 15-Aug-2023

15 ਅਗਸਤ ਦੇ ਮੌਕੇ ਤੇ ਪਿੱਛਲੇ 5 ਦਿਨਾਂ ਤੋਂ ਨਿਰੰਤਰ ਚੱਲ ਰਹੀ ਭੁੱਖ ਹੜਤਾਲ ਤੇ ਬੈਠੇ ਕੈਬ-ਆਟੋ ਸੰਯੁਕਤ ਮੋਰਚੇ ਵਾਲਿਆਂ ਵੱਲੋਂ ਉੱਘੇ ਸਮਾਜ ਸੇਵੀ ਐਮ. ਪੀ. ਜੱਸੜ ਸੀਨੀਅਰ ਮੀਤ ਪ੍ਰਧਾਨ, ਪੰਜਾਬ ਯੂਨਾਇਟੇਡ ਬਿਊਰੋ ਆਫ਼ ਹਿਊਮਨ ਰਾਈਟਸ ਐਂਡ ਕ੍ਰਾਈਮ ਕੰਟਰੋਲ ਨਾਲ, "ਕੀ ਅਸੀਂ ਅੱਜ ਵੀ ਆਜ਼ਾਦ ਹਾਂ ???" ਦੇ ਨਾਰੇ ਹੇਠ ਮਨਾਇਆ ਗਿਆ 15 ਅਗਸਤ ਦਾ ਆਜ਼ਾਦੀ ਦਾ ਦਿਹਾੜਾ ਅਤੇ ਧਰਨੇ ਵਾਲੇ ਅਸਥਾਨ ਤੇ ਹੀ ਪੂਰੀ ਮਰਿਆਦਾ ਨਾਲ ਸਾਰੇ ਮੋਰਚੇ ਵੱਲੋਂ ਚੜਾਇਆ ਗਿਆ ਝੰਡਾ | 

ਇਸ ਮੌਕੇ ਪਿੱਛਲੇ 5 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਇੰਦਰਜੀਤ ਸਿੰਘ ਮਾਨ ਪ੍ਰਧਾਨ ਚੰਡੀਗੜ੍ਹ ਅਜ਼ਾਦ ਟੈਕਸੀ ਯੂਨੀਅਨ, ਅਮਨਦੀਪ ਸਿੰਘ ਪ੍ਰਧਾਨ ਕੋਸਵਾ ਟਰਾਈ ਸਿਟੀ ਉਹਨਾਂ ਦੇ ਨਾਲ ਸੋਮਵੀਰ ਸਿੰਘ ਪ੍ਰਧਾਨ ਹਰਿਆਣਾ ਕੈਬ ਐਸੋਸੀਏਸ਼ਨ, ਅਨਿਲ ਕੁਮਾਰ ਪ੍ਰਧਾਨ ਆਟੋ ਯੂਨੀਅਨ ਚੰਡੀਗੜ੍ਹ ਅਤੇ ਮੋਰਚੇ ਤੇ ਬੈਠੇ ਸਮੂਹ ਪ੍ਰਬੰਦਕਾਂ ਵੱਲੋਂ ਮੱਦਦ ਦੀ ਗੁਹਾਰ ਲੱਗਾ ਕਿ ਉਹਨਾਂ ਵੱਲੋਂ ਐਮ. ਪੀ. ਜੱਸੜ ਨੂੰ ਮੱਦਦ ਲਈ ਮੰਗ ਪੱਤਰ ਦਿੱਤਾ ਗਿਆ | 

ਕੈਬ-ਆਟੋ ਸੰਯੁਕਤ ਮੋਰਚੇ ਵੱਲੋਂ ਜੱਸੜ ਨੂੰ ਦੱਸਿਆ ਗਿਆ ਕਿ ਉਹ ਪਿੱਛਲੇ ਲੰਮੇ ਸਮੇਂ ਤੋਂ ਹਰ ਸੰਬੰਧੀ ਸਰਕਾਰੀ ਅਦਾਰਿਆ ਵਿੱਚ ਆਪਣੀਆਂ ਜਾਇਜ਼ ਮੰਗਾ ਸੰਬੰਧੀ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ, ਪਰੰਤੂ ਮੌਕੇ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਹੀ ਨਾਮੋਸ਼ੀ ਵੇਖਣ ਨੂੰ ਮਿਲੀ ਹੈ, ਕੇਂਦਰ  ਸਰਕਾਰ  ਅਤੇ ਸੂਬਾ ਸਰਕਾਰ  ਵੱਲੋਂ ਉਹਨਾਂ ਦੇ ਹੱਕ ਵਿੱਚ ਹਜੇ ਤੱਕ ਵੀ ਉਹਨਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕਿਤਾ ਗਿਆ ਤੇ ਨਾਂ ਹੀ ਕਿਸੇ ਤਰਾਂ ਦੀ ਟੇਬਲ ਟਾਕ ਕਰਣ ਦਾ ਕੋਈ ਆਸ਼ਵਾਸ਼ਨ ਦਿੱਤਾ | 

ਉਹਨਾਂ ਇਹ ਵੀ ਕਿਹਾ ਕਿ ਰੋਜ਼ ਰੋਜ਼ ਦੇ ਘੁੱਟ ਘੁੱਟ ਕਿ ਮਰਨ ਨਾਲੋਂ ਚੰਗਾ , ਇਸ ਧਰਨੇ ਵਿੱਚ ਭੁੱਖ ਹੜਤਾਲ ਤੇ ਬੈਠ ਕਿ ਸਰਕਾਰਾਂ ਵੱਲੋਂ ਆਪਣੀਆਂ ਮੰਗਾ ਪੂਰੀਆਂ ਹੋਣ ਦੀ ਉਡੀਕ ਵਿੱਚ ਮਰਨਾ ਜ਼ਾਦਾ ਵਧੀਆ ਮਹਿਸੂਸ ਕਰਨਗੇ | ਇਸ ਮੌਕੇ ਸਮਾਜ ਸੇਵੀ ਜੱਸੜ ਵੱਲੋਂ ਸਾਰੇ ਮੋਰਚੇ ਨੂੰ ਇਨਸਾਨੀਅਤ ਨਾਤੇ ਹੱਥ ਜੋੜ ਕਿ ਅਪੀਲ ਕੀਤੀ ਗਈ ਕਿ ਉਹ ਭੁੱਖ ਹੜਤਾਲ ਦਾ ਰਾਹ ਛੱਡਣ, ਅਤੇ ਜੱਸੜ ਉਹਨਾਂ ਦੇ ਨਾਲ ਚੱਲਣ ਲਈ ਪੂਰਨ ਤੌਰ ਤੇ ਤਿਆਰ ਹਨ, ਤਾਂ ਜੋ ਇਸ ਸਮੱਸਿਆ ਦਾ ਜਲਦ ਹੱਲ ਹੌ ਸਕੇ | 

ਜੱਸੜ ਵੱਲੋਂ ਪੂਰਨ ਤੌਰ ਤੇ ਸਾਰੇ ਮੋਰਚੇ ਦਾ ਸਾਥ ਦੈਣ ਦਾ ਵਾਅਦਾ ਕਿਤਾ ਗਿਆ ਅਤੇ ਨਾਲੋਂ ਨਾਲ ਇੱਕ ਸਟੀਕ ਇਰਾਦਾ ਲੈਕੇ, ਸੰਬੰਧੀ ਅਦਾਰਇਆ ਨੂੰ ਉਹਨਾਂ ਵੱਲੋਂ ਹੁਣ ਤੱਕ ਦਿੱਤੇ ਗਏ ਮੰਗ ਪਤਰਾਂ ਤੇ ਸ਼ਿਕਾਇਤਾਂ ਦੀ ਇੱਕ ਸਟੀਕ ਅਤੇ ਸਹੀ ਕਾਪੀ ਬਣਾ ਕਿ, ਮੰਗ ਪੱਤਰ ਲਿੱਖਣ ਲਈ ਪ੍ਰੇਰਿਤ ਕਿਤਾ ਗਿਆ, ਤਾਂ ਜੋ ਜਲਦ ਇਸ ਬਣਦੀ ਸਮੱਸਿਆ ਦਾ ਹੱਲ ਕਿਤਾ ਜਾ ਸਕੇ | ਇਸ ਮੌਕੇ ਜੱਸੜ ਵੱਲੋਂ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਕੇਬ-ਆਟੋ ਸੰਯੁਕਤ ਮੋਰਚੇ ਦੇ ਡਰਾਈਵਰ/ਵਰਕਰ ਵੀਰ ਬਿਲਕੁਲ ਹੀ ਜਾਇਜ਼ ਮੰਗਾਂ ਲੈਕੇ ਭੁੱਖ ਹੜਤਾਲ ਧਰਨੇ ਤੇ ਬੈਠੇ ਹਨ, ਅਤੇ ਸਰਕਾਰ ਲਈ ਇਸ ਸਮੱਸਿਆ ਦਾ ਹੱਲ ਕਰਨਾ ਬਹੁਤ ਹੀ ਅਸਾਨ ਤੇ ਸਰਲ ਹੈ, ਜੇਕਰ ਸਰਕਾਰਾਂ ਕਰਨਾ  ਚਾਹੁਣ ਤਾਂ ? ਪਰੰਤੂ ਫੇਰ ਵੀ ਇਹਨਾਂ ਵੀਰਾਂ ਦੀ ਅਣਦੇਖੀ ਕਿਉਂ ?  

ਜੱਸੜ ਵੱਲੋਂ ਸਰਕਾਰਾਂ ਕੋਲੋਂ ਇਹ ਵੀ ਪੁੱਛਿਆ ਗਿਆ ਕਿ, ਦੇਸ਼ ਅਤੇ ਪੰਜਾਬ ਵਿੱਚ ਰੋਜ਼ਗਾਰ ਲਈ ਭਟਕਦੇ ਦੇਸ਼ ਵਾਸੀਆਂ ਲਈ ਹਰ ਤਰਾਂ ਦੀ ਪਾਬੰਦੀ ਕਿਉਂ ? ਅਤੇ ਕਾਰਪੋਰੇਟ ਘਰਾਨੇ ਅਤੇ ਵੱਡੀਆਂ ਕੰਪਨੀਆਂ ਜਿਨ੍ਹਾਂ ਵਿਰੁੱਧ ਇਹ ਧਰਨਾਂ / ਭੁੱਖ ਹੜਤਾਲ ਕਰਣ ਲਈ ਮਜਬੂਰ ਹਨ, ਇਹਨਾਂ ਸੰਬੰਧਿਤ ਅਦਾਰਇਆ ਨੂੰ ਹਰ ਤਰਾਂ ਦੀ ਧੱਕਾ ਸ਼ਾਹੀ ਕਰਣ ਦੀ ਖੁੱਲ ਕਿਉਂ ?? ਜਦੋਂ ਆਮ ਨਾਗਰਿਕ, ਦੇਸ਼ ਵਾਸੀ ਅੱਜ ਵੀ ਗੁਲਾਮੀ ਦਾ ਸ਼ਿਕਾਰ ਹੈ, ਤਾਂ ਫੇਰ ਆਜ਼ਾਦੀ ਦੇ ਦਿਹਾੜਾ ਦਾ ਜਸ਼ਨ ਕਿਉਂ ?  ਇੱਕ ਆਮ ਨਾਗਰਿਕ ਦੀ ਗੁਹਾਰ, ਕਿਆ ਸੁਣ ਰਹੀ ਹੈ ਸਰਕਾਰ ? ਜੱਸੜ |