5 Dariya News

ਐਲਪੀਯੂ ਨੇ ਆਪਣੇ ਕੈਂਪਸ 'ਚ ਭਾਰਤ ਦਾ 77ਵਾਂ ਸੁਤੰਤਰਤਾ ਦਿਵਸ ਮਨਾਇਆ

ਸੰਸਦ ਮੈਂਬਰ ਰਾਜ ਸਭਾ 'ਤੇ ਐਲਪੀਯੂ ਦੇ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਰਾਸ਼ਟਰੀ ਝੰਡਾ ਲਹਿਰਾਇਆ

5 Dariya News

ਜਲੰਧਰ 15-Aug-2023

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਆਪਣੇ ਕੈਂਪਸ ਵਿੱਚ ਭਾਰਤ ਦਾ 77ਵਾਂ ਸੁਤੰਤਰਤਾ ਦਿਵਸ ਮਨਾਇਆ, ਜਿੱਥੇ ਸੰਸਦ ਮੈਂਬਰ (ਰਾਜ ਸਭਾ) 'ਤੇ ਐਲਪੀਯੂ ਦੇ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਰਾਸ਼ਟਰੀ ਝੰਡਾ ਲਹਿਰਾਇਆ। ਸਟਾਫ਼ ਮੈਂਬਰਾਂ, ਵਿਦਿਆਰਥੀਆਂ ਅਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਡਾ. ਮਿੱਤਲ ਨੇ ਸਾਰਿਆਂ ਨੂੰ ਆਜ਼ਾਦੀ ਘੁਲਾਟੀਆਂ ਦੇ ਮਾਰਗ 'ਤੇ ਚੱਲਣ ਅਤੇ ਆਪੋ-ਆਪਣੇ ਖੇਤਰ ਵਿੱਚ ਤਰੱਕੀ ਕਰਦੇ ਰਹਿਣ ਦਾ ਸੱਦਾ ਦਿੱਤਾ। 

ਡਾ: ਮਿੱਤਲ ਨੇ ਅਜੋਕੇ ਸ਼ਾਨਦਾਰ ਭਾਰਤ ਨੂੰ ਦੇਖਣ ਲਈ 76 ਸਾਲਾਂ ਦੀ ਲਗਾਤਾਰ ਮਿਹਨਤ ਬਾਰੇ ਵੀ ਦੱਸਿਆ। ਐਲਪੀਯੂ ਦੇ ਐਨ ਸੀ ਸੀ, ਐਨ ਐਸ ਐਸ, ਖੇਡਾਂ, ਸੱਭਿਆਚਾਰਕ ਵਿਭਾਗਾਂ ਆਦਿ ਦੇ ਵਿਦਿਆਰਥੀਆਂ ਨੇ ਲਹਿਰਾਏ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੰਦੇ ਹੋਏ ਦੇਸ਼ ਭਗਤੀ ਦੇ ਜਜ਼ਬੇ ਦਾ ਪ੍ਰਦਰਸ਼ਨ ਕੀਤਾ। 

ਐਲਪੀਯੂ ਦੀ ਪ੍ਰੋ ਚਾਂਸਲਰ ਸ੍ਰੀਮਤੀ ਰਸ਼ਮੀ ਮਿੱਤਲ ਵੀ ਇਸ ਮੌਕੇ ਮੌਜ਼ੂਦ ਸਨ। ਦੇਸ਼ ਭਗਤੀ ਦੇ ਵੱਖ-ਵੱਖ ਜਸ਼ਨਾਂ ਦੌਰਾਨ ਵਿਦਿਆਰਥੀਆਂ ਵਿੱਚ ਏਕਤਾ ਅਤੇ ਆਪਸੀ ਸਾਂਝ ਦੀ ਭਾਵਨਾ ਪ੍ਰਫੁੱਲਤ ਹੋਈ। 

ਵਿਭਿੰਨ ਪਿਛੋਕੜ ਵਾਲੇ ਵਿਦਿਆਰਥੀ ਅਨੇਕਤਾ ਵਿੱਚ ਏਕਤਾ ਮਨਾਉਣ ਲਈ ਇਕੱਠੇ ਹੋਏ। ਇੱਥੋਂ ਤੱਕ ਕਿ, ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਚਾਰੇ ਪਾਸੇ ਏਕਤਾ ਸਾਬਤ ਕਰਦਿਆਂ ਜਸ਼ਨਾਂ ਵਿੱਚ ਵੱਧਚੜ ਕੇ ਭਾਗ ਲਿਆ।

ਇਸ ਮੌਕੇ ਤੇ ਪੇਸ਼ ਕੀਤੇ ਦੇਸ਼ ਭਗਤੀ ਦੇ ਨਾਟਕ, ਗੀਤ, ਮਾਈਮ ਅਤੇ ਸੱਭਿਆਚਾਰਕ ਪ੍ਰਦਰਸ਼ਨ ਨੇ ਵਿਦਿਆਰਥੀਆਂ ਨੂੰ ਰਾਸ਼ਟਰਵਾਦ ਨੂੰ ਮੂਲ ਰੂਪ ਵਿੱਚ ਧਾਰਨ ਕਰਵਾਇਆ । ਇਸ ਦੌਰਾਨ ‘ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ, ਜੈ ਹਿੰਦ’ ਵਰਗੇ ਦੇਸ਼ ਭਗਤੀ ਦੇ ਨਾਅਰੇ ਗੂੰਜਦੇ ਰਹੇ। 

ਯੂਨੀਵਰਸਿਟੀ ਦੇ ਵੱਖ-ਵੱਖ ਬਲਾਕਾਂ ਵਿੱਚ ਤਿਰੰਗੇ ਝੰਡੇ ਵੀ ਲਹਿਰਾਏ ਗਏ।